ਹੁਣ ਨੇਹਾ ਕੱਕੜ ਨਾਲ ਸਟੇਜ 'ਤੇ ਡਾਂਸ ਕਰਦੇ ਹੋਏ ਵਾਪਰਿਆ ਇਹ ਹਾਦਸਾ,ਆਦੀ ਨੂੰ ਮੰਗਣੀ ਪਈ ਮੁਆਫ਼ੀ

By  Shaminder November 11th 2019 11:28 AM

ਬਾਲੀਵੁੱਡ ਦੇ ਪ੍ਰਸਿੱਧ ਗਾਇਕਾਂ ਚੋਂ ਇੱਕ ਨੇਹਾ ਕੱਕੜ ਆਪਣੇ ਗੀਤਾਂ ਕਰਕੇ ਤਾਂ ਚਰਚਾ 'ਚ ਰਹਿੰਦੀ ਹੀ ਹੈ । ਇਸ ਤੋਂ ਇਲਾਵਾ ਆਪਣੇ ਬੇਹੱਦ ਭਾਵੁਕ ਸੁਭਾਅ ਲਈ ਵੀ ਜਾਣੀ ਜਾਂਦੀ ਹੈ । ਉਹ ਏਨੀਂ ਦਿਨੀਂ ਇੱਕ ਟੀਵੀ ਰਿਆਲਟੀ ਸ਼ੋਅ 'ਚ ਬਤੌਰ ਜੱਜ ਦੀ ਭੂਮਿਕਾ 'ਚ ਨਜ਼ਰ ਆ ਰਹੀ, ਹੈ । ਬੀਤੇ ਦਿਨੀਂ ਇਸ ਸ਼ੋਅ ਦੌਰਾਨ ਹੀ ਸ਼ੋਅ ਦੇ ਪ੍ਰਤੀਭਾਗੀ ਵੱਲੋਂ ਉਸ ਨੂੰ ਕਿੱਸ ਕਰਨ ਦਾ ਮਾਮਲਾ ਸਾਹਮਣੇ ਆਉਣ ਕਾਰਨ ਵੀ ਉਹ ਕਾਫੀ ਸੁਰਖੀਆਂ 'ਚ ਰਹੀ ਸੀ ।

ਹੋਰ ਵੇਖੋ:ਪ੍ਰਸ਼ੰਸਕ ਵੱਲੋਂ ਧੱਕੇ ਨਾਲ ਕਿੱਸ ਕਰਨ ਦੀ ਵੀਡੀਓ ਤੋਂ ਬਾਅਦ ਨੇਹਾ ਕੱਕੜ ਦੀ ਇਹ ਵੀਡੀਓ ਹੋ ਰਹੀ ਹੈ ਖੂਬ ਵਾਇਰਲ

https://twitter.com/SonyTV/status/1192842361539186688

ਪਰ ਹੁਣ ਮੁੜ ਤੋਂ ਨੇਹਾ ਕੱਕੜ ਸੁਰਖ਼ੀਆਂ 'ਚ ਹੈ ।ਦਰਅਸਲ ਜੌਨ ਅਬਰਾਹਮ ਸਟਾਰਰ ਫਿਲਮ ਸਤਯਮੇਵ ਜਯਤੇ ਦੇ ਗਾਣੇ 'ਦਿਲਬਰ-ਦਿਲਬਰ' ਨੂੰ ਨੇਹਾ ਕੱਕੜ ਨੇ ਆਪਣੀ ਧਮਾਕੇਦਾਰ ਆਵਾਜ਼ ਦਿੱਤੀ ਹੈ, ਇਸ ਫਿਲਮ ਦੇ ਗਾਣੇ 'ਤੇ ਡਾਂਸ ਕਰਦਿਆਂ ਨੇਹਾ ਕੱਕੜ ਦਾ ਬੈਲੇਂਸ ਵਿਗੜ ਗਿਆ ਤੇ ਉਹ ਸਟੇਜ 'ਤੇ ਡਿੱਗ ਗਈ। ਮਾਮਲਾ ਕੁਝ ਇਹ ਹੈ ਕਿ ਬੀਤੇ ਦਿਨੀਂ ਇਕ ਕੰਟੈਸਟੈਂਟ ਦੀ ਸ਼ੋਅ 'ਚ ਪਰਫੋਰਮੈਂਸ ਤੋਂ ਬਾਅਦ ਨੇਹਾ ਕੱਕੜ ਸਟੇਜ 'ਤੇ ਪਹੁੰਚੀ।

https://www.instagram.com/p/B3oGAqYDpnB/

ਸ਼ੋਅ ਦੇ ਹੋਸਟ ਆਦੀ ਨੂੰ ਨੇਹਾ ਨੇ ਚੈਲੇਂਜ ਕਰਦਿਆਂ ਕਿਹਾ, 'ਚਲੋ ਆਦੀ ਆਜ ਤੁਮਹਾਰਾ ਔਰ ਮੇਰਾ ਡਾਂਸ ਹੋ ਜਾਏ'। ਉਹ ਸ਼ੋਅ ਦੇ ਹੋਸਟ ਨਾਲ ਇੱਕ ਗੀਤ ਤੇ ਡਾਂਸ ਕਰ ਰਹੀ ਸੀ ਕਿ ਸ਼ੋਅ ਦੇ ਹੋਸਟ ਆਦੀ ਦਾ ਉਸ ਦੇ ਹੱਥ ਚੋਂ ਹੱਥ ਛੁੱਟ ਜਾਂਦਾ ਹੈ ਅਤੇ ਨੇਹਾ ਹੇਠਾਂ ਡਿੱਗ ਜਾਂਦੀ ਹੈ ਅਤੇ ਜਿਸ ਤੋਂ ਬਾਅਦ ਆਦੀ ਨੇਹਾ ਕੱਕੜ ਤੋਂ ਮੁਆਫ਼ੀ ਮੰਗਦਾ ਹੈ ।

https://www.instagram.com/p/B3V2BI3DFMa/

 

Related Post