ਪ੍ਰਸਿੱਧ ਪੰਜਾਬੀ ਗਾਇਕ ਗੁਰੂ ਰੰਧਾਵਾ 'ਤੇ ਕੈਨੇਡਾ 'ਚ ਹੋਇਆ ਹਮਲਾ

By  Aaseen Khan July 29th 2019 04:32 PM

ਦੁਨੀਆਂ ਭਰ 'ਚ ਪੰਜਾਬੀ ਗਾਇਕੀ ਅਤੇ ਸੰਗੀਤ ਦਾ ਲੋਹਾ ਮਨਵਾਉਣ ਵਾਲੇ ਗੁਰੂ ਰੰਧਾਵਾ ਕੈਨੇਡਾ ਅੱਜਕੱਲ੍ਹ ਕੈਨੇਡਾ ਦੇ ਟੂਰ 'ਤੇ ਹਨ। ਪਰ ਕੈਨੇਡਾ ਦੇ ਵੈਨਕੂਵਰ ਤੋਂ ਇੱਕ ਬੁਰੀ ਖ਼ਬਰ ਸਾਹਮਣੇ ਆ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਗੁਰੂ ਰੰਧਾਵਾ 'ਤੇ ਅੱਜ ਵੈਨਕੂਵਰ ਵਿਚ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਹਮਲਾ ਕੀਤਾ ਗਿਆ।ਇੱਕ ਅੰਗਰੇਜ਼ੀ ਅਖ਼ਬਾਰ ਮੁਤਾਬਿਕ ਗੁਰੂ ਰੰਧਾਵਾ ਵੈਨਕੂਵਰ ਦੇ ਕੁਈਨ ਐਲਿਜ਼ਾ ਬੇਥ ਥੀਏਟਰ 'ਚੋਂ ਸ਼ੋਅ ਲਗਾ ਕੇ ਬਾਹਰ ਨਿਕਲ ਰਹੇ ਸੀ ਜਿੱਥੇ ਅਣਪਛਾਤੇ ਵਿਅਕਤੀ ਨੇ ਗੁਰੂ ਰੰਧਾਵਾ ਦੇ ਸਿਰ 'ਤੇ ਵਾਰ ਕੀਤਾ, ਜਿਸ ਨਾਲ ਉਹਨਾਂ ਨੂੰ ਸੱਟ ਵੀ ਲੱਗੀ ਹੈ।

 

View this post on Instagram

 

Dallas you’re the best ❤️ I love you, can’t wait to be back with you all soon. Live in Vancouver on 28th July ?? @thewhitecollarfilms

A post shared by Guru Randhawa (@gururandhawa) on Jul 27, 2019 at 3:45am PDT

ਹੁਣ ਗੁਰੂ ਰੰਧਾਵਾ ਕਿਸੇ ਵੀ ਖ਼ਤਰੇ ਤੋਂ ਬਾਹਰ ਦੱਸੇ ਜਾ ਰਹੇ ਹਨ। ਘਟਨਾ ਤੋਂ ਬਾਅਦ ਉੱਥੇ ਹਫੜਾ ਦਫੜੀ ਮੱਚ ਗਈ ਅਤੇ ਫਿਲਹਾਲ ਹਮਲਾਵਰ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਹ ਹਮਲਾ ਕਿਉਂ ਕੀਤਾ ਗਿਆ ਹੈ ਇਸ ਬਾਰੇ ਵੀ ਹਾਲੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।

ਹੋਰ ਵੇਖੋ : ਫ਼ਿਲਮ 'ਤਾਰਾ ਮੀਰਾ' ਨਾਲ ਗੁਰੂ ਰੰਧਾਵਾ ਤੇ ਰਣਜੀਤ ਬਾਵਾ ਪੰਜਾਬੀ ਸਿਨੇਮਾ 'ਤੇ ਲਿਖਣਗੇ ਨਵਾਂ ਅਧਿਆਏ

 

View this post on Instagram

 

Living it up with God’s help and your support ❤️

A post shared by Guru Randhawa (@gururandhawa) on Jul 17, 2019 at 11:00pm PDT

ਹਾਈਰੇਟਡ ਗੱਭਰੂ, ਲਾਹੌਰ, ਅਤੇ ਮੇਡ ਇਨ ਇੰਡੀਆ ਵਰਗੇ ਕਈ ਬਲਾਕਬਸਟਰ ਗੀਤ ਦੇਣ ਵਾਲੇ ਗੁਰੂ ਰੰਧਾਵਾ ਹਾਲ ਹੀ 'ਚ ਅੰਤਰਰਾਸ਼ਟਰੀ ਗਾਇਕ ਪਿਟਬੁਲ ਨਾਲ ਵੀ ਸਲੋਲੀ ਸਲੋਲੀ ਗੀਤ ਲੈ ਕੇ ਆਏ ਸਨ। ਗੁਰੂ ਰੰਧਾਵਾ ਦੇ ਗੀਤ ਯੂ ਟਿਊਬ 'ਤੇ ਭਾਰਤ ਦੇ ਸਭ ਤੋਂ ਵੱਧ ਦੇਖੇ ਜਾਣ ਵਾਲੇ ਗੀਤਾਂ 'ਚ ਮੂਹਰਲੇ ਸਥਾਨ 'ਤੇ ਰਹਿੰਦੇ ਹਨ। ਭਾਰਤ ਹੀ ਨਹੀਂ ਦੁਨੀਆਂ ਭਰ 'ਚ ਮਿਹਨਤ ਨਾਲ ਨਾਮਣਾ ਖੱਟਣ ਵਾਲੇ ਗੁਰੂ ਰੰਧਾਵਾ 'ਤੇ ਅਜਿਹਾ ਹਮਲਾ ਮੰਦਭਾਗਾ ਹੈ।

Related Post