‘ਸਿਕੰਦਰ 2’ ਦਾ ਪਹਿਲਾ ਗੀਤ ਹੋਵੇਗਾ ਜੱਸ ਮਾਣਕ ਦੀ ਆਵਾਜ਼ ‘ਚ ਰਿਲੀਜ਼, ਸਾਹਮਣੇ ਆਇਆ ਪੋਸਟਰ
ਪੰਜਾਬੀ ਇੰਡਸਟਰੀ ਦੀ ਆਉਣ ਵਾਲੀ ਫ਼ਿਲਮ ਸਿਕੰਦਰ 2 ਜਿਸ ਨੂੰ ਲੈ ਕੇ ਦਰਸ਼ਕਾਂ ‘ਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਹਾਲ ਹੀ 'ਚ ਸਿਕੰਦਰ 2 ਦੀ ਪਹਿਲੀ ਝਲਕ ਟੀਜ਼ਰ ਦੇ ਰੂਪ ‘ਚ ਸਾਹਮਣੇ ਆਈ ਸੀ। ਜਿਸ ‘ਚ ਕਰਤਾਰ ਚੀਮਾ ਤੇ ਗੁਰੀ ਨਜ਼ਰ ਆ ਰਹੇ ਨੇ। ਇਸ ਤੋਂ ਇਲਾਵਾ ਅਦਾਕਾਰ ਕਰਤਾਰ ਚੀਮਾ ਦਾ ਦਮਦਾਰ ਡਾਇਲਾਗ ਸੁਣਨ ਨੂੰ ਮਿਲ ਰਿਹਾ ਹੈ। ਦਰਸ਼ਕਾਂ ਵੱਲੋਂ ਟੀਜ਼ਰ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
View this post on Instagram
ਹੋਰ ਵੇਖੋ:ਗੈਰੀ ਸੰਧੂ ਦੀ ਮਿੱਠੀ ਆਵਾਜ਼ ‘ਚ ਰਿਲੀਜ਼ ਹੋਇਆ ‘ਲਾਈਏ ਜੇ ਯਾਰੀਆਂ’ ਦਾ ਨਵਾਂ ਗੀਤ ‘ਮੇਰੀ ਆਕੜ’, ਦੇਖੋ ਵੀਡੀਓ
ਪੰਜਾਬੀ ਗਾਇਕ ਗੁਰੀ ਜੋ ਕਿ ਇਸ ਫ਼ਿਲਮ ਦੇ ਨਾਲ ਪਾਲੀਵੁੱਡ ‘ਚ ਆਪਣਾ ਡੈਬਿਊ ਕਰਨ ਜਾ ਰਹੇ ਨੇ। ਜਿਸ ਦੇ ਚੱਲਦੇ ਬਹੁਤ ਜਲਦ ਫ਼ਿਲਮ ਦਾ ਪਹਿਲਾਂ ਗੀਤ ਰਿਲੀਜ਼ ਹੋਣ ਜਾ ਰਿਹਾ ਹੈ। ਜੀ ਹਾਂ ਬੰਦੂਕ ਨਾਂਅ ਦੇ ਗੀਤ ਨੂੰ ਨਾਮੀ ਗਾਇਕ ਜੱਸ ਮਾਣਕ ਆਪਣੀ ਆਵਾਜ਼ ‘ਚ ਪੇਸ਼ ਕੀਤਾ ਜਾਵੇਗਾ। ਇਸ ਗੀਤ ਨੂੰ ਕਰਤਾਰ ਚੀਮਾ ਤੇ ਗੁਰੀ ਉੱਤੇ ਫ਼ਿਲਮਾਇਆ ਜਾਵੇਗਾ। ਇਸ ਗੀਤ ਨੂੰ 13 ਜੂਨ ਨੂੰ ‘ਗੀਤ ਐਮ.ਪੀ 3’ ਦੇ ਲੇਬਲ ਹੇਠ ਰਿਲੀਜ਼ ਕੀਤਾ ਜਾਵੇਗਾ। ਸਿਕੰਦਰ 2 ਨੂੰ ਮਾਨਵ ਸ਼ਾਹ ਨੇ ਡਾਇਰੈਕਟ ਕੀਤਾ ਹੈ। ਇਸ ਫ਼ਿਲਮ ‘ਚ ਕਈ ਹੋਰ ਕਲਾਕਾਰ ਸਾਵਨ ਰੂਪੋਵਾਲੀ, ਨਿਕੀਤ ਢਿੱਲੋਂ, ਰਾਹੁਲ ਜੁਗਰਾਜ, ਵਿਕਟਰ ਜੌਹਨ, ਸੰਜੀਵ ਅੱਤਰੀ, ਨਵਦੀਪ ਕਲੇਰ ਤੇ ਸੀਮਾ ਕੌਸ਼ਲ ਆਦਿ ਨਜ਼ਰ ਆਉਣਗੇ। ਇਹ ਫ਼ਿਲਮ 2 ਅਗਸਤ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋ ਜਾਵੇਗੀ।