ਸਿੱਖ ਭਾਈਚਾਰੇ ਨੇ ਨਿਊਜ਼ੀਲੈਂਡ 'ਚ ਵਧਾਇਆ ਮਾਣ, ਖੋਲ੍ਹਿਆ ਗਿਆ ‘ਸਿੱਖ ਸਪੋਰਟਸ ਕੰਪਲੈਕਸ’

By  Lajwinder kaur March 21st 2021 02:52 PM -- Updated: March 21st 2021 03:00 PM

ਪੰਜਾਬੀਆਂ ਨੇ ਦੁਨੀਆ ਭਰ ‘ਚ ਆਪਣੀ ਕਾਮਯਾਬੀ ਦੇ ਝੰਡੇ ਗੰਡੇ ਨੇ। ਕੋਰੋਨਾ ਕਾਲ ‘ਚ ਵੀ ਸਿੱਖ ਭਾਈਚਾਰੇ ਨੇ ਲੋਕਾਂ ਨੂੰ ਭੋਜਨ ਮੁਹੱਇਆ ਕਰਵਾਇਆ ਹੈ। ਵਿਦੇਸ਼ਾਂ ‘ਚ ਵੱਸਦੇ ਸਿੱਖ ਭਾਈਚਾਰੇ ਨੇ ਲੋੜਵੰਦ ਲੋਕਾਂ ਦੀ ਖੂਬ ਸੇਵਾ ਕੀਤੀ ।

new zealand sikh sports complex-3 image source- facebook.com/TakaniniGurdwara

ਹੋਰ ਪੜ੍ਹੋ : ਪੰਜਾਬੀ ਗਾਇਕ ਰਣਜੀਤ ਬਾਵਾ ਨੇ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਏ ਭੋਗ, ਸਰਬੱਤ ਦੇ ਭਲੇ ਲਈ ਕੀਤੀ ਅਰਦਾਸ

new zealand sikh sports complex-4 image source- facebook.com/TakaniniGurdwara

ਜੀ ਹਾਂ ਆਕਲੈਂਡ ਦੇ ਟਾਕਾਨੀਨੀ 'ਚ ਸਿੱਖ ਸੁਪਰੀਮ ਸੋਸਾਈਟੀ ਵਲੋਂ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ ਨੇੜੇ ਤਿਆਰ ਕਰਵਾਇਆ ਗਿਆ ਬਹੁਮੰਤਵੀ ਸਿੱਖ ਸਪੋਰਟਸ ਕੰਪਲੈਕਸ ਦੇ ਉਦਘਾਟਨੀ ਸਮਾਗਮ ਦਾ ਸ਼ਾਨਦਾਰ ਆਗਾਜ਼ ਹੋਇਆ ਹੈ। ਜਿਸ ਦੀ ਚਰਚਾ ਚਾਰੇ ਪਾਸੇ ਹੋ ਰਹੀ ਹੈ। ਜਿੱਥੇ ਬੱਚੇ ਐਥਲੈਟਿਕ, ਵਾਲੀਬਾਲ, ਬਾਸਕਿਟ ਬਾਲ ਅਤੇ ਕਬੱਡੀ ਤੇ ਕਈ ਹੋਰ ਖੇਡਾਂ ਖੇਡ ਸਕਦੇ ਨੇ । ਇਸ ਸਪੋਰਟਸ ਕੰਪਲੈਕਸ ਦਾ ਫਾਇਦਿਆਂ ਨਿਊਜ਼ੀਲੈਂਡ ਦੇ ਸਾਰੇ ਵਸਨੀਕ ਲੈ ਸਕਦੇ ਨੇ।  ਦੱਸ ਦਈਏ ਨਿਊਜ਼ੀਲੈਂਡ ‘ਚ ਲੱਖਾਂ ਡਾਲਰ ਦੀ ਲਾਗਤ ਨਾਲ ਸਿੱਖ ਸਪੋਰਟਸ ਕੰਪਲੈਕਸ ਬਣਿਆ ਗਿਆ ਹੈ।

new zealand sikh sports complex-2 image source- facebook.com/TakaniniGurdwara

ਇਸ ਖ਼ਾਸ ਮੌਕੇ ‘ਤੇ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਵੀ ਸ਼ਾਮਿਲ ਹੋਈ । ਉਦਘਾਟਨੀ ਸਮਾਗਮ ‘ਚ ਵੱਡੀ ਗਿਣਤੀ ‘ਚ ਪੰਜਾਬੀ ਸ਼ਾਮਿਲ ਹੋਏ। ਨਿਊਜ਼ੀਲੈਂਡ ਦੀਆਂ ਬੀਬੀਆਂ ਨੇ ਲੰਗਰ ਵੀ ਤਿਆਰ ਕੀਤਾ।

new zealand sikh sports complex-5 image source- facebook.com/TakaniniGurdwara

ਸਿੱਖ ਸਪੋਰਟਸ ਕੰਪਲੈਕਸ ਅੰਦਰ ਫੁੱਟਬਾਲ ਅਤੇ ਹਾਕੀ ਦੇ ਵਿਸ਼ਵ ਪੱਧਰੀ ਗਰਾਊਂਡ ਬਣਾਏ ਗਏ ਹਨ। ਕੰਪਲੈਕਸ ਅੰਦਰ ਐਥਲੈਟਿਕ ਟਰੈਕ, ਵਾਲੀਬਾਲ, ਬਾਸਕਿਟ ਬਾਲ, ਕ੍ਰਿਕੇਟ ਅਤੇ ਕਬੱਡੀ ਗਰਾਊਂਡ ਵੀ ਤਿਆਰ ਕੀਤੇ ਗਏ ਹਨ। ਫੁੱਟਬਾਲ ਦਾ ਗਰਾਊਂਡ ਫੀਫਾ ਦੇ ਨੇਮਾਂ ਤਹਿਤ ਬਣਾਇਆ ਗਿਆ ਹੈ।

 

Related Post