ਗਾਇਕ ਪ੍ਰੀਤ ਹਰਪਾਲ ਨੇ ਆਪਣੇ ਬੇਟੇ ਦੇ ਨਾਲ ਸ਼ੇਅਰ ਕੀਤੀ ਪਿਆਰੀ ਜਿਹੀ ਤਸਵੀਰ, ਦਰਸ਼ਕਾਂ ਨੂੰ ਪਸੰਦ ਆ ਰਿਹਾ ਹੈ ਪਿਉ-ਪੁੱਤ ਦਾ ਇਹ ਅੰਦਾਜ਼

By  Lajwinder kaur March 10th 2021 01:54 PM

ਪੰਜਾਬੀ ਗਾਇਕ ਪ੍ਰੀਤ ਹਰਪਾਲ ਜਿਨ੍ਹਾਂ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਹਰ ਇੱਕ ਦੇ ਦਿਲ ‘ਚ ਵੱਖਰੀ ਜਗ੍ਹਾ ਬਣਾਈ ਹੋਈ ਹੈ। ਸੋਸ਼ਲ ਮੀਡੀਆ ਉੱਤੇ ਉਨ੍ਹਾਂ ਦੀ ਚੰਗੀ ਫੈਨ ਫਾਲਵਿੰਗ ਹੈ। ਜਿਸ ਕਰਕੇ ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੁਝ ਨਾ ਕੁਝ ਨਵਾਂ ਸ਼ੇਅਰ ਕਰਦੇ ਰਹਿੰਦੇ ਨੇ।

preet harpal image image source- instagram

ਹੋਰ ਪੜ੍ਹੋ : ਹਰਸ਼ਦੀਪ ਕੌਰ ਨੇ ਨਵਜੰਮੇ ਬੇਟੇ ਨਾਲ ਗੁਰਦੁਆਰੇ ਸਾਹਿਬ ‘ਚ ਟੇਕਿਆ ਮੱਥਾ, ਵਾਹਿਗੁਰੂ ਜੀ ਦੀ ਬਖਸ਼ਿਸ਼ ਨਾਲ ਰੱਖਿਆ ‘ਹੁਨਰ ਸਿੰਘ’ ਨਾਂਅ

preet harpal shared his son image source- instagram

ਉਨ੍ਹਾਂ ਨੇ ਆਪਣੇ ਬੇਟੇ ਦੀ ਇੱਕ ਪਿਆਰੀ ਜਿਹੀ ਤਸਵੀਰ ਸਾਂਝੀ ਕੀਤੀ ਹੈ। ਪ੍ਰੀਤ ਹਰਪਾਲ ਨੇ ਲਿਖਿਆ ਹੈ- ‘ਪਾਪਾ ਦਾ ਮੋਢਾ ਆਰਾਮ ਦੇ ਰਿਹਾ ਹੈ ਬੇਟੇ ਨੂੰ... #fatherlove..’ । ਇਸ ਪੋਸਟ ਉੱਤੇ ਆਪਣੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦੇ ਰਹੇ ਨੇ।

preet harpal punjabi singer image source- instagram

ਜੇ ਗੱਲ ਕਰੀਏ ਪ੍ਰੀਤ ਹਰਪਾਲ ਦੇ ਵਰਕ ਫਰੰਟ ਦੀ ਤਾਂ ਉਹ ਇੱਕ ਲੰਬੇ ਸਮੇਂ ਤੋਂ ਆਪਣੇ ਮਿੱਠੇ ਗੀਤਾਂ ਦੇ ਨਾਲ ਮਾਂ ਪੰਜਾਬੀ ਦੀ ਸੇਵਾ ਕਰ ਰਹੇ ਨੇ। ਉਨ੍ਹਾਂ ਨੇ ਲਾਅ, ਵੰਗ, ਯਾਰ ਬੇਰੁਜ਼ਗਾਰ, ਸਾਥ, ਕੇਸ ਵਰਗੇ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ। ਇਸ ਤੋਂ ਇਲਾਵਾ ਉਹ ਅਦਾਕਾਰੀ ਦੇ ਖੇਤਰ ‘ਚ ਵੀ ਮੱਲਾਂ ਮਾਰ ਚੁੱਕੇ ਹਨ । ਅਖੀਰਲੀ ਵਾਰ ਉਹ ਫ਼ਿਲਮ ‘ਲੁਕਣਮੀਚੀ’ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸੀ।

 

 

View this post on Instagram

 

A post shared by Preet Harpal (@preet.harpal)

(adsbygoogle = window.adsbygoogle || []).push({});

 

Related Post