ਇਹ ਗਾਇਕਾ ਵੀ ਹੈ ਇੱਕ ਗਾਇਕ ਦੀ ਵੱਡੀ ਫੈਨ,ਜਾਣੋ ਕੌਣ ਹੈ ਉਹ ਗਾਇਕ 

By  Shaminder May 17th 2019 04:17 PM -- Updated: May 17th 2019 04:18 PM

ਗਾਇਕਾ ਜੈਨੀ ਜੌਹਲ ਜਿਨ੍ਹਾਂ ਨੇ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ । ਇਹ ਗੋਲਡ ਜੱਟੀ ਵੀ ਕਿਸੇ ਦੀ ਪ੍ਰਸ਼ੰਸਕ ਹੈ ਅਤੇ ਉਸ ਗਾਇਕ ਪਿੱਛੇ ਪਾਗਲ ਹੈ ।ਉਸ ਦੇ ਗੀਤ ਅਤੇ ਫ਼ਿਲਮਾਂ ਜੈਨੀ ਨੂੰ ਬੇਹੱਦ ਪਸੰਦ ਹਨ ।ਗਾਇਕਾ ਜੈਨੀ ਜੌਹਲ ਨੂੰ ਦਿਲਜੀਤ ਦੋਸਾਂਝ ਬੇਹੱਦ ਪਸੰਦ ਨੇ ਅਤੇ ਉਨ੍ਹਾਂ ਦੇ ਗੀਤ ਅਤੇ ਅਦਾਕਾਰੀ ਦੀ ਉਹ ਕਾਇਲ ਹੈ ।

ਹੋਰ ਵੇਖੋ :ਜੈਨੀ ਜੌਹਲ ਨੇ ਤਸਵੀਰਾਂ ਕੀਤੀਆਂ ਸਾਂਝੀਆਂ,ਦੱਸਿਆ ਜ਼ਿੰਦਗੀ ‘ਚ ਗੁਰੁ ਦਾ ਮਹੱਤਵ

https://www.instagram.com/p/BxZXZ-uFWp7/

ਜੈਨੀ ਜੌਹਲ ਲੰਮੇ ਸਮੇਂ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਗਾ ਰਹੀ ਹੈ । ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਗਾਏ ਹਨ । ਪਰ ਉਨ੍ਹਾਂ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ ‘ਚ ਆਪਣਾ ਮੁਕਾਮ ਬਨਾਉਣ ਲਈ ਕਰੜਾ ਸੰਘਰਸ਼ ਕਰਨਾ ਪਿਆ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ ।

https://www.instagram.com/p/BxE-AJwlD26/

ਜਿਸ ‘ਚ ਉਹ ਆਪਣਾ ਪਹਿਲਾ ਗੀਤ ਗੁਣਗੁਣਾਉਂਦੇ ਹੋਏ ਨਜ਼ਰ ਆ ਰਹੇ ਨੇ ।ਜੈਨੀ ਜੌਹਲ ਦਾ ਜਨਮ ਜਲੰਧਰ ‘ਚ ਹੋਇਆ ਅਤੇ ਉਨ੍ਹਾਂ ਨੂੰ ਕਾਮਯਾਬੀ ਦਿਵਾਈ “ਯਾਰੀ ਜੱਟ ਦੀ” ਦੇ ਨਾਲ ਮਿਲੀ ਅਤੇ ਇਸ ਤੋਂ ਬਾਅਦ ਉਨ੍ਹਾਂ ਦੇ ਗੀਤ ਨਰਮਾ ਨੇ ਵੀ ਉਨ੍ਹਾਂ ਨੂੰ ਖ਼ਾਸ ਪਹਿਚਾਣ ਦਿਵਾਈ ।

Related Post