ਪ੍ਰਸ਼ੰਸਕ ਵੱਲੋਂ ਧੱਕੇ ਨਾਲ ਕਿੱਸ ਕਰਨ ਦੀ ਵੀਡੀਓ ਤੋਂ ਬਾਅਦ ਨੇਹਾ ਕੱਕੜ ਦੀ ਇਹ ਵੀਡੀਓ ਹੋ ਰਹੀ ਹੈ ਖੂਬ ਵਾਇਰਲ

Written by  Rupinder Kaler   |  October 30th 2019 11:38 AM  |  Updated: October 30th 2019 11:38 AM

ਪ੍ਰਸ਼ੰਸਕ ਵੱਲੋਂ ਧੱਕੇ ਨਾਲ ਕਿੱਸ ਕਰਨ ਦੀ ਵੀਡੀਓ ਤੋਂ ਬਾਅਦ ਨੇਹਾ ਕੱਕੜ ਦੀ ਇਹ ਵੀਡੀਓ ਹੋ ਰਹੀ ਹੈ ਖੂਬ ਵਾਇਰਲ

ਨੇਹਾ ਕੱਕੜ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਰਹਿੰਦੀ ਹੈ । ਉਹ ਅਕਸਰ ਆਪਣੀਆਂ ਫੋਟੋਆਂ ਤੇ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ । ਉਹਨਾਂ ਨੇ ਹਾਲ ਹੀ ਵਿੱਚ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਫ਼ਿਲਮ ਮਰਜਾਵਾਂ ਦਾ ਗਾਣਾ ਗਾ ਰਹੀ ਹੈ । ਨੇਹਾ ਦਾ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜੀ ਨਾਲ ਵਾਇਰਲ ਹੋ ਰਿਹਾ ਹੈ ।

ਨੇਹਾ ਦਾ ਇਹ ਗਾਣਾ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਏਨਾਂ ਪਸੰਦ ਆਇਆ ਹੈ ਕਿ ਇਸ ਗਾਣੇ ਦੇ ਕਈ ਟਿੱਕ ਟੋਕ ਵੀਡੀਓ ਬਣ ਗਏ ਹਨ । ਕੁਝ ਦਿਨ ਪਹਿਲਾਂ ਵੀ ਨੇਹਾ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਇਆ ਸੀ ਜਿਸ ਵਿੱਚ ਉਹਨਾਂ ਦਾ ਪ੍ਰਸ਼ੰਸਕ ਉਹਨਾਂ ਨੂੰ ਜਬਰਦਸਤੀ ਕਿੱਸ ਕਰ ਦਿੰਦਾ ਹੈ ।

https://www.instagram.com/p/B4MXXxRlYzh/?utm_source=ig_embed&utm_campaign=embed_video_watch_again

ਵੀਡੀਓ ਵਿੱਚ ਇੱਕ ਸਖਸ਼ ਸਟੇਜ ਤੇ ਆਉਂਦਾ ਹੈ ਪਹਿਲਾ ਉਹ ਨੇਹਾ ਨੂੰ ਗਿਫਟ ਦਿੰਦਾ ਹੈ । ਨੇਹਾ ਗਿਫਟ ਖੋਲਦੀ ਹੈ ਤੇ ਉਸ ਦਾ ਧੰਨਵਾਦ ਕਰਦੀ ਹੈ । ਇਸ ਤੋਂ ਬਾਅਦ ਉਹ ਨੇਹਾ ਨੂੰ ਗਲੇ ਮਿਲਦਾ ਹੈ ਤੇ ਉਸ ਨੂੰ ਕਿੱਸ ਕਰ ਦਿੰਦਾ ਹੈ । ਇਸ ਹਰਕਤ ਨੂੰ ਦੇਖ ਕੇ ਹਰ ਕੋਈ ਹੱਕਾ ਬੱਕਾ ਰਹਿ ਜਾਂਦਾ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network