ਸੈਲੀਬ੍ਰੇਟੀਜ਼ ਵੀ ਹਨ ਫੇਕ ਕਾਲਸ ਤੋਂ ਪਰੇਸ਼ਾਨ,ਅਫ਼ਸਾਨਾ ਖ਼ਾਨ ਨੇ ਦਿੱਤੀ ਨਸੀਹਤ

By  Shaminder December 20th 2019 04:16 PM

ਗਾਇਕਾ ਅਫ਼ਸਾਨਾ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝੀ ਕੀਤੀ ਹੈ । ਜਿਸ 'ਚ ਉਹ ਉਨ੍ਹਾਂ ਨੂੰ ਆਈ ਇੱਕ ਫੇਕ ਕਾਲ ਬਾਰੇ ਦੱਸ ਰਹੇ ਹਨ । ਉਨ੍ਹਾਂ ਨੇ ਵੀਡੀਓ ਸਾਂਝਾ ਕਰਦੇ ਹੋਏ ਦੱਸਿਆ ਕਿ ਬੀਤੇ ਦਿਨ ਉਨ੍ਹਾਂ ਨੂੰ ਇੱਕ ਫੇਕ ਕਾਲ ਆਈ ਅੰਮ੍ਰਿਤਸਰ ਤੋਂ । ਜਿਸ 'ਚ ਰਾਜਵੀਰ ਨਾਂਅ ਦਾ ਮੁੰਡਾ ਉਨ੍ਹਾਂ ਨਾਲ ਅਮਰਿੰਦਰ ਗਿੱਲ ਬਣ ਕੇ ਗੱਲ ਕਰ ਰਿਹਾ ਸੀ ।

ਹੋਰ ਵੇਖੋ:ਅਫ਼ਸਾਨਾ ਖ਼ਾਨ ਅਤੇ ਹਾਰਵੀ ਦੇ ਗੀਤ ‘ਕਾਰਾਂ ਦੇ ਹੌਰਨ’ ਨੂੰ ਸਰੋਤਿਆਂ ਦਾ ਮਿਲ ਰਿਹਾ ਭਰਵਾਂ ਹੁੰਗਾਰਾ

https://www.instagram.com/p/B6Qc1sch7Ji/

ਉਸ ਸ਼ਖਸ ਨੇ ਨਾਂ ਸਿਰਫ਼ ਅਫ਼ਸਾਨਾ ਖ਼ਾਨ ਨਾਲ ਗੱਲ ਕਰਦਾ ਰਿਹਾ ਬਲਕਿ ਅਫ਼ਸਾਨਾ ਖ਼ਾਨ ਦੀ ਲੋਕੇਸ਼ਨ ਮੰਗਾ ਕੇ ਉਨ੍ਹਾਂ ਦੇ ਕੋਲ ਵੀ ਪਹੁੰਚਿਆ ।ਅਫ਼ਸਾਨਾ ਖ਼ਾਨ ਨੇ ਕਿਹਾ ਕਿ ਉਹ ਵਿਅਕਤੀ ਕਾਫੀ ਕਲਾਕਾਰਾਂ ਦੀਆਂ ਆਵਾਜ਼ਾਂ ਕੱਢਦਾ ਹੈ । ਜਸਵਿੰਦਰ ਭੱਲਾ,ਬਿੰਨੂ ਢਿੱਲੋਂ ਸਣੇ ਕਈ ਕਈ ਕਲਾਕਾਰਾਂ ਦੀਆਂ ਆਵਾਜ਼ਾਂ ਨਾਲ ਅਕਸਰ ਕਈ ਕਲਾਕਾਰਾਂ ਨੂੰ ਬੇਵਕੂਫ ਬਣਾ ਚੁੱਕਿਆ ਹੈ ਅਤੇ ਕਈ ਵਾਰ ਜੇਲ੍ਹ ਵੀ ਜਾ ਚੁੱਕਿਆ ਹੈ ।

https://www.instagram.com/p/B6JkSbihScl/

ਅਫਸਾਨਾ ਖ਼ਾਨ ਨੇ ਆਪਣੀ ਇਸ ਸਟੋਰੀ ਨੂੰ ਕਈ ਗਾਇਕਾਂ ਨੂੰ ਟੈਗ ਕੀਤਾ ਹੈ ਅਤੇ ਅਜਿਹੇ ਲੋਕਾਂ ਤੋਂ ਸਾਵਧਾਨ ਹੋਣ ਦੀ ਅਪੀਲ ਕੀਤੀ ਹੈ ।

https://www.instagram.com/p/B6C-b7EBjib/

ਅਫ਼ਸਾਨਾ ਖ਼ਾਨ ਦੇ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਲਗਾਤਾਰ ਇੰਡਸਟਰੀ 'ਚ ਸਰਗਰਮ ਹਨ ਅਤੇ ਹਾਲ ਹੀ 'ਚ ਸਿੱਧੂ ਮੂਸੇਵਾਲਾ ਨਾਲ ਉਨ੍ਹਾਂ ਦਾ ਗੀਤ ਧੱਕਾ ਆਇਆ ਸੀ ਜਿਸ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ।

Related Post