ਲੋਹੜੀ ਮੇਲੇ 'ਚ ਕਰਮਜੀਤ ਅਨਮੋਲ ਦੇ ਨਾਲ ਇਸ ਬਾਬੇ ਨੇ ਲੁੱਟਿਆ ਮੇਲਾ,ਪਾਈ ਗੱਭਰੂਆਂ ਨੂੰ ਮਾਤ
Shaminder
January 13th 2020 04:47 PM
ਲੋਹੜੀ ਦੇ ਤਿਉਹਾਰ ਦੀਆਂ ਪੰਜਾਬ 'ਚ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਹਨ । ਇਸ ਮੌਕੇ ਪੂਰੇ ਪੰਜਾਬ 'ਚ ਰੰਗਾ ਰੰਗ ਪ੍ਰੋਗਰਾਮਾਂ ਦਾ ਪ੍ਰਬੰਧ ਕੀਤਾ ਗਿਆ ਹੈ । ਅਦਾਕਾਰ ਅਤੇ ਗਾਇਕ ਕਰਮਜੀਤ ਅਨਮੋਲ ਵੀ ਇੱਕ ਲੋਹੜੀ ਮੇਲੇ 'ਚ ਪਰਫਾਰਮ ਕਰਨ ਲਈ ਪਹੁੰਚੇ ।ਪਰ ਇਸ ਦੌਰਾਨ ਇੱਕ ਬਾਬੇ ਦਾ ਉਤਸ਼ਾਹ ਵੇਖਦਿਆਂ ਹੀ ਬਣ ਰਿਹਾ ਸੀ । ਕਰਮਜੀਤ ਅਨਮੋਲ ਨੇ ਧੀਆਂ ਨੂੰ ਸਮਰਪਿਤ ਲੋਹੜੀ ਮੇਲੇ 'ਚ ਧੀਆਂ ਦੇ ਗੀਤ ਗਾ ਕੇ ਸਮਾਂ ਬੰਨਿਆ ।