ਜਦੋ ਤਬਲੇ ਦੀ ਤਾਲ ਤੇ ਵਜਿਆ ਸਿਮਰਨਜੀਤ ਸਿੰਘ ਦਾ "ਤੇਰੀਆਂ ਰਾਹਵਾਂ",ਵੇਖੋ ਇਹ ਵੀਡੀਓ

Written by  Rajan Sharma   |  July 23rd 2018 09:35 AM  |  Updated: July 23rd 2018 09:35 AM

ਜਦੋ ਤਬਲੇ ਦੀ ਤਾਲ ਤੇ ਵਜਿਆ ਸਿਮਰਨਜੀਤ ਸਿੰਘ ਦਾ "ਤੇਰੀਆਂ ਰਾਹਵਾਂ",ਵੇਖੋ ਇਹ ਵੀਡੀਓ

ਤਬਲੇ ਦੀ ਤਾਲ ਸੱਭ ਨੂੰ ਮੋਹ ਲੈਂਦੀ ਹੈ ਆਤਮਾ ਨੂੰ ਪ੍ਰਮਾਤਮਾ ਨਾਲ ਮਿਲਾਉਂਦੀ ਇਹ ਤਾਲ ਜਦ ਜਦ ਗੂੰਜਦੀ ਹੈ ਤੱਧ ਇਕ ਬੇਹੱਦ ਖ਼ੂਬਸੂਰਤ ਧਵਨੀ ਪੈਦਾ ਹੁੰਦੀ ਹੈ| ਇਕ ਇਸ ਤਰਾਂ ਦੀ ਤਾਲ ਲੈਕੇ ਹਾਜ਼ਰ ਨੇ ਟੈਲੇਂਟਿਡ ਤਬਲਾ ਮਾਸਟਰ ਗੁਰਜੋਤ ਬਕਸ਼ੀ| ਗੁਰਜੋਤ ਜੋ ਕਿ ਤਬਲਾ ਵਜ੍ਹਾ ਕੇ ਸੱਭ ਦਾ ਦਿਲ ਮੋਹ ਲੈਂਦੇ ਹੈ| ਦਿੱਲੀ ਸ਼ਹਿਰ ਵਿੱਚ ਗੁਰਜੋਤ ਕਈ ਅਲੱਗ ਅਲੱਗ ਥਾਵਾਂ ਤੇ ਲਾਈਵ ਤਬਲੇ ਤੇ ਪਰਫ਼ਾਰ੍ਮ ਕਰਦੇ ਹਨ| ਹਾਲ ਹੀ ਵਿੱਚ ਪੰਜਾਬੀ ਗਾਇਕ ਅਤੇ ਲੇਖਕ ਸਿਮਰਨਜੀਤ ਸਿੰਘ simranjeet singh ਦੁਆਰਾ ਗੁਰਜੋਤ ਦੀ ਇਕ ਵੀਡੀਓ ਆਪਣੇ ਇੰਸਟਾਗ੍ਰਾਮ ਤੇ ਸਾਂਝਾ ਕੀਤੀ ਗਈ ਹੈ ਜਿਸ ਵਿੱਚ ਉਹ ਸਿਮਰਨਜੀਤ ਸਿੰਘ ਦਾ ਨਵੇਂ ਆਏ ਗੀਤ "ਤੇਰੀਆਂ ਰਾਹਵਾਂ ਤੇ" punjabi song ਉੱਪਰ ਗੁਰਜੋਤ ਤਬਲਾ ਵਜ੍ਹਾ ਰਹੇ ਹਨ| ਜੋ ਕਿ ਸੱਭ ਦੁਆਰਾ ਬਹੁਤ ਹੀ ਪਸੰਦ ਕੀਤੀ ਜਾ ਰਹੀ ਹੈ|

https://www.instagram.com/p/BligZJPhVPt/?taken-by=simranjeetofficial

ਦੱਸ ਦੇਈਏ ਕਿ ਸਿਮਰਨਜੀਤ ਦੇ ਗੀਤ "ਠੋਡੀ ਵਾਲਾ ਤਿੱਲ" punjabi song ਤੋਂ ਬਾਅਦ ਉਹਨਾਂ ਦਾ ਗੀਤ ਤੇਰੀਆਂ ਰਾਹਵਾਂ 18 ਜੁਲਾਈ 2018 ਨੂੰ ਹੀ ਰਿਲੀਜ਼ ਹੋਇਆ ਹੈ| ਟੀ ਸੀਰੀਜ਼ ਦੇ ਬੈਨਰ ਹੇਠ ਬਣਿਆ ਇਹ ਗੀਤ ਸਿਮਰਨਜੀਤ ਸਿੰਘ simranjeet singh ਦੁਆਰਾ ਹੀ ਗਾਇਆ ਗਿਆ ਹੈ ਅਤੇ ਉਹਨਾਂ ਦੁਆਰਾ ਹੀ ਇਸਦੇ ਬੋਲ ਲਿਖੇ ਗਏ ਹਨ| ਗੀਤ ਦੀ ਵੀਡੀਓ ਨੂੰ ਜਤਿੰਦਰ ਸਿੰਘ ਜੀਤੂ ਦੁਆਰਾ ਡਾਇਰੈਕਟ ਕੀਤਾ ਗਿਆ ਹੈ| ਗੀਤ ਦੀ ਸੱਭ ਤੋਂ ਪਹਿਲੀ ਝਲਕ ਸਿਮਰਨਜੀਤ ਦੁਆਰਾ ਆਪਣੇ ਇੰਸਟਾਗ੍ਰਾਮ ਤੇ ਸਾਂਝਾ ਕੀਤੀ ਗਈ ਸੀ| ਗੀਤ ਦੇ ਫੀਮੇਲ ਵੋਕਲ ਇਸ਼ਮੀਤ ਨਰੂਲਾ ਦੁਆਰਾ ਦਿੱਤੇ ਗਏ ਹਨ ਅਤੇ ਇਹ ਗੀਤ ਪੀ ਟੀ ਸੀ ਪੰਜਾਬੀ ਅਤੇ ਪੀ ਟੀ ਸੀ ਚੱਕਦੇ ਤੇ ਐਸਕਲੂਸੀਵ ਚਲਾਇਆ ਜਾ ਰਿਹਾ ਹੈ|

https://www.youtube.com/watch?v=a9lHwpqIJR4

ਤੇਰੀਆਂ ਰਾਹਵਾਂ ਇੱਕ ਬੇਹੱਦ ਹੀ ਸੈਡ ਗੀਤ ਹੈ| ਸਿਮਰਨਜੀਤ simranjeet singh  ਦੁਆਰਾ ਆਪਣੇ ਇਸ ਗੀਤ ਤੋਂ ਪਹਿਲਾ ਵੀ ਗੀਤ "ਮੇਰੀਆਂ ਰਾਹਵਾਂ" ਰਿਲੀਜ਼ ਕੀਤਾ ਗਿਆ ਸੀ| ਇਸ ਤੋਂ ਇਲਾਵਾ ਉਹਨਾਂ ਦੇ ਗੀਤ ਗੂਚੀ ਅਰਮਾਨੀ, punjabi singh ਮਾਂ ਪਰਾਂਦਾ, ਵਰੂਮ ਵਰੂਮ, ਮੈਂ ਦੀਵਾਨਾ, ਅਤੇ ਠੋਡੀ ਵਾਲਾ ਤਿੱਲ ਆਦਿ ਬੇਹੱਦ ਪਸੰਦ ਕੀਤੇ ਜਾਣ ਵਾਲ਼ੇ ਗੀਤ ਹਨ|

https://www.instagram.com/p/BlLbYzPgLye/?taken-by=simranjeetofficial


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network