ਨਿੰਜਾ ਨੇ ਕੁਝ ਇਸ ਤਰ੍ਹਾਂ ਮਨਾਈ ਦੀਵਾਲੀ, ਲੋੜਵੰਦ ਲੋਕਾਂ ਨੂੰ ਵੰਡਿਆ ਭੋਜਨ, ਦੇਖੋ ਵੀਡੀਓ

By  Lajwinder kaur November 5th 2021 09:55 AM -- Updated: November 5th 2021 09:49 AM

ਦੀਵਾਲੀ Diwali ਭਾਰਤ ‘ਚ ਮਨਾਇਆ ਜਾਣ ਵਾਲਾ ਅਜਿਹਾ ਤਿਉਹਾਰ ਹੈ ਜਿਸ ਨੂੰ ਹਰ ਵਰਗ ਅਤੇ ਹਰ ਧਰਮ ਦੇ ਲੋਕ ਬਹੁਤ ਹੀ ਉਤਸ਼ਾਹ ਅਤੇ ਸ਼ਰਧਾ ਦੇ ਨਾਲ ਸੈਲੀਬ੍ਰੇਟ ਕਰਦੇ ਹਨ। ਇਸ ਤਿਉਹਾਰ ਦਾ ਹਰ ਕੋਈ ਬਹੁਤ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕਰਦਾ ਹੈ। ਹਰ ਕੋਈ ਆਪਣੇ ਅੰਦਾਜ਼ ਦੇ ਨਾਲ ਇਸ ਤਿਉਹਾਰ ਨੂੰ ਮਨਾਉਂਦਾ ਹੈ। ਗਾਇਕ ਨਿੰਜਾ Ninja ਨੇ ਵੀ ਇਸ ਤਿਉਹਾਰ ਨੂੰ ਆਪਣੇ ਬਹੁਤ ਹੀ ਖ਼ਾਸ ਢੰਗ ਦੇ ਨਾਲ ਸੈਲੀਬ੍ਰੇਟ ਕੀਤਾ।

ਹੋਰ ਪੜ੍ਹੋ : ‘Phull Gende Da’ ਗੀਤ ਪੰਜਾਬੀ ਗਾਇਕ ਅਮਰਿੰਦਰ ਗਿੱਲ ਅਤੇ ਪਾਕਿਸਤਾਨੀ ਸੂਫ਼ੀ ਗਾਇਕਾ ਸਨਮ ਮਾਰਵੀ ਦੀ ਆਵਾਜ਼ ‘ਚ ਹੋਇਆ ਰਿਲੀਜ਼, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ, ਦੇਖੋ ਵੀਡੀਓ

Ninja ਜੀ ਹਾਂ ਨਿੰਜਾ ਨੇ ਦਿਹਾੜੀ ਕਰਨ ਵਾਲੇ ਅਤੇ ਲੋੜਵੰਦਾਂ ਨੂੰ ਭੋਜਨ ਛੱਕਾ ਕੇ ਇਸ ਤਿਉਹਾਰ ਦੀ ਖੁਸ਼ੀ ਮਨਾਈ। ਉਨ੍ਹਾਂ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ‘ਚ ਉਹ ਆਪਣੀ ਟੀਮ ਦੇ ਨਾਲ ਲੋਕਾਂ ਨੂੰ ਭੋਜਨ ਵਾਲੀਆਂ ਥਾਲੀਆਂ ਵੰਡਦੇ ਹੋਏ ਨਜ਼ਰ ਆ ਰਹੇ ਨੇ। ਇਸ ਵੀਡੀਓ ਨੂੰ ਖੁਦ ਨਿੰਜਾ ਨੇ ਵੀ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਵੀ ਪੋਸਟ ਕੀਤਾ ਹੈ। ਇਸ ਵੀਡੀਓ ਨੂੰ ਪੋਸਟ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਹੈ- ‘ਦੀਵਾਲੀ ਦੀਆਂ ਬਹੁਤ ਬਹੁਤ ਮੁਬਾਰਕਾਂ...ਖੁਸ਼ੀਆਂ ਬੀਜ ਜਵਾਨਾਂ ਹਾਸੇ ਉੱਗਣ ਗੇ’। ਵੀਡੀਓ ‘ਚ ਉਨ੍ਹਾਂ ਨੇ ਕਾਲੇ ਰੰਗ ਦਾ ਕੁੜਤਾ ਪਜਾਮਾ ਪਾਇਆ ਹੋਇਆ ਹੈ। ਇਸ ਵੀਡੀਓ ਨੂੰ ਵੱਡੀ ਗਿਣਤੀ ‘ਚ ਲੋਕ ਦੇਖ ਚੁੱਕੇ ਹਨ।

Sohneya Ve-Ninja

ਹੋਰ ਪੜ੍ਹੋ :ਗਾਇਕਾ ਮਿਸ ਪੂਜਾ ਬਣੀ ਮਾਂ, ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਪਰਿਵਾਰ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ‘ਚ ਟੇਕਿਆ ਮੱਥਾ, ਵਧਾਈ ਵਾਲੇ ਮੈਸੇਜਾਂ ਦਾ ਲੱਗਿਆ ਤਾਂਤਾ

ਪ੍ਰਸ਼ੰਸਕ ਵੀ ਕਮੈਂਟ ਕਰਕੇ ਨਿੰਜਾ ਦੇ ਇਸ ਕੰਮ ਦੀ ਤਾਰੀਫ ਕਰ ਰਹੇ ਹਨ। ਜੀ ਹਾਂ ਹਰ ਕਿਸੇ ਨੂੰ ਆਪਣੀ ਜੇਬ ਦੇ ਅਨੁਸਾਰ ਕਿਸੇ ਦੀ ਜਿੰਨੀ ਕੁ ਮਦਦ ਹੋ ਸਕਦੀ ਹੈ ਜ਼ਰੂਰ ਕਰਨੀ ਚਾਹੀਦੀ ਹੈ। ਡਿਜ਼ੀਟਲ ਦੁਨੀਆ ਤੋਂ ਇਲਾਵਾ ਸਾਨੂੰ ਅਸਲ ਦੁਨੀਆ ਵੱਲ ਵੀ ਧਿਆਨ ਰੱਖਣਾ ਚਾਹੁੰਦਾ ਹੈ। ਬਹੁਤ ਸਾਰੇ ਲੋੜਵੰਦ ਲੋਕਾਂ ਨੂੰ ਭੋਜਨ ਅਤੇ ਮੈਡੀਕਲ ਵਰਗੀਆਂ ਜ਼ਰੂਰਤ ਹੁੰਦੀਆਂ ਹਨ। ਸੋ ਜੋ ਵੀ ਇਨਸਾਨ ਜਿੰਨੀ ਕੁ ਸਹਾਇਤਾ ਕਰ ਸਕਦਾ ਹੈ ਤਾਂ ਜ਼ਰੂਰ ਕਰਨੀ ਚਾਹੀਦੀ ਹੈ।

 

 

View this post on Instagram

 

A post shared by NINJA (@its_ninja)

Related Post