ਦੇਖੋ ਤਸਵੀਰਾਂ ਸਿੰਮੀ ਚਾਹਲ ਨਜ਼ਰ ਆ ਰਹੇ ਨੇ ਦੇਸੀ ਗਰਲ ਪ੍ਰਿਯੰਕਾ ਨਾਲ

By  Lajwinder kaur December 23rd 2018 04:53 PM -- Updated: December 24th 2018 04:21 PM

ਪ੍ਰਿਯੰਕਾ-ਨਿੱਕ ਜੋ ਹਾਲ ਹੀ ‘ਚ ਵਿਆਹ ਦੇ ਬੰਧਨ ‘ਚ ਬੱਝੇ ਹਨ, ਤੇ ਇਸ ਤੋਂ ਬਾਅਦ ਵਿਆਹ ਦੀਆਂ ਰਿਸੈਪਸ਼ਨ ‘ਚ ਬਿਜ਼ੀ ਸਨ। ਹਾਲ ਹੀ ‘ਚ ਪ੍ਰਿਯੰਕਾ ਚੋਪੜਾ ਤੇ ਨਿੱਕ ਜੋਨਸ ਜਿਹਨਾਂ ਨੇ ਮੁੰਬਈ ‘ਚ ਤੀਸਰੀ ਰਿਸੈਪਸ਼ਨ ਦਿੱਤੀ। ਜਿਸ ‘ਚ ਸਾਰੇ ਬਾਲੀਵੁੱਡ ਸਿਤਾਰੇ ਵੀ ਸ਼ਾਮਿਲ ਹੋਏ ਸਨ। ਪਰ ਪਾਲੀਵੁੱਡ ਦੀ ਅਦਾਕਾਰਾ ਸਿੰਮੀ ਚਾਹਲ ਵੀ ਪ੍ਰਿਯੰਕਾ-ਨਿੱਕ ਦੀ ਮੁੰਬਈ ਵਾਲੀ ਰਿਸੈਪਸ਼ਨ ‘ਚ ਸ਼ਾਮਿਲ ਹੋਏ।

Simi Chahal Attended Priyanka Chopra-Nick Jonas Reception ਦੇਖੋ ਤਸਵੀਰਾਂ ਸਿੰਮੀ ਚਾਹਲ ਨਜ਼ਰ ਆ ਰਹੇ ਨੇ ਦੇਸੀ ਗਰਲ ਪ੍ਰਿਯੰਕਾ ਨਾਲ

ਪੰਜਾਬੀ ਇੰਡਸਟਰੀ ਦੀ ਕਿਊਟ ਤੇ ਮਾਸੂਮ ਚਿਹਰੇ ਵਾਲੀ ਸਿੰਮੀ ਚਾਹਲ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਪ੍ਰਿਯੰਕਾ-ਨਿੱਕ ਨਾਲ ਆਪਣੀਆਂ ਤਸਵੀਰਾਂ ਨੂੰ ਸ਼ੇਅਰ ਕੀਤਾ ਹੈ। ਪੰਜਾਬੀ ਅਦਾਕਾਰਾ ਨੇ ਤਸਵੀਰਾਂ ਦੇ ਨਾਲ ਕੈਪਸ਼ਨ ਚ ਬਾਲੀਵੁੱਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਤੇ ਨਿੱਕ ਜੋਨਸ ਨੂੰ ਵਿਆਹ ਦੀ ਵਧਾਈ ਦਿੰਦੇ ਹੋਏ ਆਪਣੀ ਸ਼ੁੱਭਕਾਮਨਾਵਾਂ ਦਿੱਤੀਆਂ।

https://www.instagram.com/p/BrpirEPA0VS/

ਇਸ ਖਾਸ ਮੌਕੇ ਤੇ ਸਿੰਮੀ ਚਾਹਲ ਆਪਣੀ ਮਦਰ ਨਾਲ ਸ਼ਾਮਿਲ ਹੋਏ ਸਨ। ਤਸਵੀਰਾਂ 'ਚ ਦੇਖ ਸਕਦੇ ਹੋ ਕਿ ਸਿੰਮੀ ਬਹੁਤ ਸਟਾਇਲਿਸ਼ ਲੁੱਕ ਚ ਨਜ਼ਰ ਆ ਰਹੀ ਹੈ। ਸਿੰਮੀ ਬਹੁਤ ਖੂਬਸੂਰਤ ਲੱਗ ਰਹੀ ਹੈ ਤੇ ਉੱਧਰ ਉਹਨਾਂ ਦੀ ਮਾਂ ਪੰਜਾਬੀ ਲੁੱਕ ਨਜ਼ਰ ਆਏ। ਤਸਵੀਰਾਂ ‘ਚ ਨਜ਼ਰ ਆ ਰਹੇ ਹੈ ਕਿ ਸਿੰਮੀ ਆਪਣੀ ਮਦਰ ਨੂੰ ਬਹੁਤ ਪਿਆਰ ਕਰਦੀ ਹੈ।

https://www.instagram.com/p/Brrpuh4Adop/

ਹੋਰ ਵੇਖੋ: ਦੀਪਿਕਾ ਨੂੰ ਛੱਡਕੇ ਰਣਵੀਰ ਕਿਸ ਨਾਲ ਕਰ ਰਹੇ ਨੇ ਬਾਥਟੱਬ ‘ਚ ਡਾਂਸ, ਦੇਖੋ ਵੀਡੀਓ

ਪੰਜਾਬੀ ਫਿਲਮ 'ਸਰਵਣ' ਜੋ ਕੇ ਪ੍ਰਿਯੰਕਾ ਚੋਪੜਾ ਦੇ ਪ੍ਰੋਡਕਸ਼ਨ ਹਾਊਸ 'ਪੇਬਲ ਪਿਕਚਰਜ਼' ਦੇ ਬੈਨਰ ਹੇਠ ਬਣੀ ਸੀ। ਇਸ ਫਿਲਮ ‘ਚ ਮੁੱਖ ਭੂਮਿਕਾਵਾਂ ‘ਚ ਪੰਜਾਬੀ ਗਾਇਕ ਅਤੇ ਅਦਾਕਾਰ ਅਮਰਿੰਦਰ ਗਿੱਲ ਅਤੇ ਸਿੰਮੀ ਚਾਹਲ ਨਜ਼ਰ ਆਏ ਸਨ। ਹਾਲ ਹੀ ‘ਚ ਰਿਲੀਜ਼ ਹੋਈ ਮੂਵੀ ‘ਭੱਜੋ ਵੀਰੋ ਵੇ’ ‘ਚ ਸਿੰਮੀ ਚਾਹਲ ਮੁੱਖ ਭੂਮੀਕਾ ‘ਚ ਨਜ਼ਰ ਆਏ ਸਨ ਤੇ ਬਹੁਤ ਹੀ ਜਲਦ ਰੱਬ ਦਾ ਰੇਡੀਓ-2 ‘ਚ ਤਰਸੇਮ ਜੱਸੜ ਨਾਲ ਸਕਰੀਨ ਸ਼ੇਅਰ ਕਰਦੇ ਨਜ਼ਰ ਆਉਣਗੇ।

Related Post