ਗੀਤਾਂ 'ਚ ਪੂਰੀ ਤਰ੍ਹਾਂ ਖੁੱਬ ਜਾਂਦੇ ਹਨ ਬੱਬੂ ਮਾਨ,ਵੇਖੋ ਬੱਬੂ ਮਾਨ ਦਾ ਬਾਕਮਾਲ ਭੰਗੜਾ  

By  Shaminder May 20th 2019 04:25 PM

ਬੱਬੂ ਮਾਨ ਅਜਿਹੇ ਕਲਾਕਾਰ ਨੇ ਜਿਨ੍ਹਾਂ ਨੇ ਆਪਣੇ ਗੀਤਾਂ ਨਾਲ ਦੁਨੀਆਂ ਭਰ 'ਚ ਵੱਖਰੀ ਥਾਂ ਬਣਾਈ ਹੈ । ਉਨ੍ਹਾਂ ਦੇ ਗਾਏ ਹਰ ਗੀਤ ਨੂੰ ਲੋਕਾਂ ਦਾ ਭਰਵਾਂ ਹੁੰਗਾਰਾ ਮਿਲਦਾ ਹੈ । ਬੱਬੂ ਮਾਨ ਦੇ ਫੈਨਸ 'ਚ ਹਰ ਵਰਗ ਦੇ ਲੋਕ ਸ਼ਾਮਿਲ ਨੇ । ਉਨ੍ਹਾਂ ਨੇ ਆਪਣੇ ਹਰ ਗੀਤ 'ਚ ਸਮਾਜ ਨੂੰ ਕੋਈ ਨਾ ਕੋਈ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਹੈ ।

ਹੋਰ ਵੇਖੋ :ਬੱਬੂ ਮਾਨ ਦਾ ਚੇਲਾ ਦਰਸ਼ਨ ਲੱਖੇਵਾਲ ਤੁਰਿਆ ਬੱਬੂ ਮਾਨ ਦੀ ਰਾਹ,ਗੀਤ ਰਾਹੀਂ ਦੇ ਰਿਹਾ ਸਮਾਜ ਨੂੰ ਸੁਨੇਹਾ

https://www.instagram.com/p/BxaR0VcH4Ob/

ਗੱਲ ਭਾਵੇਂ ਕਿਰਸਾਨੀ ਦੀ ਹੋਵੇ ਜਾਂ ਫਿਰ ਨੌਜਵਾਨਾਂ ਦੀ । ਉਨ੍ਹਾਂ ਨੇ ਹਰ ਗੀਤ 'ਚ ਸਮਾਜ ਨੂੰ ਸੁਨੇਹਾ ਦੇਣ ਦੀ ਸਾਰਥਕ ਕੋਸ਼ਿਸ਼ ਕੀਤੀ ਜਾਂਦੀ ਹੈ । ਬੱਬੂ ਮਾਨ ਜਿੱਥੇ ਵਧੀਆ ਗਾਉਂਦੇ ਨੇ ਉਸ ਦੇ ਨਾਲ-ਨਾਲ ਨੱਚਣਾ ਵੀ ਜਾਣਦੇ ਨੇ ਅਤੇ ਆਪਣੀ ਪਰਫਾਰਮੈਂਸ ਦੌਰਾਨ ਉਹ ਨੱਚ-ਨੱਚ ਕੇ ਸਰੋਤਿਆਂ ਨੂੰ ਵੀ ਝੂਮਣ ਲਈ ਮਜਬੂਰ ਕਰ ਦਿੰਦੇ ਨੇ । aੁਨ੍ਹਾਂ ਦੇ ਡਾਂਸ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ । ਜਿਸ ਨੂੰ ਕਿ ਉਨ੍ਹਾਂ ਦੇ ਕਿਸੇ ਪ੍ਰਸ਼ੰਸਕ ਵੱਲੋਂ ਸਾਂਝਾ ਕੀਤਾ ਗਿਆ ਹੈ । ਇਸ ਵੀਡੀਓ ਨੂੰ ਲੋਕਾਂ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ।  ਫੱਕਰ ਅਤੇ ਮਸਤ ਮੌਲਾ ਸੁਭਾਅ ਦੇ ਮਾਲਕ ਦੇ ਸਿੱਧੇ ਸਾਦੇ ਬੱਬੂ ਮਾਨ ਨੂੰ ਇਸੇ ਕਰਕੇ ਸਰੋਤੇ ਏਨਾ ਪਿਆਰ ਦਿੰਦੇ ਹਨ । ਜ਼ਮੀਨ ਨਾਲ ਜੁੜਿਆ ਇਹ ਕਲਾਕਾਰ ਹਮੇਸ਼ਾ ਹੀ ਆਪਣੇ ਸਰੋਤਿਆਂ ਦੇ ਦਿਲ ਦੇ ਕਰੀਬ ਰਹਿੰਦਾ ਹੈ ।

 

Related Post