ਗੀਤ 'ਤੇਰੀਆਂ ਰਾਹਵਾਂ' ਦੀ ਸਫ਼ਲਤਾ ਨੂੰ ਕੁਝ ਇਸ ਤਰਾਂ ਸਾਂਝਾ ਕੀਤਾ ਗਾਇਕ ਸਿਮਰਨਜੀਤ ਸਿੰਘ ਨੇ

By  Rajan Sharma July 24th 2018 08:27 AM

ਬੇਹੱਦ ਖੂਬਸੂਰਤ ਗੀਤ 'ਠੋਡੀ ਵਾਲਾ ਤਿੱਲ' punjabi song ਦੇ ਗਾਇਕ ਸਿਮਰਨਜੀਤ ਸਿੰਘ simranjeet singh ਸੱਭ ਦੇ ਬੜੇ ਹਰਮਨਪਿਆਰੇ ਗਾਇਕ ਹਨ| ਸਾਰੇ ਕਲਾਕਾਰ ਵਾਂਗ ਸਿਮਰਨ ਵੀ ਸੋਸ਼ਲ ਮੀਡਿਆ ਤੇ ਬੜੇ ਐਕਟਿਵ ਰਹਿੰਦੇ ਹਨ| ਰੋਜ਼ਾਨਾ ਫੈਨਸ ਲਈ ਕੁਝ ਨਾ ਕੁਝ ਸਾਂਝਾ ਕਰਦੇ ਰਹਿਣਾ ਉਹਨਾਂ ਨੂੰ ਬੇਹੱਦ ਪਸੰਦ ਹੈ| ਹਾਲ ਹੀ ਵਿੱਚ ਉਹਨਾਂ ਦੁਆਰਾ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਸਾਂਝਾ ਕੀਤੀ ਗਈ ਹੈ ਜਿਸ ਵਿੱਚ ਉਹ ਨਵੇਂ ਆਏ ਗੀਤ 'ਤੇਰੀਆਂ ਰਾਹਵਾਂ' ਦੀ ਸਫ਼ਲਤਾ ਦਾ ਆਨੰਦ ਮਾਣਦੇ ਹੋਏ ਬੜੇ ਉਤਸ਼ਾਹ ਨਾਲ ਸਵੀਮਿੰਗ ਪੂਲ ਵਿੱਚ ਆਪਣੇ ਦੋਸਤਾਂ ਨਾਲ ਮਸਤੀ ਕਰਦੇ ਹੋਏ ਦਿੱਖ ਰਹੇ ਹਨ| ਉਹਨਾਂ ਨੇ ਵੀਡੀਓ ਨਾਲ ਇਹ ਵੀ ਲਿਖਿਆ ਕਿ "ਇਹ ਇੱਕ ਮਾਸ ਸੁਸਾਇਡ ਹੈ,ਸਾਰੇ ਆਸ਼ਿਕ਼ ਇਕੱਠੇ ਡੁੱਬਣ ਜਾ ਰਹੇ ਹਨ"|

https://www.instagram.com/p/Blk2BQQHt_b/

ਦੱਸ ਦੇਈਏ ਕਿ ਸਿਮਰਨਜੀਤ ਦੇ ਗੀਤ “ਠੋਡੀ ਵਾਲਾ ਤਿੱਲ” punjabi song ਤੋਂ ਬਾਅਦ ਉਹਨਾਂ ਦਾ ਗੀਤ 'ਤੇਰੀਆਂ ਰਾਹਵਾਂ' 18 ਜੁਲਾਈ 2018 ਨੂੰ ਹੀ ਰਿਲੀਜ਼ ਹੋਇਆ ਸੀ| ਟੀ ਸੀਰੀਜ਼ ਦੇ ਬੈਨਰ ਹੇਠ ਬਣਿਆ ਇਹ ਗੀਤ ਸਿਮਰਨਜੀਤ ਸਿੰਘ simranjeet singh ਦੁਆਰਾ ਹੀ ਗਾਇਆ ਗਿਆ ਹੈ ਅਤੇ ਉਹਨਾਂ ਦੁਆਰਾ ਹੀ ਇਸਦੇ ਬੋਲ ਲਿਖੇ ਗਏ ਹਨ| ਗੀਤ ਦੀ ਵੀਡੀਓ ਨੂੰ ਜਤਿੰਦਰ ਸਿੰਘ ਜੀਤੂ ਦੁਆਰਾ ਡਾਇਰੈਕਟ ਕੀਤਾ ਗਿਆ ਹੈ| ਗੀਤ ਦੀ ਸੱਭ ਤੋਂ ਪਹਿਲੀ ਝਲਕ ਸਿਮਰਨਜੀਤ ਦੁਆਰਾ ਆਪਣੇ ਇੰਸਟਾਗ੍ਰਾਮ ਤੇ ਸਾਂਝਾ ਕੀਤੀ ਗਈ ਸੀ| ਗੀਤ ਦੇ ਫੀਮੇਲ ਵੋਕਲ ਇਸ਼ਮੀਤ ਨਰੂਲਾ ਦੁਆਰਾ ਦਿੱਤੇ ਗਏ ਹਨ ਅਤੇ ਇਹ ਗੀਤ ਪੀ ਟੀ ਸੀ ਪੰਜਾਬੀ ਅਤੇ ਪੀ ਟੀ ਸੀ ਚੱਕਦੇ ਤੇ ਐਸਕਲੂਸੀਵ ਚਲਾਇਆ ਜਾ ਰਿਹਾ ਹੈ|

https://www.youtube.com/watch?v=a9lHwpqIJR4

ਤੇਰੀਆਂ ਰਾਹਵਾਂ ਇੱਕ ਬੇਹੱਦ ਹੀ ਸੈਡ ਗੀਤ ਹੈ| ਸਿਮਰਨਜੀਤ simranjeet singh ਦੁਆਰਾ ਆਪਣੇ ਇਸ ਗੀਤ ਤੋਂ ਪਹਿਲਾ ਵੀ ਗੀਤ “ਮੇਰੀਆਂ ਰਾਹਵਾਂ” ਰਿਲੀਜ਼ ਕੀਤਾ ਗਿਆ ਸੀ| ਇਸ ਤੋਂ ਇਲਾਵਾ ਉਹਨਾਂ ਦੇ ਗੀਤ ਗੂਚੀ ਅਰਮਾਨੀ, punjabi singh ਮਾਂ ਪਰਾਂਦਾ, ਵਰੂਮ ਵਰੂਮ, ਮੈਂ ਦੀਵਾਨਾ, ਅਤੇ ਠੋਡੀ ਵਾਲਾ ਤਿੱਲ ਆਦਿ ਬੇਹੱਦ ਪਸੰਦ ਕੀਤੇ ਜਾਣ ਵਾਲ਼ੇ ਗੀਤ ਹਨ|

Related Post