ਸੋਸ਼ਲ ਮੀਡੀਆ 'ਤੇ ਛਾਇਆ ਸਿਡਨਾਜ਼ ਦਾ ਜਾਦੂ, ਟ੍ਰੈਂਡਿੰਗ ਹੋਏ ਸਿਡਨਾਜ਼

By  Pushp Raj November 26th 2021 05:37 PM -- Updated: November 26th 2021 05:40 PM

ਮਰਹੂਮ ਟੀਵੀ ਅਦਾਕਾਰ ਸਿਧਾਰਥ ਸ਼ੁਕਲਾ ਦੀ ਮੌਤ ਨੂੰ ਦੋ ਮਹੀਨੇ ਬੀਤ ਜਾਣ ਮਗਰੋਂ ਵੀ ਫੈਨਜ਼ ਉਨ੍ਹਾਂ ਨੂੰ ਭੁਲਾ ਨਹੀਂ ਸਕੇ ਹਨ। ਉਥੇ ਹੀ ਦੂਜੇ ਪਾਸੇ ਸਿਡਨਾਜ਼ ਦੀ ਜੋੜੀ ਨੇ ਲੋਕਾਂ ਦੇ ਮਨਾਂ ਵਿੱਚ ਖ਼ਾਸ ਥਾਂ ਬਣਾ ਲਈ ਹੈ। ਸੋਸ਼ਲ ਮੀਡੀਆ 'ਤੇ ਅਜੇ ਵੀ ਸਿਡਨਾਜ਼ ਦਾ ਜਾਦੂ ਬਰਕਰਾਰ ਹੈ ਅਤੇ ਲਗਾਤਾਰ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਗਿੱਲ ਟ੍ਰੈਂਡ ਹੋ ਰਹੇ ਹਨ।

ਸ਼ਹਿਨਾਜ਼ ਗਿੱਲ ਦੀ ਫ਼ਿਲਮ ਹੌਸਲਾ ਰੱਖ ਰਿਲੀਜ਼ ਹੋਣ ਦੇ ਸਮੇਂ ਵੀ ਫੈਨਜ਼ ਵੱਲੋਂ ਸਿਡਨਾਜ਼ ਦੀ ਜੋੜੀ ਨੂੰ ਭਰਵਾਂ ਹੁੰਗਾਰਾ ਮਿਲਿਆ। ਸ਼ਹਿਨਾਜ਼ ਅਜੇ ਤੱਕ ਸਿਧਾਰਥ ਦੇ ਜਾਣ ਦੇ ਗਮ ਤੋਂ ਪੂਰੀ ਤਰ੍ਹਾਂ ਬਾਹਰ ਨਹੀਂ ਆ ਸਕੀ ਹੈ।

sidnaaz pics image from twitter

ਸਿਡਨਾਜ਼ ਦੇ ਫੈਨਜ਼ ਲਈ ਨਿਰਮਾਤਾਵਾਂ ਨੇ ਹੈਬਿਟ (habbit) ਅਤੇ ਤੂੰ ਯਹੀਂ ਹੈ (Tu yahin hain) ਗੀਤ ਰਿਲੀਜ਼ ਕਰ ਦਿੱਤੇ ਸਨ। ਇਸ ਤੋਂ ਇਲਾਵਾ ਸਿਡਨਾਜ਼ ਦੀ ਜੋੜੀ ਦੇ ਪੁਰਾਣੇ ਗੀਤ ਸ਼ੋਨਾ-ਸ਼ੋਨਾ ਅਤੇ ਭੁਲਾ ਦੂੰਗਾਂ ਵੀ ਮੁੜ ਟ੍ਰੈਂਡਿੰਗ ਹੋ ਗਏ।

ਹੋਰ ਪੜ੍ਹੋ :  ਵਿਆਹ ਤੋਂ ਬਿਨਾਂ ਸਵਰਾ ਭਾਸਕਰ ਬਣਨ ਜਾ ਰਹੀ ਮਾਂ, ਲੋਕਾਂ ਨੇ ਦਿੱਤਾ ਇਸ ਤਰ੍ਹਾਂ ਦਾ ਪ੍ਰਤੀਕਰਮ

ਫ਼ਿਲਮ ਹੌਸਲਾ ਰੱਖ ਦੀ ਪ੍ਰਮੋਸ਼ਨ ਦੇ ਦੌਰਾਨ ਵੀ ਸ਼ਹਿਨਾਜ਼ ਸਿਧਾਰਥ ਨੂੰ ਯਾਦ ਕਰਕੇ ਭਾਵੂਕ ਹੋ ਗਈ। ਇਸ ਦੌਰਾਨ ਦਿਲਜੀਤ ਦੌਸਾਂਝ ਤੇ ਸੋਨਮ ਬਾਜਵਾ ਸ਼ਹਿਨਾਜ਼ ਦਾ ਸਾਥ ਦਿੰਦੇ ਨਜ਼ਰ ਆਏ।

ਬਿੱਗ ਬਾਸ -13 ਵਿੱਚ ਦਰਸ਼ਕਾਂ ਨੇ ਸਿਡਨਾਜ਼ ਦੀ ਜੋੜੀ ਨੂੰ ਬੇਹੱਦ ਪਸੰਦ ਕੀਤਾ। ਸਿਧਾਰਥ ਤੇ ਸ਼ਹਿਨਾਜ਼ ਦੀਆਂ ਲੜਾਈਆਂ, ਰੁੱਸਣਾ ਮਨਾਉਣਾ ਦਰਸ਼ਕਾਂ ਨੂੰ ਖੂਬ ਪਸੰਦ ਆਇਆ। ਸਿਧਾਰਥ ਸ਼ੁਕਲਾ ਬਿੱਗ ਬਾਸ ਸੀਜ਼ਨ 13 ਦੇ ਜੇਤੂ ਰਹੇ।

ਹੋਰ ਪੜ੍ਹੋ :  ਇੱਕ ਮਿਲੀਅਨ ਤੋਂ ਵੱਧ ਲਾਈਕਸ ਆਏ ਅਨੁਸ਼ਕਾ ਸ਼ਰਮਾ ਦੀਆਂ ਨਵੀਆਂ ਤਸਵੀਰਾਂ ‘ਤੇ, ਮਿੱਠੀ ਜਿਹੀ ਮੁਸਕਾਨ ਦੇ ਨਾਲ ਧੁੱਪ ਦਾ ਅਨੰਦ ਲੈਂਦੀ  ਨਜ਼ਰ ਆਈ ਅਦਾਕਾਰਾ

ਬਿੱਗ ਬਾਸ ਦੇ ਇਸ ਸੀਜ਼ਨ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ, ਪਰ ਸਿਧਾਰਥ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਬੇਹਦ ਇੱਕਲੀ ਹੋ ਗਈ ਹੈ। ਸਿਡਨਾਜ਼ ਦੇ ਖੁਬਸੂਰਤ ਪੱਲ ਲਗਾਤਾਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੇ ਹਨ।

Related Post