ਐਨੀਮੇਟਡ ਪੰਜਾਬੀ ਫ਼ਿਲਮ ਭਾਈ ਤਾਰੂ ਸਿੰਘ ਦਾ ਰਿਲੀਜ਼ ਹੋਇਆ ਇਕ ਹੋਰ ਗੀਤ, ਵੇਖੋ ਅਤੇ ਸ਼ੇਅਰ ਕਰੋ

By  Gourav Kochhar April 10th 2018 06:07 AM -- Updated: April 10th 2018 06:32 AM

ਆਉਣ ਵਾਲੀ ਐਨੀਮੇਟਡ ਪੰਜਾਬੀ ਫ਼ਿਲਮ ਭਾਈ ਤਾਰੂ ਸਿੰਘ ਦੇ ਰਿਲੀਜ਼ ਹੋਏ ਟ੍ਰੇਲਰ ਨੂੰ ਲੋਕਾਂ ਨੇ ਬਹੁਤ ਪਿਆਰ ਦਿੱਤਾ | ਉਸ ਤੋਂ ਬਾਅਦ ਪੀਟੀਸੀ ਮੋਸ਼ਨ ਪਿਚਰਸ ਵਲੋਂ ਫ਼ਿਲਮ ਦੇ ਜਾਰੀ ਕੀਤੇ ਪਹਿਲੇ ਗੀਤ "ਅਜ਼ਾਦ ਖਾਲਸਾ" ਨੂੰ ਵੀ ਲੋਕਾਂ ਦਾ ਭਰਵਾ ਹੁੰਗਾਰਾ ਮਿਲ ਰਿਹਾ ਹੈ | ਗੀਤ "ਅਜ਼ਾਦ ਖਾਲਸਾ" ਦਾ ਚਾਅ ਅਜੇ ਲੋਕਾਂ ਦੇ ਸਿਰ ਤੋਂ ਨਹੀਂ ਸੀ ਉਤਰਿਆ ਕਿ ਪੀਟੀਸੀ ਮੋਸ਼ਨ ਪਿਚਰਸ ਨੇ ਰਿਲੀਜ਼ ਕਰ ਦਿੱਤਾ ਹੈ ਇਸ ਫ਼ਿਲਮ ਦਾ ਇਕ ਹੋਰ ਗੀਤ ਜਿਸ ਦਾ ਨਾਮ ਹੈ "ਸਿੱਖੀ ਸਿਦਕ" |

sikhi sidak

ਗੀਤ ਵਿਚ ਭਾਈ ਤਾਰੂ ਸਿੰਘ Bhai Taru Singh ਦੇ ਜਨਮ ਅਤੇ ਪਰਿਵਾਰ ਬਾਰੇ ਬੜੇ ਹੀ ਖੂਬਸੂਰਤ ਢੰਗ ਨਾਲ ਜਾਣਕਾਰੀ ਦਿੱਤੀ ਗਈ ਹੈ | ਸ਼ਹੀਦ ਭਾਈ ਜੋਧ ਸਿੰਘ ਅਤੇ ਬੀਬੀ ਧਰਮ ਕੌਰ ਦੀ ਕੁੱਖੋਂ ਜੰਮੇ ਭਾਈ ਤਾਰੂ ਸਿੰਘ ਦਾ ਜਨਮ ਪੰਜਾਬ ਦੇ ਜ਼ਿਲ੍ਹਾ ਅਮ੍ਰਿਤਸਰ ਦੇ ਪਿੰਡ ਪੂਹਲਾ ਵਿਖੇ ਹੋਇਆ | ਇਸ ਤੋਂ ਇਲਾਵਾ ਗੀਤ ਵਿਚ ਉਨ੍ਹਾਂ ਦੀ ਛੋਟੀ ਭੈਣ ਬੀਬੀ ਤਰ ਕੌਰ ਦਾ ਵੀ ਜ਼ਿਕਰ ਕਿੱਤਾ ਗਿਆ ਹੈ | ਗੀਤ ਨੂੰ ਅੱਜ 11 ਵਜੇ ਪੀਟੀਸੀ ਪੰਜਾਬੀ ਚੈਂਨਲ ਤੇ ਵੀ ਲੌਂਚ ਕਿੱਤਾ ਗਿਆ |

ਹਾਲ ਹੀ ‘ਚ ਬਣੀ ਐਨੀਮੇਟਡ ਫਿਲਮਾਂ ਨੂੰ ਵੱਡੀ ਸਫ਼ਲਤਾ ਮਿਲੀ ਹੈ | ‘ਚਾਰ ਸਾਹਿਬਜ਼ਾਦੇ’ ਅਤੇ ‘ਚਾਰ ਸਾਹਿਬਜ਼ਾਦੇ 2: ਦ ਰਾਈਜ਼ ਓਫ ਬਾਬਾ ਬੰਦਾ ਸਿੰਘ ਬਹਾਦੁਰ’ ਵਰਗੀਆਂ ਐਨੀਮੇਸ਼ਨ ਫਿਲਮਾਂ ਨੂੰ ਨਾ ਕੇਵਲ ਪੰਜਾਬ ਅਤੇ ਭਾਰਤ, ਬਲਕਿ ਦੁਨੀਆਂ ਭਰ ਵਿਚ ਬਹੁਤ ਪਸੰਦ ਕੀਤਾ ਗਿਆ ਹੈ |

ਜਿਨ੍ਹਾਂ ਨੇ ਪਹਿਲੇ ਦੀਆਂ ਐਨੀਮੇਟਡ ਫਿਲਮਾਂ ਨੂੰ ਪਿਆਰ ਕੀਤਾ ਹੈ, ਉਹਨਾਂ ਲਈ ਸਿੱਖ ਇਤਿਹਾਸ ਵਿਚ ਪ੍ਰਸਿੱਧ ਸ਼ਹੀਦ, ਭਾਈ ਤਰੂ ਸਿੰਘ ਜੀ ਦੇ ਜੀਵਨ ਤੇ ਆਧਾਰਿਤ ਇਕ ਹੋਰ ਐਨੀਮੇਟਡ ਫਿਲਮ ਰਿਲੀਜ਼ ਲਈ ਤਿਆਰ ਹੈ | ਫਿਲਮ ਦਾ ਟ੍ਰੇਲਰ ਰਿਲੀਜ਼ ਹੋ ਚੁੱਕਾ ਹੈ ਅਤੇ ਫਿਲਮ “ਭਾਈ ਤਾਰੂ ਸਿੰਘ” ਹੈ |

ਫਿਲਮ ਵਿਸਮਾਦ ਪ੍ਰੋਡਕਸ਼ਨਜ਼ ਦੀ ਪੇਸ਼ਕਾਰੀ ਹੈ | ਫਿਲਮ ਦੀ ਕਹਾਣੀ ਸੁਖਵਿੰਦਰ ਸਿੰਘ ਨੇ ਲਿਖੀ ਹੈ, ਜਿਸ ਨੇ ਫਿਲਮ ਲਈ ਨਿਰਦੇਸ਼ ਵੀ ਕੀਤਾ ਹੈ. ਫਿਲਮ ਦੀ ਰਿਲੀਜ਼ 27 ਅਪ੍ਰੈਲ ਨੂੰ ਹੋਵੇਗੀ |

https://www.youtube.com/watch?v=PrT5Ao8Kj9g

sikhi sidak

Related Post