ਸਿਕੰਦਰ 2' ਦੇ ਜ਼ਬਰਦਸਤ ਡਾਇਲੌਗ ਪਰੋਮੋ ਆਏ ਸਾਹਮਣੇ, ਗੁਰੀ ਦਾ ਦਿੱਸਿਆ ਦਮਦਾਰ ਅੰਦਾਜ਼
ਗਾਇਕ ਗੁਰੀ ਦੀ ਡੈਬਿਊ ਫ਼ਿਲਮ 'ਸਿਕੰਦਰ 2' ਜਿਹੜੀ 2 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਹੈ। ਫ਼ਿਲਮ ਦੇ ਸ਼ਾਨਦਾਰ ਟਰੇਲਰ ਅਤੇ ਗਾਣਿਆਂ ਤੋਂ ਬਾਅਦ ਹੁਣ ਫ਼ਿਲਮ ਦੇ ਕੁਝ ਹੋਰ ਧਮਾਕੇਦਾਰ ਡਾਇਲੌਗ ਪਰੋਮੋ ਸਾਹਮਣੇ ਆਏ ਹਨ। ਇਹਨਾਂ ਡਾਇਲੌਗ ਪਰੋਮੋਸ ਦੇ ਵਿਚ ਗੁਰੀ ਦਾ ਦਮਦਾਰ ਕਿਰਦਾਰ ਦੇਖਣ ਨੂੰ ਮਿਲ ਰਿਹਾ ਹੈ। ਫ਼ਿਲਮ ਬਾਰੇ ਗੱਲ ਕਰੀਏ ਤਾਂ ਇਸ ‘ਚ ਪੰਜਾਬ ਦੇ ਕਾਲਜਾਂ ਚ ਹੁੰਦੇ ਗੈਂਗਸਟਰਵਾਦ ਦੀ ਝਲਕ ਦੇਖਣ ਨੂੰ ਮਿਲਣ ਵਾਲੀ ਹੈ ਅਤੇ ਇਸ ‘ਚ ਪੰਜਾਬ ਦੀ ਰਾਜਨੀਤੀ ਦੇ ਦਖਲ ਨੂੰ ਵੀ ਪੇਸ਼ ਕੀਤਾ ਜਾਵੇਗਾ।
View this post on Instagram
Sikander 2 Da ik Hor Dialogue Sun lo ? Comment karke dasyo Kive laga ?
ਫ਼ਿਲਮ ‘ਚ ਗੁਰੀ ਅਤੇ ਕਰਤਾਰ ਚੀਮਾ ਤੋਂ ਇਲਾਵਾ ਸਾਵਨ ਰੂਪੋਵਾਲੀ, ਨਿਕੀਤ ਢਿੱਲੋਂ, ਰਾਹੁਲ ਜੰਗਰਾਲ, ਵਿਕਟਰ ਜੌਨ, ਸੰਜੀਵ ਅੱਤਰੀ, ਨਵਦੀਪ ਕਲੇਰ ਵਰਗੇ ਕਈ ਨਾਮੀ ਚਿਹਰੇ ਅਹਿਮ ਭੂਮਿਕਾ ਨਿਭਾ ਰਹੇ ਹਨ।
ਹੋਰ ਵੇਖੋ : ਰੂਹ ਨੂੰ ਸਕੂਨ ਦਿੰਦਾ ਹੈ 'ਅਰਦਾਸ ਕਰਾਂ' ਦਾ ਪਹਿਲਾ ਚੈਪਟਰ, ਦੇਖੋ ਖ਼ੂਬਸੂਰਤ ਟਰੇਲਰ
View this post on Instagram
Prada Jass Manak Dialogue ? Comment krke dasyo Kive laga | Sikander 2 ?
ਮਾਨਵ ਸ਼ਾਹ ਵੱਲੋਂ ਇਸ ਫ਼ਿਲਮ ਨੂੰ ਡਾਇਰੈਕਟ ਕੀਤਾ ਗਿਆ ਹੈ ਅਤੇ ਧੀਰਜ ਰਤਨ ਦੀ ਕਹਾਣੀ ਹੈ। ਇਸ ਫ਼ਿਲਮ ‘ਚ ਸਿੱਧੂ ਮੂਸੇ ਵਾਲਾ, ਗੁਰੀ ਅਤੇ ਜੱਸ ਮਾਣਕ ਵਰਗੇ ਗਾਇਕਾਂ ਦੇ ਗੀਤ ਸੁਣਨ ਨੂੰ ਮਿਲਣ ਵਾਲੇ ਹਨ। ਸਿਕੰਦਰ ਫ਼ਿਲਮ ਦਾ ਪਹਿਲਾ ਭਾਗ ਬਾਕਸ ਆਫ਼ਿਸ ‘ਤੇ ਹਿੱਟ ਸਾਬਿਤ ਹੋਇਆ ਸੀ। ਦੇਖਣਾ ਹੋਵੇਗਾ ਕੀ ਟਰੇਲਰ ਨੂੰ ਮਿਲ ਰਿਹਾ ਦਰਸ਼ਕਾਂ ਦਾ ਪਿਆਰ ਸਿਨੇਮਾ ਤੱਕ ਪਹੁੰਚਦਾ ਹੈ ਜਾਂ ਨਹੀਂ।