ਲਖਵਿੰਦਰ ਵਡਾਲੀ ਕਿਹੜੀਆਂ ਗਲਤੀਆਂ ਦੀ ਮੰਗ ਰਹੇ ਹਨ ਮੁਆਫ਼ੀ,ਟਵੀਟ ਹੋ ਰਿਹਾ ਵਾਇਰਲ

By  Shaminder February 6th 2020 11:24 AM

ਲਖਵਿੰਦਰ ਵਡਾਲੀ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇੱਕ ਤਸਵੀਰ ਸਾਂਝੀ ਕਰਦਿਆਂ ਹੋਇਆਂ ਇੱਕ ਪੋਸਟ ਲਿਖੀ ਹੈ ।ਉਨ੍ਹਾਂ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਲਿਖਿਆ ਕਿ 'ਦੋਸਤੋ ਮੈਨੂੰ ਪਤਾ ਮੈਂ ਜਾਣੇ ਅਨਜਾਣੇ 'ਚ ਬਹੁਤ ਦਿਲ ਦੁਖਾਏ ਨੇ। ਜਿਸ ਨਾਲ ਮੇਰਾ ਰੱਬ ਵੀ ਮੇਰੇ ਤੋਂ ਨਰਾਜ਼ ਹੈ ।ਮੈਂ ਆਪ ਸਭ ਕੋਲੋਂ ਹੱਥ ਜੋੜ ਕੇ ਮੁਆਫ਼ੀ ਮੰਗਦਾ ਹਾਂ।ਆਪ ਜੀ ਆਪਣਾ ਗਿਲ਼ਾ ਸ਼ਿਕਵਾ ਨਰਾਜ਼ਗੀ ਇਨ ਬਾਕਸ 'ਚ ਮੈਸੇਜ ਕਰਕੇ ਮੇਰੇ ਨਾਲ ਦੂਰ ਕਰੋ ਜੀ,ਮੇਰੀ ਹੱਥ ਜੋੜ ਕੇ ਬੇਨਤੀ ਹੈ ਅਤੇ ਮੈਨੂੰ ਆਪਣਾ ਆਸ਼ੀਰਵਾਦ ਦਿਓ'।

ਹੋਰ ਵੇਖੋ:ਲਖਵਿੰਦਰ ਵਡਾਲੀ ਦਾ ਗੀਤ ‘ਕੁੱਲੀ’ਕਰ ਰਿਹਾ ਹੈ ਇਸ਼ਕ ਹਕੀਕੀ ਦੀ ਗੱਲ,ਸਰੋਤਿਆਂ ਨੂੰ ਆ ਰਿਹਾ ਪਸੰਦ

https://twitter.com/JJassiOfficial/status/1225271742714634242

ਉਨ੍ਹਾਂ ਦੇ ਇਸ ਟਵੀਟ 'ਤੇ ਕਈ ਸੈਲੇਬ੍ਰੇਟੀਜ਼ ਨੇ ਰਿਪਲਾਈ ਕੀਤਾ ਹੈ । ਗਾਇਕ ਜਸਬੀਰ ਜੱਸੀ ਨੇ ਲਿਖਿਆ ਕਿ 'ਮੈਨੂੰ ਵੀ ਗਿਲ਼ਾ ਹੈ ਕਿ ਤੂੰ ਵਡਾਲੀ ਸਾਹਿਬ ਤੋਂ ਸਾਰਾ ਗਾਣਾ ਖ਼ੁਦ ਸਿੱਖ ਲਿਆ ਸਾਡੇ ਲਈ ਕੁਝ ਰਹਿਣ ਨਹੀਂ ਦਿੱਤਾ!!! ਨਾਰਾਜ਼,ਨਾਰਾਜ਼,ਨਾਰਾਜ਼!!! ਇਸ ਤੋਂ ਇਲਾਵਾ ਧੰਮੀ ਧਨੋਆ ਨੇ ਵੀ ਇਸ ਟਵੀਟ 'ਤੇ ਲਖਵਿੰਦਰ ਵਡਾਲੀ ਨੂੰ ਰਿਪਲਾਈ ਕੀਤਾ ਹੈ ।

https://www.instagram.com/p/B8IX8_cB2El/

ਉਨ੍ਹਾਂ ਨੇ ਲਿਖਿਆ ਕਿ 'ਕੀ ਹੋਇਆ ਦੱਸੋ ਪਲੀਜ਼ ਜੇ ਮੇਰੇ ਲਾਇਕ ਕੋਈ ਸੇਵਾ ਹੋਵੇ ਤਾਂ ਦੱਸੋ ਯਾਰ ਮੈਂ ਕੀ ਕਰ ਸਕਦਾ ਹਾਂ ਤੁਹਾਡੇ ਲਈ'। ਇਸ ਤੋਂ ਇਲਾਵਾ ਹੋਰਨਾਂ ਕਈ ਸੈਲੀਬ੍ਰੇਟੀਜ਼ ਨੇ ਵੀ ਰਿਟਵੀਟ ਕੀਤਾ ਹੈ । ਹੁਣ ਲਖਵਿੰਦਰ ਵਡਾਲੀ ਕਿਸ ਮੁਆਫ਼ੀ ਦੀ ਗੱਲ ਕਰ ਰਹੇ ਨੇ ਇਸ ਬਾਰੇ ਤਾਂ ਉਹ ਖੁਦ ਹੀ ਦੱਸ ਸਕਦੇ ਨੇ ।

Related Post