ਸ਼ਾਹਰੁਖ ਖਾਨ ਨੇ ਸਿੱਖਾਂ ਦੇ ਦਿਲਾਂ ਨੂੰ ਪਹੁੰਚਾਈ ਠੇਸ, ਤਸਵੀਰਾਂ 'ਚ ਦੇਖੋ ਕਿਸ ਤਰ੍ਹਾਂ 

By  Rupinder Kaler November 5th 2018 11:04 AM -- Updated: November 5th 2018 11:06 AM

ਆਮਿਰ ਖਾਨ ਦੀ ਫਿਲਮ ਤੋਂ ਬਾਅਦ ਹੁਣ ਸ਼ਾਹਰੁਖ ਖ਼ਾਨ ਦੀ ਆਉਣ ਵਾਲੀ ਫ਼ਿਲਮ 'ਜ਼ੀਰੋ' 'ਤੇ ਵੀ ਵਿਵਾਦ ਖੜਾ ਹੋ ਗਿਆ ਹੈ । ਉਹਨਾਂ ਦੀ ਫਿਲਮ ਦੇ ਪੋਸਟਰ ਨੂੰ ਲੈ ਕੇ ਸਿੱਖ ਭਾਈਚਾਰੇ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ। ਫ਼ਿਲਮ ਦੇ ਪੋਸਟਰ ਵਿੱਚ ਸ਼ਾਹਰੁਖ ਖ਼ਾਨ ਨੇ ਸਿੱਖਾਂ ਦੇ ਪੰਜ ਕੱਕਾਰਾਂ ਵਿੱਚੋਂ ਇੱਕ ਗਾਤਰਾ ਯਾਨੀ ਕਿ ਕਿਰਪਾਨ ਪਾਈ ਹੋਈ ਹੈ।

ਹੋਰ ਵੇਖੋ :ਦੀਪਿਕਾ ਦੇ ਮੰਗਲ ਸੂਤਰ ਦੀ ਕੀਮਤ ਸੁਣਕੇ ਉੱਡ ਜਾਣਗੇ ਹੋਸ਼, ਸ਼ੋਅ-ਰੂਮ ਦਾ ਸ਼ਟਰ ਸੁੱਟ ਕੇ ਕੀਤੀ ਖਰੀਦਦਾਰੀ

Shahrukh Khan Shahrukh Khan

ਪੋਸਟਰ 'ਤੇ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਤੇ ਹੋਰ ਸਿੱਖ ਜਥੇਬੰਦੀਆ ਨੇ ਇਤਰਾਜ਼ ਜਤਾਇਆ ਹੈ।ਜਿਸ ਪੋਸਟਰ ਨੂੰ ਲੈ ਕੇ ਵਿਵਾਦ ਖੜਾ ਹੋਇਆ ਹੈ ਉਸ ਵਿੱਚ ਸ਼ਾਹਰੁਖ ਖਾਨ ਨੰਗੇ ਸਰੀਰ 'ਤੇ ਨੋਟਾਂ ਦਾ ਹਾਰੀ ਪਾਈ ਖੜੇ ਹਨ ਤੇ ਗਲ ਵਿੱਚ ਉਹਨਾਂ ਨੇ ਗਾਤਰਾ ਪਾਇਆ ਹੋਇਆ ਹੈ । ਕਿਰਪਾਨ ਸਿੱਖ ਧਰਮ ਦੇ ਕੱਕਾਰਾਂ ਵਿੱਚ ਆਉਂਦੀ ਹੈ ਤੇ ਪੋਸਟਰ ਵਿੱਚ ਇਸ ਨੂੰ ਮਜ਼ਾਕੀਆ ਲਹਿਜੇ ਵਿੱਚ ਦਿੱਖਾਇਆ ਗਿਆ ਹੈ ਜਿਸ 'ਤੇ ਸਿੱਖ ਭਾਈਚਾਰੇ ਨੇ ਇਤਰਾਜ ਜਤਾਇਆ ਹੈ ।

ਹੋਰ ਵੇਖੋ :ਦੇਖੋ ਕਿਸ ਕੁੜੀ ਨੂੰ ਭਰਮਾਉਣ ਲਈ, ਦੀਪ ਜੰਡੂ ਨੇ ਲਈ ‘ਮਸਟੈਂਗ’

Shahrukh Khan Shahrukh Khan

ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਨੇ ਫ਼ਿਲਮ ਨਿਰਮਾਤਾਵਾਂ ਅਤੇ ਸ਼ਾਹਰੁਖ ਖ਼ਾਨ ਨੂੰ ਇੱਕ ਚਿੱਠੀ ਭੇਜ ਕੇ ਆਦੇਸ਼ ਦਿੱਤਾ ਹੈ ਕਿ ਇਸ ਪੋਸਟਰ ਨੂੰ ਜਲਦ ਤੋਂ ਜਲਦ ਵਾਪਸ ਲਿਆ ਜਾਵੇ ਨਹੀਂ ਤਾਂ ਫ਼ਿਲਮ ਰਿਲੀਜ਼ ਨਹੀਂ ਹੋਣ ਦਿੱਤੀ ਜਾਵੇਗੀ।

Related Post