ਗਾਇਕਾ ਜੈਨੀ ਜੌਹਲ ਆਪਣੇ ਨਵੇਂ ਰੋਮਾਂਟਿਕ ਗੀਤ 'ਦੋ ਦਿਲ' ਦੇ ਨਾਲ ਸਰੋਤਿਆਂ ਦੇ ਹੋਏ ਰੁਬਰੂ

Written by  Shaminder   |  May 29th 2020 02:11 PM  |  Updated: May 29th 2020 02:11 PM

ਗਾਇਕਾ ਜੈਨੀ ਜੌਹਲ ਆਪਣੇ ਨਵੇਂ ਰੋਮਾਂਟਿਕ ਗੀਤ 'ਦੋ ਦਿਲ' ਦੇ ਨਾਲ ਸਰੋਤਿਆਂ ਦੇ ਹੋਏ ਰੁਬਰੂ

ਗਾਇਕਾ ਜੈਨੀ ਜੌਹਲ ਦਾ ਨਵਾਂ ਗੀਤ ਸਰੋਤਿਆਂ ਦੇ ਰੁਬਰੂ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਫਤਿਹ ਸ਼ੇਰਗਿੱਲ ਨੇ ਲਿਖੇ ਨੇ ਜਦੋਂਕਿ ਮਿਊਜ਼ਿਕ ਦਿੱਤਾ ਹੈ ਲਾਡੀ ਗਿੱਲ ਨੇ ਦਿੱਤਾ ਹੈ । ਇਹ ਗੀਤ ਇੱਕ ਰੋਮਾਂਟਿਕ ਗੀਤ ਹੈ । ਜਿਸ ‘ਚ ਦੋ ਦਿਲਾਂ ਦੇ ਪਿਆਰ ਦੀ ਗੱਲ ਕੀਤੀ ਗਈ ਹੈ । ਇਹ ਗੀਤ ਸਰੋਤਿਆਂ ਨੂੰ ਕਾਫੀ ਪਸੰਦ ਆ ਰਿਹਾ ਹੈ । ਵੀਡੀਓ ਟਰੂ ਮੇਕਰਸ ਵੱਲੋਂ ਤਿਆਰ ਕੀਤਾ ਗਿਆ ਹੈ ਅਤੇ ਇਸ ਗੀਤ ਨੂੰ ਟੀ-ਸੀਰੀਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ ।

https://www.instagram.com/p/CAwq9WIjXq6/

ਇਸ ਰੋਮਾਂਟਿਕ ਗੀਤ ‘ਚ ਦੋ ਦਿਲਾਂ ਦੇ ਪਿਆਰ ਦੀ ਗੱਲ ਕੀਤੀ ਗਈ ਹੈ, ਪਰ ਜਦੋਂ ਦੋਵਾਂ ਦੇ ਪਿਆਰ ‘ਚ ਇੱਕ ਸ਼ਖਸ ਆ ਜਾਂਦਾ ਹੈ ਤਾਂ ਦੋਨਾਂ ਦੇ ਦਿਲਾਂ ‘ਚ ਇੱਕ ਖਾਈ ਜਿਹੀ ਪੈ ਜਾਂਦੀ ਹੈ, ਉਹ ਹੁੰਦੀ ਹੈ ਅਮੀਰੀ ਅਤੇ ਗਰੀਬੀ ਦੀ ।ਪਰ ਮੁੰਡਾ ਆਪਣੇ ਪਿਆਰ ਲਈ ਆਪਣੇ ਅਮੀਰ ਪਿਤਾ ਦੀ ਹਰ ਸ਼ੈਅ ਨੂੰ ਠੋਕਰ ਮਾਰ ਦਿੰਦਾ ਹੈ ।

https://www.instagram.com/p/CArpxW_FvYV/

ਦੱਸ ਦਈਏ ਕਿ ਜੈਨੀ ਜੌਹਲ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਅਤੇ ਉਹ ਸੋਸ਼ਲ ਮੀਡੀਆ ‘ਤੇ ਕਾਫੀ ਐਕਟਿਵ ਰਹਿੰਦੇ ਹਨ ਅਤੇ ਅਕਸਰ ਆਪਣੇ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਹਨ ।ਜੈਨੀ ਜੌਹਲ ਨੇ ਹੁਣ ਤੱਕ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਨੇ ਅਤੇ ਉਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਦਾ ਰਿਹਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network