ਗਾਇਕ ਜੱਸ ਬਾਜਵਾ ਨੇ ਸਾਦਗੀ ਨਾਲ ਕਰਵਾਇਆ ਵਿਆਹ, ਤਸਵੀਰਾਂ ਵਾਇਰਲ

written by Rupinder Kaler | December 01, 2020

ਗਾਇਕ ਜੱਸ ਬਾਜਵਾ ਨੇ ਬੀਤੇ ਦਿਨ ਬਹੁਤ ਹੀ ਸਾਦਗੀ ਨਾਲ ਵਿਆਹ ਕਰਵਾਇਆ ਹੈ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀਆਂ ਹਨ । ਤੁਹਾਨੂੰ ਦੱਸ ਦਿੰਦੇ ਹਾਂ ਕਿ ਜੱਸ ਬਾਜਵਾ ਸ਼ੁਰੂ ਤੋਂ ਕਿਸਾਨਾਂ ਦੇ ਅੰਦੋਲਨ ਦਾ ਹਿੱਸਾ ਰਿਹਾ ਹੈ ਤੇ ਲਗਾਤਾਰ ਕਿਸਾਨ ਦੇ ਹੱਕ ਦੀ ਲੜਾਈ 'ਚ ਸਾਥ ਦੇ ਰਿਹਾ ਹੈ। ਇਸ ਅੰਦੋਲਨ ਦੇ ਚਲਦੇ ਜੱਸ ਬਾਜਵਾ ਨੇ ਬੀਤੇ ਦਿਨ ਸਮਾਂ ਕੱਢ ਕੇ ਸਾਦੇ ਜਿਹੇ ਢੰਗ ਨਾਲ ਵਿਆਹ ਕਰਾਇਆ । jass ਹੋਰ ਪੜ੍ਹੋ :

jass ਜੱਸ ਬਾਜਵਾ ਨੇ ਵਿਆਹ ਦੌਰਾਨ ਕਿਸਾਨਾਂ ਦੇ ਨਾਲ ਹੋਣ ਦਾ ਪ੍ਰਮਾਣ ਆਪਣੀ ਗੱਡੀ ਤੇ ਲੱਗੇ ਝੰਡੇ ਦੇ ਨਾਲ ਦਿੱਤਾ। ਆਪਣੀ ਵਿਆਹ ਦੀ ਗੱਡੀ ਨੂੰ ਜੱਸ ਬਾਜਵਾ ਨੇ ਕਿਸਾਨ ਅੰਦੋਲਨ ਦੇ ਝੰਡੇ ਨਾਲ ਸਜਾਇਆ ਤੇ ਬੜੇ ਹੀ ਸਾਦੇ ਢੰਗ ਨਾਲ ਆਨੰਦ ਕਾਰਜ ਕਰਵਾਇਆ। ਇਥੇ ਜਿਕਰਯੋਗ ਹੈ ਕਿ ਪੰਜਾਬੀ ਇੰਡਸਟਰੀ ਦੇ ਸਿਤਾਰੇ ਲਗਾਤਾਰ ਕਿਸਾਨਾਂ ਦਾ ਸਮਰਥਨ ਕਰ ਰਹੇ ਹਨ ਤਾਂ ਜੋ ਖੇਤੀ ਬਿੱਲਾਂ ਨੂੰ ਵਾਪਿਸ ਕਰਵਾਇਆ ਜਾ ਸਕੇ । ਹੁਣ ਤਕ ਸਿੱਧੂ ਮੂਸੇਵਾਲਾ, ਰਣਜੀਤ ਬਾਵਾ, ਹਰਫ਼ ਚੀਮਾ, ਕੰਵਰ ਗਰੇਵਾਲ ਸਮੇਤ ਕਈ ਕਲਾਕਾਰ ਇਸ ਕਿਸਾਨਾਂ ਦੇ ਅੰਦੋਲਨ ਚ ਸ਼ਾਮਲ ਹੋਏ ਹਨ।

0 Comments
0

You may also like