ਦੇਖੋ ਨਿੰਜਾ ਦੇ ਪਹਿਲੇ ਲਾਈਵ ਸ਼ੋਅ ਦੀਆਂ ਤਸਵੀਰਾਂ, ਮਿਹਨਤ ਨਾਲ ਲਿਆਂਦਾ ਆਪਣੇ ਆਪ 'ਚ ਜ਼ਮੀਨ ਅਸਮਾਨ ਦਾ ਫਰਕ

By  Aaseen Khan June 1st 2019 10:33 AM

ਪਹਿਚਾਣੋ ਤਾਂ ਜ਼ਰਾ ਇਸ ਲੱਖਾਂ ਦਿਲਾਂ 'ਤੇ ਰਾਜ ਕਰਨ ਵਾਲੀ ਇਸ ਸਖ਼ਸ਼ੀਅਤ ਨੂੰ, ਪੰਜਾਬ ਦਾ ਹੈ ਵੱਡਾ ਨਾਮ : ਗਾਇਕ ਅਤੇ ਅਦਾਕਾਰ ਨਿੰਜਾ ਜਿੰਨ੍ਹਾਂ ਨੇ ਕਲਾਕਾਰੀ ਦੇ ਨਾਲ ਨਾਲ ਸ਼ਰੀਰਕ ਤੌਰ 'ਤੇ ਮਿਹਨਤ ਕਰਕੇ ਦਰਸਾਇਆ ਹੈ ਕਿ ਕੁਝ ਵੀ ਨਾਮੁਮਕਿਨ ਨਹੀਂ ਹੈ। ਆਪਣੀ ਇਸ ਮਿਹਨਤ ਨੂੰ ਦਰਸਾਉਂਦੀਆਂ ਉਹਨਾਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਜਿਸ 'ਚ ਅੱਜ ਦੇ ਨਿੰਜਾ ਅਤੇ ਸ਼ੁਰੂਆਤੀ ਦਿਨਾਂ ਦੇ ਨਿੰਜਾ 'ਚ ਜ਼ਮੀਨ ਅਸਮਾਨ ਦਾ ਫਰਕ ਹੈ। ਜੀ ਹਾਂ ਇਹਨਾਂ ਤਸਵੀਰਾਂ 'ਚ ਨਿੰਜਾ ਸ਼ਰੀਰ ਦੇ ਬਹੁਤ ਭਾਰੇ ਨਜ਼ਰ ਆ ਰਹੇ ਹਨ। ਨਿੰਜਾ ਨੇ ਦੱਸਿਆ ਹੈ ਕਿ ਉਹਨਾਂ ਦੀਆਂ ਇਹ ਤਸਵੀਰਾਂ ਉਹਨਾਂ ਦੇ ਪਹਿਲੇ ਲਾਈਵ ਸ਼ੋਅ ਦੀਆਂ ਹਨ।

 

View this post on Instagram

 

Love You Zindagi ♥️ #ThankYouGod #ZindagiZindabaad #Love #karmabeliever

A post shared by NINJA™ (@its_ninja) on May 13, 2019 at 11:02pm PDT

ਉਹਨਾਂ ਲਿਖਿਆ ਹੈ "Dekho ta munda kite dekhya lgda, First show mera umesh bhaji naal ethe pehli waar perform krwaya c mainu bhaji ne " ਨਿੰਜਾ ਵੱਲੋਂ ਕੀਤੀ ਇਹ ਮਿਹਨਤ ਉਹਨਾਂ ਦੀ ਗਾਇਕੀ ਜਾਂ ਅਦਾਕਾਰੀ 'ਚ ਹੀ ਨਜ਼ਰ ਨਹੀਂ ਆਉਂਦੀ ਸਗੋਂ ਉਹਨਾਂ ਨੇ ਆਪਣੀ ਦਿੱਖ ਨੂੰ ਵੀ ਬਦਲ ਕੇ ਰੱਖ ਦਿੱਤਾ ਹੈ।

ਹੋਰ ਵੇਖੋ : ਛੜਿਆਂ ਦੇ ਹੱਕ 'ਚ ਰਿਲੀਜ਼ ਹੋਇਆ 'ਛੜਾ' ਫ਼ਿਲਮ ਦਾ ਟਾਈਟਲ ਟਰੈਕ, ਦੇਖੋ ਵੀਡੀਓ

 

View this post on Instagram

 

Dekho ta munda kite dekhya lgda ? First show mera umesh bhaji naal ethe pehli waar perform krwaya c mainu bhaji ne #NeverGiveup @umeshkarmawala

A post shared by NINJA™ (@its_ninja) on May 31, 2019 at 3:39am PDT

ਨਿੰਜਾ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਬਹੁਤ ਜਲਦ ਨਿੰਜਾ ਫ਼ਿਲਮ ਦੂਰਬੀਨ 'ਚ ਨਜ਼ਰ ਆਉਣਗੇ। ਦੂਰਬੀਨ ਤੋਂ ਇਲਾਵਾ ਮਿੰਟੂ ਗੁਰਸਰੀਆ ਦੀ ਜ਼ਿੰਦਗੀ 'ਤੇ ਅਧਾਰਿਤ ਬਣ ਰਹੀ ਫ਼ਿਲਮ 'ਜ਼ਿੰਦਗੀ ਜ਼ਿੰਦਾਬਾਦ' 'ਚ ਮੁੱਖ ਭੂਮਿਕਾ ਨਿਭਾਉਂਦੇ ਨਜ਼ਰ ਆਉਣਗੇ।

Related Post