ਅਫ਼ਸਾਨਾ ਖ਼ਾਨ ਅਤੇ ਹਾਰਵੀ ਦੇ ਗੀਤ 'ਕਾਰਾਂ ਦੇ ਹੌਰਨ' ਨੂੰ ਸਰੋਤਿਆਂ ਦਾ ਮਿਲ ਰਿਹਾ ਭਰਵਾਂ ਹੁੰਗਾਰਾ

Written by  Shaminder   |  December 18th 2019 11:30 AM  |  Updated: December 18th 2019 11:30 AM

ਅਫ਼ਸਾਨਾ ਖ਼ਾਨ ਅਤੇ ਹਾਰਵੀ ਦੇ ਗੀਤ 'ਕਾਰਾਂ ਦੇ ਹੌਰਨ' ਨੂੰ ਸਰੋਤਿਆਂ ਦਾ ਮਿਲ ਰਿਹਾ ਭਰਵਾਂ ਹੁੰਗਾਰਾ

ਅਫ਼ਸਾਨਾ ਖ਼ਾਨ ਅਤੇ ਹਾਰਵੀ ਦੀ ਆਵਾਜ਼ 'ਚ ਗੀਤ 'ਕਾਰਾਂ ਦੇ ਹੌਰਨ' ਗੀਤ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਜੱਗੀ ਸੰਘੇੜਾ ਨੇ ਲਿਖੇ ਨੇ ਜਦਕਿ ਮਿਊਜ਼ਿਕ ਕੇ.ਵੀ.ਸਿੰਘ ਨੇ ਦਿੱਤਾ ਹੈ । ਗੀਤ ਦੀ ਫੀਚਰਿੰਗ 'ਚ ਪ੍ਰਭ ਗਰੇਵਾਲ,ਉਦੇਵੀਰ ਸਿੰਘ ਤੇ ਸਾਹਿਲ ਨਜ਼ਰ ਆ ਰਹੇ ਹਨ । ਵੀਡੀਓ ਦੀ ਗੱਲ ਕੀਤੀ ਜਾਵੇ ਤਾਂ ਬਰਿੰਦਰ ਸਿੰਘ ਨੇ ਇਸ ਗੀਤ ਦਾ ਵੀਡੀਓ ਤਿਆਰ ਕੀਤਾ ਹੈ ।

ਹੋਰ ਵੇਖੋ:ਗਾਇਕਾ ਜ਼ੈਨੀਫਰ ਸ਼ਰਮਾ ਦੇ ਨਵੇਂ ਗਾਣੇ ‘ਜੁਦਾਈਆਂ’ ਦਾ ਟੀਜ਼ਰ ਹੋਇਆ ਰਿਲੀਜ਼

ਇਸ ਗੀਤ 'ਚ ਕੁਝ ਮਨਚਲਿਆਂ ਦੀ ਗੱਲ ਕੀਤੀ ਗਈ ਹੈ ਕਿ ਜੋ ਕਿ ਕੁੜੀ ਨੂੰ ਹਮੇਸ਼ਾ ਤਾੜਦੇ ਰਹਿੰਦੇ ਨੇ ਅਤੇ ਹਮੇਸ਼ਾ ਉਸ ਨੂੰ ਛੇੜਦੇ ਹਨ ਅਤੇ ਜਿਸ ਦੀ ਸ਼ਿਕਾਇਤ ਉਹ ਆਪਣੇ ਦੋਸਤ ਨੂੰ ਕਰਦੀ ਹੈ ।ਜਿਸ ਤੇ ਉਸ ਦਾ ਦੋਸਤ ਇਨ੍ਹਾਂ ਵੈਲੀਆਂ ਨੂੰ ਸਬਕ ਸਿਖਾ ਕੇ ਉਸ ਦੇ ਪੈਰੀਂ ਹੱਥ ਲਵਾ ਦਿੰਦਾ ਹੈ।

https://www.instagram.com/p/B55RmjWJoSN/

ਇਸ ਗੀਤ ਨੂੰ ਫਾਈਨਟੱਚ ਲੇਬਲ ਦੇ ਹੇਠ ਰਿਲੀਜ਼ ਕੀਤਾ ਗਿਆ ਹੈ ਅਤੇ ਸਰੋਤਿਆਂ ਦਾ ਭਰਵਾਂ ਹੁੰਗਾਰਾ ਇਸ ਗੀਤ ਨੂੰ ਮਿਲ ਰਿਹਾ ਹੈ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਅਫਸਾਨਾ ਖ਼ਾਨ ਨੇ ਕਈ ਹਿੱਟ ਗੀਤ ਦਿੱਤੇ ਹਨ । ਹਾਲ ਹੀ 'ਚ ਸਿੱਧੂ ਮੂਸੇਵਾਲਾ ਨਾਲ ਉਨ੍ਹਾਂ ਦਾ ਗੀਤ ਆਇਆ ਸੀ 'ਧੱਕਾ' ਜਿਸ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਗਿਆ ਸੀ ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network