ਵਾਇਸ ਆਫ਼ ਪੰਜਾਬ-10 ਦੇ ਸੈੱਟ ਤੋਂ ਗਗਨ ਕੋਕਰੀ ਨੇ ਸਾਂਝਾ ਕੀਤਾ ਵੀਡੀਓ,ਪ੍ਰਤੀਭਾਗੀਆਂ ਨੂੰ ਦਿੱਤੀ ਵਧਾਈ

By  Shaminder December 18th 2019 12:36 PM

ਗਗਨ ਕੋਕਰੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵਾਇਸ ਆਫ਼ ਪੰਜਾਬ ਸੀਜ਼ਨ -10 ਦੇ ਸੈੱਟ ਤੋਂ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਉਹ ਸ਼ੋਅ ਸ਼ੁਰੂ ਹੋਣ ਤੋਂ ਪਹਿਲਾਂ ਮਸਤੀ ਕਰਦੇ ਹੋਏ ਨਜ਼ਰ ਆ ਰਹੇ ਨੇ । ਇਸ ਵੀਡੀਓ 'ਚ ਸ਼ੋਅ ਦੇ ਜੱਜ ਸਚਿਨ ਆਹੂਜਾ,ਮਿਸ ਪੂਜਾ ਅਤੇ ਕੰਠ ਕਲੇਰ ਨਜ਼ਰ ਆ ਰਹੇ ਹਨ । ਇਸ ਮੌਕੇ ਉਹ ਵਾਇਸ ਆਫ਼ ਪੰਜਾਬ 'ਚ ਕਿਸਮਤ ਅਜ਼ਮਾਉਣ ਲਈ ਆਏ ਪ੍ਰਤੀਭਾਗੀਆਂ ਦੀ ਵੀ ਹੌਂਸਲਾ ਅਫਜ਼ਾਈ ਕਰਦੇ ਹੋਏ ਨਜ਼ਰ ਆ ਰਹੇ ਹਨ ।

ਹੋਰ ਵੇਖੋ:ਕਿਸ ਦੀ ਲਾਈਫ ਲਾਈਨ ਬਣਨ ਜਾ ਰਹੇ ਗਗਨ ਕੋਕਰੀ,ਵੇਖੋ ਵੀਡੀਓ

https://www.instagram.com/p/B6M5iaBlEmN/

ਦੱਸ ਦਈਏ ਕਿ ਪੀਟੀਸੀ ਪੰਜਾਬੀ ਵੱਲੋਂ ਵਾਇਸ ਆਫ਼ ਪੰਜਾਬ-10 ਦੇ ਆਡੀਸ਼ਨ ਪਿਛਲੇ ਦਿਨੀਂ ਲਏ ਗਏ ਸਨ ਅਤੇ ਇਨ੍ਹਾਂ ਆਡੀਸ਼ਨਾਂ 'ਚ ਕਿਹੜੇ –ਕਿਹੜੇ ਪ੍ਰਤੀਭਾਗੀ ਆਪਣੀ ਜਗ੍ਹਾ ਪੱਕੀ ਕਰ ਰਹੇ ਨੇ ਦਿਖਾਇਆ ਜਾ ਰਿਹਾ ਹੈ ।

https://www.instagram.com/p/B6LeEtcF2wn/

ਪੀਟੀਸੀ ਪੰਜਾਬੀ ਵੱਲੋਂ ਸੰਗੀਤ ਦੇ ਇਸ ਸੁਰੀਲੇ ਸਫ਼ਰ ਨੂੰ ਸ਼ੁਰੂ ਹੋਇਆਂ ਦਸ ਸਾਲ ਹੋ ਚੁੱਕੇ ਨੇ ਅਤੇ ਇਸ ਸਫ਼ਰ ਦੌਰਾਨ ਕਈ ਅਜਿਹੇ ਪ੍ਰਤੀਭਾਗੀ ਜਿੱਤ ਕੇ ਨਿਕਲੇ ਹਨ ਜਿਨ੍ਹਾਂ ਨੇ ਸੰਗੀਤ ਜਗਤ 'ਚ ਆਪਣਾ ਵੱਖਰਾ ਮੁਕਾਮ ਹਾਸਿਲ ਕਰ ਲਿਆ ਹੈ । ਤੁਸੀਂ ਵੀ ਸੁਰਾਂ ਦੇ ਇਸ ਸੁਰੀਲੇ ਸਫ਼ਰ ਦਾ ਅਨੰਦ ਮਾਨਣਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ ਪੰਜਾਬੀ । ਇਸ ਦੇ ਨਾਲ ਹੀ ਵਾਇਸ ਆਫ਼ ਪੰਜਾਬ 10 ਸਣੇ ਪੀਟੀਸੀ ਦੇ ਹੋਰ ਸ਼ੋਅਜ਼ ਦਾ ਅਨੰਦ ਤੁਸੀਂ ਪੀਟੀਸੀ ਪਲੇਅ ਐਪ 'ਤੇ ਵੀ ਮਾਣ ਸਕਦੇ ਹੋ ।

Related Post