ਕੁਲਦੀਪ ਮਾਣਕ ਦੇ ਪੁੱਤਰ ਯੁੱਧਵੀਰ ਮਾਣਕ ਦੀ ਸਿਹਤ 'ਚ ਸੁਧਾਰ,ਜੈਜ਼ੀ ਬੀ ਨੇ ਸਾਂਝਾ ਕੀਤਾ ਵੀਡੀਓ

By  Shaminder February 17th 2020 04:46 PM

ਕੁਲਦੀਪ ਮਾਣਕ ਦੇ ਪੁੱਤਰ ਯੁੱਧਵੀਰ ਮਾਣਕ ਦੀ ਸਿਹਤ 'ਚ ਸੁਧਾਰ ਹੋ ਰਿਹਾ ਹੈ ਅਤੇ ਉਨ੍ਹਾਂ ਦਾ ਇੱਕ ਵੀਡੀਓ ਜੈਜ਼ੀ ਬੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਵੀ ਸਾਂਝਾ ਕੀਤਾ ਹੈ ।ਇਸ ਵੀਡੀਓ 'ਚ ਜੈਜ਼ੀ ਬੀ ਦੇ ਨਾਲ-ਨਾਲ ਯੁੱਧਵੀਰ ਮਾਣਕ ਵੀ ਬੋਲਦੇ ਹੋਏ ਨਜ਼ਰ ਆ ਰਹੇ ਨੇ ।ਜੈਜ਼ੀ ਬੀ ਨੇ ਇੱਕ ਵੀਡੀਓ ਅਤੇ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਕਿ 'ਮੇਰਾ ਛੋਟਾ ਭਰਾ ਤੁਹਾਡੀਆਂ ਅਰਦਾਸਾਂ ਨਾਲ ਮਾਲਕ ਦੀ ਕਿਰਪਾ ਨਾਲ ਛੋਟਾ ਵੀਰ ਠੀਕ ਹੋਇਆ ਜੀ,ਫੋਲੋ ਕਰੋ ਜੀ ਸਾਰੇ'।

ਹੋਰ ਵੇਖੋ:ਕੁਲਦੀਪ ਮਾਣਕ ਦੀ ਯਾਦ ‘ਚ ਕਰਵਾਏ ਗਏ ਮੇਲੇ ‘ਚ ਕਈ ਗਾਇਕਾਂ ਨੇ ਲਵਾਈ ਹਾਜ਼ਰੀ,ਯੁੱਧਵੀਰ ਮਾਣਕ ਵੀ ਆਏ ਨਜ਼ਰ

https://www.instagram.com/p/B8pDJLalx6b/

ਦੱਸ ਦਈਏ ਕਿ ਯੁੱਧਵੀਰ ਮਾਣਕ ਪਿਛਲੇ ਲੰਮੇ ਸਮੇਂ ਤੋਂ ਬੀਮਾਰ ਚੱਲ ਰਹੇ ਨੇ,ਪਰ ਇਸ ਵੀਡੀਓ 'ਚ ਉਹ ਬੋਲਦੇ ਹੋਏ ਵੀ ਸੁਣਾਈ ਦੇ ਰਹੇ ਨੇ ਅਤੇ ਕਹਿ ਰਹੇ ਨੇ ਪ੍ਰਸ਼ੰਸਕ ਉਨ੍ਹਾਂ ਨੂੰ ਟਵਿੱਟਰ,ਫੇਸਬੁੱਕ ਅਤੇ ਹੋਰ ਸੋਸ਼ਲ ਮੀਡੀਆ ਸਰੋਤਾਂ 'ਤੇ ਉਨ੍ਹਾਂ ਨੂੰ ਫਾਲੋ ਕਰਨ ।

https://www.instagram.com/p/B8oPB7aFjry/

ਜੈਜ਼ੀ ਬੀ ਨੇ ਯੁੱਧਵੀਰ ਦਾ ਲੰਮਾ ਸਮਾਂ ਇਲਾਜ ਕਰਵਾਇਆ ਹੈ ਅਤੇ ਉਹ ਅਕਸਰ ਯੁੱਧਵੀਰ ਦੀ ਸਿਹਤਯਾਬੀ ਨੂੰ ਲੈ ਕੇ ਪੋਸਟਾਂ ਸਾਂਝੀਆਂ ਕਰਦੇ ਰਹਿੰਦੇ ਨੇ । ਯੁੱਧਵੀਰ ਦੇ ਪ੍ਰਸ਼ੰਸਕ ਵੀ ਬੇਸਬਰੀ ਨਾਲ ਉਨ੍ਹਾਂ ਦੇ ਆਉਣ ਦੀ ਉਡੀਕ ਕਰ ਰਹੇ ਨੇ ।

Related Post