ਇੱਕ ਮਿਲੀਅਨ ਤੋਂ ਵੱਧ ਲਾਈਕਸ ਆਏ ਅਨੁਸ਼ਕਾ ਸ਼ਰਮਾ ਦੀਆਂ ਨਵੀਆਂ ਤਸਵੀਰਾਂ ‘ਤੇ, ਮਿੱਠੀ ਜਿਹੀ ਮੁਸਕਾਨ ਦੇ ਨਾਲ ਧੁੱਪ ਦਾ ਅਨੰਦ ਲੈਂਦੀ  ਨਜ਼ਰ ਆਈ ਅਦਾਕਾਰਾ

written by Lajwinder kaur | November 26, 2021

ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ Anushka Sharma ਜਿਨ੍ਹਾਂ ਨੇ 16 ਨਵੰਬਰ ਤੋਂ ਬਾਅਦ ਅੱਜ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਕੁਝ ਨਵਾਂ ਪੋਸਟ ਕੀਤਾ ਹੈ। ਜੀ ਹਾਂ ਉਨ੍ਹਾਂ ਨੇ ਬੈਕ ਟੂ ਬੈਕ ਦੋ ਪੋਸਟਾਂ 'ਚ ਆਪਣੀ ਨਵੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਇਹ ਤਸਵੀਰਾਂ ਹਰ ਇੱਕ ਦਾ ਧਿਆਨ ਖਿੱਚ ਰਹੀਆਂ ਹਨ।

ਹੋਰ ਪੜ੍ਹੋ : ਬਿੱਗ ਬੌਸ ਤੋਂ ਬਾਹਰ ਆਈ ਅਫਸਾਨਾ ਖ਼ਾਨ ਪਹੁੰਚੀ ਪੰਜਾਬ, ਆਪਣੇ ਮੰਗੇਤਰ ਸਾਜ਼ ਨੂੰ ਦੇਖ ਕੇ ਖੁਸ਼ੀ ਦੇ ਮਾਰੀ ਹੋਈ ਭਾਵੁਕ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਦੋਵਾਂ ਦਾ ਇਹ ਰੋਮਾਂਟਿਕ ਵੀਡੀਓ

inside image of anushka sharma

ਅਨੁਸ਼ਕਾ ਨੇ ਆਪਣੇ ਆਪ ਨੂੰ ਸੂਰਜ ਵਿੱਚ ਚਮਕਣ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ (Sun-Kissed Pictures) । ਤਸਵੀਰਾਂ 'ਚ ਉਹ ਕਮਾਲ ਦਾ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ, "ਸੂਰਜ ਚਮਕ ਰਿਹਾ ਸੀ, ਮੌਸਮ ਮਿੱਠਾ ਸੀ, ਮੈਂ ਇਹਨਾਂ ਵਿੱਚੋਂ ਕੁਝ ਨੂੰ ਪੋਸਟ ਕਰਨ ਲਈ ਪੋਜ਼ ਦੇਣਾ ਚਾਹੁੰਦੀ ਹਾਂ... ਇਸ ਗੀਤ ਦੇ ਬੋਲ ਭੁੱਲ ਗਈ’। ਇਸ ਪੋਸਟ ਤੇ ਇੱਕ ਮਿਲੀਅਨ ਤੋਂ ਵੱਧ ਲਾਈਕਸ ਅਤੇ ਵੱਡੀ ਗਿਣਤੀ ਚ ਕਮੈਂਟ ਆ ਚੁੱਕੇ ਹਨ। ਉਨ੍ਹਾਂ ਦੇ ਪਤੀ ਵਿਰਾਟ ਕੋਹਲੀ ਨੇ ਵੀ ਹਾਰਟ ਵਾਲੇ ਇਮੋਜ਼ੀ ਪੋਸਟ ਕੀਤੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਇੱਕ ਹੋਰ ਪੋਸਟ ਪਾਈ ਹੈ ਜਿਸ ‘ਚ ਉਨ੍ਹਾਂ ਨੇ ਦੋ ਹੋਰ ਤਸਵੀਰਾਂ ਸ਼ੇਅਰ ਕੀਤੀਆਂ ਨੇ ਤੇ ਨਾਲ ਹੀ ਲਿਖਿਆ ਹੈ- ‘ਮੈਨੂੰ sunshine ਦੇ ਨਾਲ ਢੱਕ ਲਵੋ..ਮੈਨੂੰ ਚੰਗੀ ਰੌਸ਼ਨੀ ਦੇ ਨਾਲ ਕਵਰ ਕਰ ਲਵੋ’ । ਇਸ ਪੋਸਟ ਉੱਤੇ ਵੀ ਇੱਕ ਮਿਲੀਅਨ ਤੋਂ ਵੱਧ ਲਾਈਕਸ ਆ ਚੁੱਕੇ ਹਨ।ਤਸਵੀਰਾਂ ‘ਚ ਦੇਖ ਸਕਦੇ ਹੋ ਉਨ੍ਹਾਂ ਨੇ ਬੈਲੂਨ ਸਲੀਵਜ਼ ਵਾਲਾ ਕਾਲੇ ਰੰਗ ਦਾ ਟੌਪ ਪਾਇਆ ਹੋਇਆ ਹੈ। ਇਹ ਤਸਵੀਰਾਂ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀਆਂ ਹਨ।

anushka sharma shared cute pics of her daughter vamika on halloween

ਹੋਰ ਪੜ੍ਹੋ : ਪੰਜਾਬੀ ਗੀਤ 'ਬਿਜਲੀ ਬਿਜਲੀ' 'ਤੇ ਸੋਫ਼ੀ ਚੌਧਰੀ ਨੇ ਬਣਾਇਆ ਆਪਣਾ ਦਿਲਕਸ਼ ਅਦਾਵਾਂ ਵਾਲਾ ਵੀਡੀਓ, ਸੋਸ਼ਲ ਮੀਡੀਆ 'ਤੇ ਹੋਇਆ ਵਾਇਰਲ

ਆਉਣ ਵਾਲੇ ਦਸੰਬਰ ‘ਚ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਆਪਣੇ ਵਿਆਹ ਦੀ ਚੌਥੀ ਵਰ੍ਹੇਗੰਢ ਸੈਲੀਬ੍ਰੇਟ ਕਰਨਗੇ। ਅਨੁਸ਼ਕਾ ਅਤੇ ਵਿਰਾਟ ਦੋਵੇਂ ਇਸ ਸਾਲ ਇੱਕ ਧੀ ਦੇ ਮਾਪੇ ਬਣੇ ਹਨ। ਦੋਵਾਂ ਨੇ ਆਪਣੀ ਧੀ ਦਾ ਨਾਂਅ ਵਾਮਿਕਾ ਰੱਖਿਆ ਹੈ। ਅਨੁਸ਼ਕਾ ਅਤੇ ਵਿਰਾਟ ਕੋਹਲੀ ਦੀ ਧੀ ਵਾਮਿਕਾ ਦਾ ਨਾਮ ਸੰਸਕ੍ਰਿਤ ਨਾਮ ਹੈ । ਮਾਂ ਦੁਰਗਾ ਦਾ ਸੰਸਕ੍ਰਿਤ ਨਾਮ ਵਾਮਿਕਾ ਹੈ।

 

View this post on Instagram

 

A post shared by AnushkaSharma1588 (@anushkasharma)

 

 

View this post on Instagram

 

A post shared by AnushkaSharma1588 (@anushkasharma)

You may also like