ਗਾਇਕ ਦਿਲਜਾਨ ਨੇ ਕੁਝ ਦਿਨ ਪਹਿਲਾਂ ਹੀ ਮਰਹੂਮ ਗਾਇਕ ਸਰਦੂਲ ਸਿਕੰਦਰ ਦੀ ਮੌਤ ‘ਤੇ ਸਾਂਝੀ ਕੀਤੀ ਸੀ ਇਹ ਖ਼ਾਸ ਤਸਵੀਰ

By  Lajwinder kaur March 31st 2021 10:38 AM -- Updated: March 31st 2021 10:43 AM

ਬੀਤੇ ਦਿਨੀ ਇਸ ਰੰਗਲੀ ਦੁਨੀਆ ਨੂੰ ਅਲਵਿਦਾ ਕਹਿ ਗਏ ਪੰਜਾਬੀ ਗਾਇਕ ਦਿਲਜਾਨ ਜਿਨ੍ਹਾਂ ਦੀਆਂ ਬਸ ਹੁਣ ਯਾਦਾਂ ਹੀ ਰਹੀ ਗਈਆਂ ਨੇ। ਉਨ੍ਹਾਂ ਦੀ ਮੌਤ ਨੇ ਹਰ ਇੱਕ ਝੰਜੋੜ ਕੇ ਰੱਖ ਦਿੱਤਾ ਹੈ।

image source- instagram image source- instagram

ਹੋਰ ਪੜ੍ਹੋ : ਹਰ ਇੱਕ ਦੀਆਂ ਅੱਖਾਂ ਨੂੰ ਨਮ ਕਰ ਗਿਆ ਮਰਹੂਮ ਗਾਇਕ ਦਿਲਜਾਨ, ਜਸਵਿੰਦਰ ਬਰਾੜ ਤੋਂ ਲੈ ਕੇ ਲਖਵਿੰਦਰ ਵਡਾਲੀ ਨੇ ਪੋਸਟ ਪਾ ਕੇ ਜਤਾਇਆ ਦੁੱਖ

inside image of sardool sikander with diljaan image source- instagram

ਕੁਝ ਦਿਨ ਪਹਿਲਾਂ ਹੀ ਯਾਨੀਕਿ 24 ਫਰਵਰੀ ਨੂੰ ਦਿਲਜਾਨ ਨੇ ਆਪਣੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਮਰਹੂਮ ਗਾਇਕ ਸਰਦੂਲ ਸਿਕੰਦਰ ਨੂੰ ਸ਼ਰਧਾਂਜਲੀ ਦਿੱਤੀ ਸੀ। ਕਿਸੇ ਨੂੰ ਕੀ ਪਤਾ ਸੀ ਕਿ ਇੱਕ ਮਹੀਨੇ ਬਾਅਦ ਹੀ ਉਹ ਇਸ ਦੁਨੀਆ ਤੋਂ ਰੁਖਸਤ ਹੋ ਜਾਣਗੇ ।

diljaan tere warge 2 song image source- instagram

ਬੀਤੇ ਦਿਨੀਂ ਹੀ ਪੰਜਾਬੀ ਗਾਇਕ ਦਿਲਜਾਨ ਦੀ ਕਾਰ ਦੁਰਘਟਨਾ ‘ਚ ਮੌਤ ਹੋ ਗਈ ਸੀ। ਸਾਰੇ ਹੀ ਪੰਜਾਬੀ ਕਲਾਕਾਰ ਮਿਸ ਪੂਜਾ, ਲਖਵਿੰਦਰ ਵਡਾਲੀ, ਮਾਸਟਰ ਸਲੀਮ, ਤੇ ਕਈ ਹੋਰ ਕਲਾਕਾਰਾਂ ਨੇ ਸੋਸ਼ਲ ਮੀਡੀਆ ਉੱਤੇ ਪੋਸਟ ਪਾ ਕੇ ਦੁੱਖ ਜਤਾਇਆ ਹੈ । ਦੱਸ ਦਈਏ ਕੁਝ ਦਿਨ ਬਾਅਦ ਹੀ ਦਿਲਜਾਨ ਦਾ ਨਵਾਂ ਗੀਤ ‘Tere Wargey 2’ ਰਿਲੀਜ਼ ਹੋਣਾ ਸੀ। ਤੇਰੇ ਵਰਗੇ, ਹਰ ਪਲ, ਫਰਸਟ ਲਵ, ਮੇਰਾ ਦਿਲ ਵਰਗੇ ਬਾਕਮਾਲ ਗੀਤਾਂ ਤੋਂ ਇਲਾਵਾ ਉਹ ਦਰਸ਼ਕਾਂ ਨੂੰ ਧਾਰਮਿਕ ਗੀਤ ਵੀ ਦੇ ਚੁੱਕੇ ਨੇ।

image of diljaan image source- instagram

 

 

View this post on Instagram

 

A post shared by Diljaan (@diljaanlive)

Related Post