ਵੈਨਕੁਵਰ  'ਚ ਕੁਦਰਤ ਦੀ ਖੂਬਸੂਰਤੀ ਦਾ ਅਨੰਦ ਮਾਣ ਰਹੀ ਸਿੰਮੀ ਚਾਹਲ ,ਵੀਡਿਓ ਕੀਤਾ ਸਾਂਝਾ 

By  Shaminder August 30th 2018 11:00 AM

ਸਿੰਮੀ ਚਾਹਲ Simi Chahal ਪੰਜਾਬੀ ਫਿਲਮMovie  ਇੰਡਸਟਰੀ 'ਚ ਜਾਣਿਆ ਪਛਾਣਿਆਂ ਨਾਂਅ ਹੈ । ਹਰਿਆਣਾ ਦੀ ਰਹਿਣ ਵਾਲੀ ਇਸ ਮੁਟਿਆਰ ਨੇ ਚੰਡੀਗੜ੍ਹ 'ਚ ਪੜ੍ਹਾਈ ਦੌਰਾਨ ਹੀ ਮਾਡਲਿੰਗ ਤੋਂ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ । ਕੁਝ ਮਿਊਜ਼ਿਕ ਵੀਡਿਓਜ਼ ਕਰਨ ਤੋਂ ਬਾਅਦ ਉਹ ਪੜ੍ਹਾਈ ਲਈ ਕੈਨੇਡਾ ਚਲੀ ਗਈ । ਜਿੱਥੇ ਉਸ ਨੂੰ ਬੰਬੂਕਾਟ ਫਿਲਮ 'ਚ ਕੰਮ ਕਰਨ ਦਾ ਮੌਕਾ ਮਿਲ ਗਿਆ ਅਤੇ ਇਸ ਤੋਂ ਬਾਅਦ ਉਸ ਨੇ ਕਦੇ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ ।

https://www.instagram.com/p/BnC8em3Heeb/?hl=en&taken-by=simichahal9

ਇਸ ਫਿਲਮ ਤੋਂ ਬਾਅਦ ਉਸ ਦੀ ਕਿਸਮਤ ਅਜਿਹੀ ਬਦਲੀ ਕਿ ਕੁਝ ਹੀ ਸਮੇਂ 'ਚ ਉਸ ਦਾ ਨਾਂਅ ਚੋਟੀ ਦੀਆਂ ਹੈਰੋਇਨ 'ਚ ਸ਼ਾਮਿਲ ਹੋ ਗਿਆ।ਹਾਲਾਂਕਿ ਸਿੰਮੀ ਚਾਹਲ ਕੋਲ ਫਿਲਮਾਂ ਦੇ ਕਈ ਆਫਰ ਆ ਰਹੇ ਨੇ ਪਰ ਸਿੰਮੀ ਚਾਹਲ ਚੋਣਵੀਆਂ ਫਿਲਮਾਂ 'ਚ ਹੀ ਕੰਮ ਕਰਨਾ ਪਸੰਦ ਕਰਦੀ ਹੈ । ਸਿੰਮੀ ਚਾਹਲ ਏਨੀਂ ਦਿਨੀਂ ਵੈਨਕੁਵਰ 'ਚ ਹੈ ਅਤੇ ਕਈ ਪ੍ਰਾਜੈਕਟਾਂ 'ਤੇ ਕੰਮ ਕਰ ਰਹੀ ਹੈ ।ਪਰ ਇਸ ਰੁੱਝੇ ਹੋਏ ਸਮੇਂ 'ਚੋਂ ਕੁਝ ਸਮਾਂ ਕੱਢ ਕੇ ਉਹ ਕਾਇਨਾਤ ਦੇ ਖੂਬਸੂਰਤ ਨਜ਼ਾਰਿਆਂ ਦਾ ਅਨੰਦ ਮਾਣਦੀ ਨਜ਼ਰ ਆ ਰਹੀ ਹੈ ।

 

ਸਿੰਮੀ ਚਾਹਲ ਨੇ ਇੱਕ ਵੀਡਿਓ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਾਂਝਾ ਕੀਤਾ ਹੈ ਜਿਸ  'ਚ ਉਹ ਵੈਨਕੁਵਰ ਦੀ ਇੱਕ ਨਦੀ ਦੇ ਕਿਨਾਰੇ ਖੜੀ ਹੈ । ਸਿੰਮੀ ਚਾਹਲ ਨੇ ਇਸ ਵੀਡਿਓ ਨੂੰ ਸਾਂਝਾ ਕਰਦਿਆਂ ਹੋਇਆ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ ਕਿ ਵੈਨਕੁਵਰ ਮੇਰੇ ਦਿਲ 'ਚ ਵੱਸਦਾ ਹੈ ਅਤੇ ਇੱਥੋਂ ਦੀ ਖੂਬਸੂਰਤੀ ਦੀ ਉਹ ਕਾਇਲ ਹੈ । ਸਿੰਮੀ ਦਾ ਕਹਿਣਾ ਹੈ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਸਮਾਂ ਇੱਥੇ ਰਹਿਣਾ ਪਸੰਦ ਕਰਦੀ ਹੈ।

Related Post