ਗਾਇਕ ਮਾਧਵ ਮਹਾਜਨ ਦੇ ਕਿਹੜੇ ਜਨੂੰਨ ਨੇ ਪਹੁੰਚਾਇਆ ਉਹਨਾਂ ਨੂੰ ਬੁਲੰਦੀਆਂ 'ਤੇ ਜਾਣੋ ਪੀਟੀਸੀ ਸਪਾਟ ਲਾਈਟ 'ਚ

By  Aaseen Khan April 17th 2019 05:33 PM

ਗਾਇਕ ਮਾਧਵ ਮਹਾਜਨ ਦੇ ਕਿਹੜੇ ਜਨੂੰਨ ਨੇ ਪਹੁੰਚਾਇਆ ਉਹਨਾਂ ਨੂੰ ਬੁਲੰਦੀਆਂ 'ਤੇ ਜਾਣੋ ਪੀਟੀਸੀ ਸਪਾਟ ਲਾਈਟ 'ਚ : ਪੰਜਾਬੀ ਸੰਗੀਤ ਜਗਤ ਦੇ ਨਾਮਵਰ ਗਾਇਕ ਮਾਧਵ ਮਹਾਜਨ ਜਿੰਨ੍ਹਾਂ ਨੇ ਆਪਣੀ ਮਿੱਠੀ ਆਵਾਜ਼ ਨਾਲ ਦਰਸ਼ਕਾਂ ਦੇ ਦਿਲਾਂ 'ਚ ਖ਼ਾਸ ਜਗ੍ਹਾ ਬਣਾਈ ਹੈ। ਐਮ.ਬੀ.ਬੀ.ਐਸ. ਕਰਨ ਤੋਂ ਬਾਅਦ ਗਾਇਕੀ 'ਚ ਆਪਣਾ ਨਾਮ ਚਮਕਾ ਚੁੱਕੇ ਮਾਧਵ ਮਹਾਜਨ 'ਚ ਅਜਿਹਾ ਕਿਹੜਾ ਜਨੂੰਨ ਸੀ ਜਿਹੜਾ ਉਹਨਾਂ ਨੂੰ ਗਾਇਕੀ ਵੱਲ ਲੈ ਆਇਆ ਅਤੇ ਕਾਮਯਾਬੀ ਦੀਆਂ ਰਾਹਾਂ 'ਤੇ ਲਿਆ ਕੇ ਖੜ੍ਹਾ ਕਰ ਦਿੱਤਾ। ਉਹਨਾਂ ਦੇ ਜ਼ਿੰਦਗੀ ਦੀਆਂ ਇਹ ਖ਼ਾਸ ਗੱਲਾਂ ਜਾਨਣ ਨੂੰ ਮਿਲਣਗੀਆਂ ਪੀਟੀਸੀ ਚੱਕਦੇ ਦੇ ਸ਼ੋਅ ਪੀਟੀਸੀ ਸਪਾਟ ਲਾਈਟ 'ਚ ਜਿੱਥੇ ਪਹੁੰਚ ਰਹੇ ਹਨ ਗਾਇਕ ਮਾਧਵ ਮਹਾਜਨ।

ਹੋਰ ਵੇਖੋ : ‘ਗਰੀਬ ਦਾ ਮੂੰਹ ਗੁਰੂ ਦੀ ਗੋਲਕ’ ਗੁਰਪ੍ਰੀਤ ਘੁੱਗੀ ਵੱਲੋਂ ਕੀਤੇ ਗਏ ਇਸ ਕੰਮ ਦੀ ਹੋ ਰਹੀ ਹੈ ਤਾਰੀਫ਼, ਦੇਖੋ ਵੀਡੀਓ

ਮਾਧਵ ਮਹਾਜਨ ਹੁਣ ਤੱਕ ਬਹੁਤ ਸਾਰੇ ਰੋਮਾਂਟਿਕ ਗੀਤ ਗਾ ਚੁੱਕੇ ਹਨ ਜਿੰਨ੍ਹਾਂ ਨੇ ਦਰਸ਼ਕਾਂ ਦਾ ਦਿਲ ਜਿੱਤਿਆ ਹੈ। ਮਾਧਵ ਮਹਾਜਨ ਚੰਨ ਵੀ ਗਵਾਹ, ਮਨ ਬਾਵਰਿਆ, ਹੈਬਿਟ, ਅਤੇ ਬਲੇਮ ਵਰਗੇ ਹਿੱਟ ਗੀਤ ਗਾ ਚੁੱਕੇ ਹਨ।ਉਹਨਾਂ ਦੀ ਇਸ ਕਾਮਯਾਬੀ ਦੇ ਰਾਜ਼ ਖੁੱਲਣਗੇ ਪੀਟੀਸੀ ਚੱਕਦੇ ਦੇ ਸ਼ੋਅ ਪੀਟੀਸੀ ਸਪਾਟ ਲਾਈਟ 'ਚ ਜੋ 20 ਅਪ੍ਰੈਲ ਦਿਨ ਸ਼ਨੀਵਾਰ ਰਾਤੀ 8:30 ਵਜੇ ਦੇਖਣ ਨੂੰ ਮਿਲਣ ਵਾਲਾ ਹੈ।

Related Post