ਲੋਹੜੀ ਮੇਲੇ 'ਚ ਕਰਮਜੀਤ ਅਨਮੋਲ ਦੇ ਨਾਲ ਇਸ ਬਾਬੇ ਨੇ ਲੁੱਟਿਆ ਮੇਲਾ,ਪਾਈ ਗੱਭਰੂਆਂ ਨੂੰ ਮਾਤ

written by Shaminder | January 13, 2020

ਲੋਹੜੀ ਦੇ ਤਿਉਹਾਰ ਦੀਆਂ ਪੰਜਾਬ 'ਚ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਹਨ । ਇਸ ਮੌਕੇ ਪੂਰੇ ਪੰਜਾਬ 'ਚ ਰੰਗਾ ਰੰਗ ਪ੍ਰੋਗਰਾਮਾਂ ਦਾ ਪ੍ਰਬੰਧ ਕੀਤਾ ਗਿਆ ਹੈ । ਅਦਾਕਾਰ ਅਤੇ ਗਾਇਕ ਕਰਮਜੀਤ ਅਨਮੋਲ ਵੀ ਇੱਕ ਲੋਹੜੀ ਮੇਲੇ 'ਚ ਪਰਫਾਰਮ ਕਰਨ ਲਈ ਪਹੁੰਚੇ ।ਪਰ ਇਸ ਦੌਰਾਨ ਇੱਕ ਬਾਬੇ ਦਾ ਉਤਸ਼ਾਹ ਵੇਖਦਿਆਂ ਹੀ ਬਣ ਰਿਹਾ ਸੀ । ਕਰਮਜੀਤ ਅਨਮੋਲ ਨੇ ਧੀਆਂ ਨੂੰ ਸਮਰਪਿਤ ਲੋਹੜੀ ਮੇਲੇ 'ਚ ਧੀਆਂ ਦੇ ਗੀਤ ਗਾ ਕੇ ਸਮਾਂ ਬੰਨਿਆ । ਹੋਰ ਵੇਖੋ:ਆਪਣੇ ਨਾਲ ਕੰਮ ਕਰਨ ਵਾਲਿਆਂ ਦਾ ਪੂਰਾ ਖ਼ਿਆਲ ਰੱਖਦੇ ਹਨ ਕਰਮਜੀਤ ਅਨਮੋਲ,ਇਸ ਤਰ੍ਹਾਂ ਮਨਾਇਆ ਕੁੱਕ ਦਾ ਜਨਮ ਦਿਨ https://www.instagram.com/p/B7NW-GdBwxm/ ਪਰ ਇਸ ਮੇਲੇ ਦੌਰਾਨ ਇੱਕ ਬਾਬੇ ਦਾ ਉਤਸ਼ਾਹ ਵੇਖਦਿਆਂ ਹੀ ਬਣ ਰਿਹਾ ਸੀ । ਜੋ ਕਿ ਸਾਰਾ ਮੇਲਾ ਲੁੱਟ ਕੇ ਲੈ ਗਿਆ,ਇਹ ਬਾਬਾ ਕਰਮਜੀਤ ਅਨਮੋਲ ਦੇ ਨਾਲ ਚਿਮਟਾ ਵਜਾ ਰਿਹਾ ਸੀ ਅਤੇ ਨਾਲ ਹੀ ਭੰਗੜਾ ਪਾ ਕੇ ਲੋਕਾਂ ਦਾ ਦਿਲ ਜਿੱਤ ਰਿਹਾ ਸੀ । https://www.instagram.com/p/B63ND1gBlOr/ ਬਾਬੇ ਦਾ ਅੰਦਾਜ਼ ਵੇਖ ਕੇ ਹਰ ਕੋਈ ਹੈਰਾਨ ਸੀ ਕਿਉਂਕਿ ਭੰਗੜੇ ਦੇ ਮਾਮਲੇ 'ਚ ਉਹ ਗੱਭਰੂਆਂ ਨੂੰ ਵੀ ਮਾਤ ਦੇ ਰਿਹਾ ਸੀ । ਕਰਮਜੀਤ ਅਨਮੋਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਸ ਦਾ ਇੱਕ ਵੀਡੀਓ ਸਾਂਝਾ ਕੀਤਾ ਹੈ । ਜੋ ਕਿ ਲਗਾਤਾਰ ਵਾਇਰਲ ਹੋ ਰਿਹਾ ਹੈ ਅਤੇ ਇਸ ਵੀਡੀਓ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।

0 Comments
0

You may also like