ਜੈਨੀ ਜੌਹਲ ਨੂੰ ਨਹੀਂ ਭੁੱਲਦੇ ਆਪਣੇ ਸਟ੍ਰਗਲ ਦੇ ਦਿਨ,ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ ਭਾਵੁਕ ਸੰਦੇਸ਼, ਵੇਖੋ ਵੀਡੀਓ

By  Shaminder March 2nd 2019 05:05 PM

ਜੈਨੀ ਜੌਹਲ ਲੰਮੇ ਸਮੇਂ ਤੋਂ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਗਾ ਰਹੀ ਹੈ । ਉਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਲਈ ਗਾਏ ਹਨ । ਪਰ ਉਨ੍ਹਾਂ ਨੂੰ ਪੰਜਾਬੀ ਮਿਊਜ਼ਿਕ ਇੰਡਸਟਰੀ 'ਚ ਆਪਣਾ ਮੁਕਾਮ ਬਨਾਉਣ ਲਈ ਕਰੜਾ ਸੰਘਰਸ਼ ਕਰਨਾ ਪਿਆ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ 'ਚ ਉਹ ਆਪਣਾ ਪਹਿਲਾ ਗੀਤ ਗੁਣਗੁਣਾਉਂਦੇ ਹੋਏ ਨਜ਼ਰ ਆ ਰਹੇ ਨੇ ।

ਹੋਰ ਵੇਖੋ :ਯੁਵਰਾਜ ਹੰਸ ਨੇ ਇੰਸਟਾਗ੍ਰਾਮ ਤੇ ਆਪਣੇ ਦੋਸਤਾਂ ਲਈ ਖ਼ਾਸ ਤੌਰ ‘ਤੇ ਸਾਂਝਾ ਕੀਤਾ ਵੀਡੀਓ

https://www.instagram.com/p/Budnurwgyw8/

ਉਨ੍ਹਾਂ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਕਿ "Eh mera 7 sal pehla da record kita hoya gaana aa jihna dina ch main struggle kar rhi c industry ch aun di..raato raat koi star ni ban janda din raat ik krk mehnat karni paindi aa kuj banan li.im so grateful to almighty for all i have?boht jaldi kuj romantic v release karange..keep supporting guys❤️"

ਜੈਨੀ ਜੌਹਲ ਦਾ ਜਨਮ ਜਲੰਧਰ 'ਚ ਹੋਇਆ ਅਤੇ ਉਨ੍ਹਾਂ ਨੂੰ ਕਾਮਯਾਬੀ ਦਿਵਾਈ "ਯਾਰੀ ਜੱਟ ਦੀ" ਦੇ ਨਾਲ ਮਿਲੀ ਅਤੇ ਇਸ ਤੋਂ ਬਾਅਦ ਉਨ੍ਹਾਂ ਦੇ ਗੀਤ ਨਰਮਾ ਨੇ ਵੀ ਉਨ੍ਹਾਂ ਨੂੰ ਖ਼ਾਸ ਪਹਿਚਾਣ ਦਿਵਾਈ ।

sang the song of Nusrat Fateh ali khan

ਉਨ੍ਹਾਂ ਨੇ ਤਿੰਨ ਸਾਲ ਦੀ ਉਮਰ 'ਚ ਗਾਉਣਾ ਸ਼ੁਰੂ ਕਰ ਦਿੱਤਾ ਸੀ ਅਤੇ ਸੰਗੀਤ ਦੀ ਸਿੱਖਿਆ ਉਨ੍ਹਾਂ ਨੇ ਉਸਤਾਦ ਭੁਪਿੰਦਰ ਸਿੰਘ ਤੋਂ ਹਾਸਿਲ ਕੀਤੀ । ਇਸ ਤੋਂ ਇਲਾਵਾ ਉਹ ਪੰਜਾਬ ਦੇ ਲੋਕ ਮੇਲਿਆਂ ਅਤੇ ਸੱਭਿਆਚਾਰਕ ਸੱਥਾਂ 'ਚ ਵੀ ਗਾਉਂੇਦੇ ਨੇ । ਬੰਟੀ ਬੈਂਸ ਦਾ ਉਨ੍ਹਾਂ ਦੀ ਕਾਮਯਾਬੀ 'ਚ ਵੱਡਾ ਹੱਥ ਰਿਹਾ ਹੈ ,ਨਖ਼ਰਾ,ਗੋਲਡ ਵਰਗੀ ਸਣੇ ਕਈ ਹਿੱਟ ਗੀਤ ਉਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਝੋਲੀ ਪਾਏ ਨੇ ।

Related Post