ਗਾਇਕ ਰਣਜੀਤ ਬਾਵਾ ਭੰਗੜੇ ਪਾਉਂਦੇ ਆਏ ਨਜ਼ਰ, ਦਰਸ਼ਕਾਂ ਨੂੰ ਖੂਬ ਪਸੰਦ ਆ ਰਿਹਾ ਹੈ ਗਾਇਕ ਦਾ ਇਹ ਅੰਦਾਜ਼, ਦੇਖੋ ਵੀਡੀਓ

By  Lajwinder kaur April 1st 2021 09:41 AM -- Updated: April 1st 2021 09:44 AM

ਪੰਜਾਬੀ ਗਾਇਕ ਰਣਜੀਤ ਬਾਵਾ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਏਨੀਂ ਦਿਨੀਂ ਉਨ੍ਹਾਂ ਦਾ ਨਵਾਂ ਗੀਤ ਕੋਕਾ ਖੂਬ ਸੁਰਖੀਆਂ ਵਟੋਰ ਰਿਹਾ ਹੈ। ਸੋਸ਼ਲ ਮੀਡੀਆ ਉੱਤੇ ਲੋਕੀਂ ਇਸ ਗੀਤ ਉੱਤੇ ਆਪਣੀ ਵੀਡੀਓ ਬਣਾ ਕੇ ਸਾਂਝੀਆਂ ਕਰ ਰਹੇ ਨੇ।

image of koka from ranjit bawa image source- instagram

ਹੋਰ ਪੜ੍ਹੋ :ਪਿਆਰ ਦੇ ਰੰਗਾਂ ਦੇ ਨਾਲ ਭਰਿਆ ਗੀਤ ‘With You- Tere Naal’ ਹੋਇਆ ਰਿਲੀਜ਼, ਗਾਇਕ ਅਵਕਾਸ਼ ਮਾਨ ਜਿੱਤ ਰਹੇ ਨੇ ਦਰਸ਼ਕਾਂ ਦਾ ਦਿਲ, ਦੇਖੋ ਵੀਡੀਓ

inside image of ranjit bawa singer image source- instagram

ਗਾਇਕ ਰਣਜੀਤ ਬਾਵਾ ਨੇ ਆਪਣਾ ਇੱਕ ਨਵਾਂ ਵੀਡੀਓ ਸ਼ੇਅਰ ਕੀਤਾ ਹੈ ਜਿਸ ‘ਚ ਉਹ ਭੰਗੜਾ ਪਾਉਂਦੇ ਹੋਏ ਦਿਖਾਈ ਦੇ ਰਹੇ ਨੇ। ਉਨ੍ਹਾਂ ਨੇ ਇਹ ਭੰਗੜਾ ਵੀਡੀਓ ਆਪਣੇ ਨਵੇਂ ਗੀਤ ‘ਕੋਕਾ’ ਉੱਤੇ ਬਣਾਇਆ ਹੈ। ਦਰਸ਼ਕਾਂ ਨੂੰ ਗਾਇਕ ਦਾ ਇਹ ਅੰਦਾਜ਼ ਕਾਫੀ ਪਸੰਦ ਆ ਰਿਹਾ ਹੈ। ਵੱਡੀ ਗਿਣਤੀ ‘ਚ ਲੋਕ ਇਸ ਪੋਸਟ ਨੂੰ ਦੇਖ ਚੁੱਕੇ ਨੇ।

image of ranjit bawa image source- instagram

ਜੇ ਗੱਲ ਕਰੀਏ ਰਣਜੀਤ ਬਾਵਾ ਦੇ ਵਰਕ ਫਰੰਟ ਦੀ ਤਾਂ ਉਹ ਕਈ ਹਿੱਟ ਗੀਤ ਜਿਵੇਂ ਯਾਰੀ ਚੰਡੀਗੜ੍ਹ ਵਾਲੀਏ, Impress, ਕਣਕ, ਡਾਲਰ Vs ਰੋਟੀ, ਪੱਗ ਦਾ ਬ੍ਰੈਂਡ ਵਰਗੇ ਕਈ ਗੀਤ ਸ਼ਾਮਿਲ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਕਾਫੀ ਐਕਟਿਵ ਨੇ। ਉਹ ਅਖੀਰਲੀ ਵਾਰ ਪੰਜਾਬੀ ਫ਼ਿਲਮ ‘ਤਾਰਾ ਮੀਰਾ’ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਏ ਸੀ। ਇਸ ਤੋਂ ਇਲਾਵਾ ਉਨ੍ਹਾਂ ਦੀ ਨਵੀਂ ਫ਼ਿਲਮ ‘ਡੈਡੀ ਕੂਲ ਮੁੰਡੇ ਫੂਲ 2’ ਦੀ ਰਿਲੀਜ਼ ਡੇਟ ਵੀ ਸਾਹਮਣੇ ਆ ਚੁੱਕੀ ਹੈ।

 

 

View this post on Instagram

 

A post shared by Ranjit Bawa( Bajwa) (@ranjitbawa)

Related Post