ਗਾਇਕਾ ਜੈਨੀ ਜੌਹਲ ਦਾ ਨਵਾਂ ਗੀਤ 'Hypnotic Eyes' ਹੋਇਆ ਰਿਲੀਜ਼, ਸਰੋਤਿਆਂ ਨੂੰ ਆ ਰਿਹਾ ਪਸੰਦ

By  Shaminder October 28th 2020 03:01 PM

ਗਾਇਕਾ ਜੈਨੀ ਜੌਹਲ ਦਾ ਨਵਾਂ ਗੀਤ 'Hypnotic Eyes' ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਅਰਜਨ ਵਿਰਕ ਨੇ ਲਿਖੇ ਨੇ ਜਦੋਂਕਿ ਮਿਊਜ਼ਿਕ ਪ੍ਰੀਤ ਹੁੰਦਲ ਨੇ ਦਿੱਤਾ ਹੈ । ਇਸ ਗੀਤ ‘ਚ ਜੈਨੀ ਜੌਹਲ ਨੇ ਇੱਕ ਅਣਖੀਲੀ ਅਤੇ ਸਟਾਈਲਿਸ਼ ਮੁਟਿਆਰ ਦੀ ਗੱਲ ਕੀਤੀ ਹੈ ਜਿਸ ਤੋਂ ਹਰ ਸਟਾਇਲ ਸ਼ੁਰੂ ਹੁੰਦਾ ਹੈ । ਸਰੋਤਿਆਂ ਨੂੰ ਇਹ ਗੀਤ ਕਾਫੀ ਪਸੰਦ ਆ ਰਿਹਾ ਹੈ ।

jenny jenny

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਜੈਨੀ ਜੌਹਲ ਕਈ ਹਿੱਟ ਗੀਤ ਇੰਡਸਟਰੀ ਨੂੰ ਦੇ ਚੁੱਕੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕਰੀਏ ਤਾਂ ‘ਮਾਝੇ ਦੀਏ ਮੋਮਬੱਤੀਏ’ ਜੋ ਕਿ ਬਲਕਾਰ ਸਿੱਧੂ ਦੇ ਨਾਲ ਰਿਕ੍ਰਿਏਟ ਕੀਤਾ ਗਿਆ ਸੀ ਕਾਫੀ ਮਕਬੂਲ ਹੋਇਆ ਸੀ । ਇਸ ਤੋਂ ਇਲਾਵਾ ਉਹ ‘ਮੁਟਿਆਰ ਜੱਟ ਦੀ’, ‘ਬੇਗੀ’ ਸਣੇ ਕਈ ਹਿੱਟ ਗੀਤ ਗਾ ਚੁੱਕੇ ਹਨ ।

ਹੋਰ ਪੜ੍ਹੋ : ਗਾਇਕਾ ਜੈਨੀ ਜੌਹਲ ਆਪਣੇ ਨਵੇਂ ਰੋਮਾਂਟਿਕ ਗੀਤ ‘ਦੋ ਦਿਲ’ ਦੇ ਨਾਲ ਸਰੋਤਿਆਂ ਦੇ ਹੋਏ ਰੁਬਰੂ

jenny jenny

ਜਲੰਧਰ ਦੀ ਜੰਮਪਲ ਜੈਨੀ ਜੌਹਲ ਨੇ ਸੰਗੀਤ ‘ਚ ਡਿਗਰੀ ਹਾਸਲ ਕੀਤੀ ਹੋਈ ਹੈ ਅਤੇ ਜਲੰਧਰ ਦੇ ਮਹਿਲਾ ਮਹਾ ਵਿਦਿਆਲੇ ‘ਚ ਆਪਣੀ ਉੱਚ ਸਿੱਖਿਆ ਪ੍ਰਾਪਤ ਕੀਤੀ । ਘਰ ‘ਚ ਉਨ੍ਹਾਂ ਤੋਂ ਇਲਾਵਾ ਉਨ੍ਹਾਂ ਦੇ ਦੋ ਭਰਾ ਅਤੇ ਇੱਕ ਭੈਣ ਵੀ ਹੈ ।

jenny jenny

ਪਿੱਛੇ ਜਿਹੇ ਉਨ੍ਹਾਂ ਦੇ ਘਰ ਭਤੀਜੀ ਨੇ ਜਨਮ ਲਿਆ ਸੀ ਜਿਸ ਦੀਆਂ ਤਸਵੀਰਾਂ ਵੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਸਨ ।

 

View this post on Instagram

 

Full song out now. Link in bio ... Song : HYPNOTIC EYES Singer : @jennyjohalmusic Music : @preethundalmohaliwala Lyrics : @arjanvirkofficial Video : @azadbirjohal Dop : @singh.shinda Editor : @kamcee_ Label : @tseries.official Stills : @arpan_chahal_photography Mua : @hairmakeupbypriyanka Poster : @pankajsharmaofficial Choreography : Jack Asst dir : @i_sumit_kumar Production : @fatehfilmproduction

A post shared by Jenny Johl (@jennyjohalmusic) on Oct 27, 2020 at 10:13pm PDT

Related Post