ਗਾਇਕ ਜੱਸ ਬਾਜਵਾ ਨੇ ਸਾਦਗੀ ਨਾਲ ਕਰਵਾਇਆ ਵਿਆਹ, ਤਸਵੀਰਾਂ ਵਾਇਰਲ

By  Rupinder Kaler December 1st 2020 02:34 PM -- Updated: December 1st 2020 02:35 PM

ਗਾਇਕ ਜੱਸ ਬਾਜਵਾ ਨੇ ਬੀਤੇ ਦਿਨ ਬਹੁਤ ਹੀ ਸਾਦਗੀ ਨਾਲ ਵਿਆਹ ਕਰਵਾਇਆ ਹੈ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਜੱਸ ਬਾਜਵਾ ਸ਼ੁਰੂ ਤੋਂ ਕਿਸਾਨਾਂ ਦੇ ਅੰਦੋਲਨ ਦਾ ਹਿੱਸਾ ਰਿਹਾ ਹੈ ਤੇ ਲਗਾਤਾਰ ਕਿਸਾਨ ਦੇ ਹੱਕ ਦੀ ਲੜਾਈ 'ਚ ਸਾਥ ਦੇ ਰਿਹਾ ਹੈ। ਇਸ ਅੰਦੋਲਨ ਦੇ ਚਲਦੇ ਜੱਸ ਬਾਜਵਾ ਨੇ ਬੀਤੇ ਦਿਨ ਸਮਾਂ ਕੱਢ ਕੇ ਸਾਦੇ ਜਿਹੇ ਢੰਗ ਨਾਲ ਵਿਆਹ ਕਰਾਇਆ ।

jass

ਹੋਰ ਪੜ੍ਹੋ :

ਗਾਇਕ ਆਦਿਤਿਆ ਨਾਰਾਇਣ ਤੇ ਸ਼ਵੇਤਾ ਅਗਰਵਾਲ ਦੇ ਵਿਆਹ ਦੀਆਂ ਰਸਮਾਂ ਹੋਈਆਂ ਸ਼ੁਰੂ, ਤਸਵੀਰਾਂ ਵਾਇਰਲ

ਕਿਸਾਨਾਂ ’ਤੇ ਗਲਤ ਟਿੱਪਣੀ ਕਰਨ ਵਾਲੀ ਕੰਗਨਾ ਰਨੌਤ ਦੀ ਹਿਮਾਂਸ਼ੀ ਖੁਰਾਣਾ ਨੇ ਟਵਿੱਟਰ ’ਤੇ ਕੀਤੀ ਲਾਹ-ਪਾਹ

jass

ਜੱਸ ਬਾਜਵਾ ਨੇ ਵਿਆਹ ਦੌਰਾਨ ਕਿਸਾਨਾਂ ਦੇ ਨਾਲ ਹੋਣ ਦਾ ਪ੍ਰਮਾਣ ਆਪਣੀ ਗੱਡੀ ਤੇ ਲੱਗੇ ਝੰਡੇ ਦੇ ਨਾਲ ਦਿੱਤਾ। ਆਪਣੀ ਵਿਆਹ ਦੀ ਗੱਡੀ ਨੂੰ ਜੱਸ ਬਾਜਵਾ ਨੇ ਕਿਸਾਨ ਅੰਦੋਲਨ ਦੇ ਝੰਡੇ ਨਾਲ ਸਜਾਇਆ ਤੇ ਬੜੇ ਹੀ ਸਾਦੇ ਢੰਗ ਨਾਲ ਆਨੰਦ ਕਾਰਜ ਕਰਵਾਇਆ।

ਇਥੇ ਜਿਕਰਯੋਗ ਹੈ ਕਿ ਪੰਜਾਬੀ ਇੰਡਸਟਰੀ ਦੇ ਸਿਤਾਰੇ ਲਗਾਤਾਰ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ ਤਾਂ ਜੋ ਖੇਤੀ ਬਿੱਲਾਂ ਨੂੰ ਵਾਪਿਸ ਕਰਵਾਇਆ ਜਾ ਸਕੇ । ਹੁਣ ਤਕ ਸਿੱਧੂ ਮੂਸੇਵਾਲਾ, ਰਣਜੀਤ ਬਾਵਾ, ਹਰਫ਼ ਚੀਮਾ, ਕੰਵਰ ਗਰੇਵਾਲ ਸਮੇਤ ਕਈ ਕਲਾਕਾਰ ਇਸ ਕਿਸਾਨਾਂ ਦੇ ਅੰਦੋਲਨ ਚ ਸ਼ਾਮਲ ਹੋਏ ਹਨ।

Related Post