ਕਸ਼ਮੀਰ ਦੀਆਂ ਹਸੀਨ ਵਾਦੀਆਂ ਦਾ ਲੁਤਫ ਲੈ ਰਹੇ ਨੇ ਗਾਇਕ ਪ੍ਰਭ ਗਿੱਲ, ਪਿਆਰੀ ਜਿਹੀ ਵੀਡੀਓ ਪ੍ਰਸ਼ੰਸਕਾਂ ਦੇ ਨਾਲ ਕੀਤੀ ਸਾਂਝੀ

By  Lajwinder kaur June 25th 2021 06:00 PM

ਹਰ ਇੱਕ ਨੂੰ ਆਪਣੀ ਮਿੱਠੀ ਆਵਾਜ਼ ਦੇ ਨਾਲ ਕੀਲ ਲੈਣ ਵਾਲੇ ਗਾਇਕ ਪ੍ਰਭ ਗਿੱਲ ਏਨੀਂ ਦਿਨੀਂ ਕਸ਼ਮੀਰ ਦੀਆਂ ਹਸੀਨ ਵਾਦੀਆਂ ਦਾ ਲੁਤਫ ਲੈ ਰਹੇ ਨੇ। ਉਨ੍ਹਾਂ ਨੇ ਕੁਝ ਤਸਵੀਰਾਂ ਆਪਣੇ ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕੀਤੀਆਂ ਨੇ। ਉਨ੍ਹਾਂ ਨੇ ਆਪਣਾ ਇੱਕ ਨਵਾਂ ਵੀਡੀਓ ਵੀ ਸ਼ੇਅਰ ਕੀਤਾ ਹੈ।

prabh gill image image source-instagram

ਹੋਰ ਪੜ੍ਹੋ : ਸਰਗੁਣ ਮਹਿਤਾ ਦੋ ਮਹੀਨੇ ਬਾਅਦ ਮਿਲੀ ਪਤੀ ਨੂੰ, ਪਤਨੀ ਨੂੰ ਦੇਖਕੇ ਖੁਸ਼ੀ ਦੇ ਨਾਲ ਭਾਵੁਕ ਹੋਏ ਰਵੀ ਦੁਬੇ, ਦੇਖੋ ਵੀਡੀਓ

: ਅਖਿਲ ਦੇ ਆਉਣ ਵਾਲੇ ਨਵੇਂ ਗੀਤ ‘Paagla’ ਦਾ ਟੀਜ਼ਰ ਹੋਇਆ ਰਿਲੀਜ਼, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਅਖਿਲ ਤੇ ਅਵਨੀਤ ਕੌਰ ਦੀ ਜੋੜੀ

inside image of prabh gill shared cute video with fans from kashmir image source-instagram

ਇਸ ਵੀਡੀਓ ਚ ਉਹ ਕੁਦਰਤ ਦੇ ਸੁੰਦਰ ਨਜ਼ਾਰੇ ਦਿਖਾ ਰਹੇ ਨੇ ਤੇ ਨਾਲ ਹੀ ਆਪਣੇ ਗੀਤ ਵਾਸਤਾ ਉੱਤੇ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ। ਇਸ ਵੀਡੀਓ ਨੂੰ ਉਨ੍ਹਾਂ ਨੇ ਵਾਸਤਾ ਸੌਂਗ ਦੇ ਨਾਲ ਪੋਸਟ ਕੀਤਾ ਹੈ। ਵੀਡੀਓ ‘ਚ ਉਨ੍ਹਾਂ ਦੀ ਕੂਲ ਲੁੱਕ ਦੇਖਣ ਨੂੰ ਮਿਲ ਰਹੀ ਹੈ। ਪ੍ਰਸ਼ੰਸਕ ਵੀ ਹਾਰਟ ਵਾਲੇ ਇਮੋਜ਼ੀ ਪੋਸਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ।

singer prabh gill shared first look of his upcoming song mera good luck with fans image source-instagram

ਜੇ ਗੱਲ ਕਰੀਏ ਪ੍ਰਭ ਗਿੱਲ ਦੇ ਵਰਕ ਫਰੰਟ ਦੀ ਤਾਂ ਉਨ੍ਹਾਂ ਨੇ ਹਾਲ ਹੀ ਚ ਆਪਣੇ ਨਵੇਂ ਗੀਤ Mera Good luck ਦਾ ਪੋਸਟਰ ਪ੍ਰਸ਼ੰਸਕਾਂ ਦੇ ਨਾਲ ਸਾਂਝਾ ਕੀਤਾ ਹੈ। ਜੀ ਹਾਂ ਫੈਨ ਵੀ ਪ੍ਰਭ ਗਿੱਲ ਦੇ ਗੀਤਾਂ ਦੀ ਬਹੁਤ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਕਰਦੇ ਰਹਿੰਦੇ ਨੇ। ਆਉਣ ਵਾਲੇ ਸਮੇਂ ‘ਚ ਪ੍ਰਭ ਗਿੱਲ ਅਦਾਕਾਰੀ ਵੀ ਕਰਦੇ ਹੋਏ ਨਜ਼ਰ ਆਉਣਗੇ। ਉਨ੍ਹਾਂ ਦੀ ਪਹਿਲੀ ਫ਼ਿਲਮ ‘ਯਾਰ ਅਣਮੁੱਲੇ ਰਿਟਰਨਜ਼’ ਰਿਲੀਜ਼ ਲਈ ਤਿਆਰ ਹੈ।

 

 

View this post on Instagram

 

A post shared by Prabh Gill (@prabhgillmusic)

Related Post