ਗਾਇਕ ਰਣਜੀਤ ਬਾਵਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਟਵੀਟ ਕਰਕੇ ਕਹੀ ਵੱਡੀ ਗੱਲ

By  Rupinder Kaler September 19th 2020 04:13 PM -- Updated: September 19th 2020 04:51 PM

ਰਣਜੀਤ ਬਾਵਾ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਅਪੀਲ ਕੀਤੀ ਹੈ ਕਿ ਕਿਸਾਨਾਂ ਨੂੰ ਲੈ ਕੇ ਜੋ ਬਿੱਲ ਪਾਸ ਕੀਤੇ ਗਏ ਹਨ ਉਹ ਵਾਪਿਸ ਲਏ ਜਾਣ । ਰਣਜੀਤ ਬਾਵਾ ਨੇ ਮੋਦੀ ਨੂੰ ਟੈਗ ਕਰਕੇ ਇੱਕ ਟਵੀਟ ਕੀਤਾ ਹੈ । ਇਸ ਟਵੀਟ ਵਿੱਚ ਰਣਜੀਤ ਬਾਵਾ ਨੇ ਲਿਖਿਆ ਹੈ 'ਮੋਦੀ ਜੀ ਪੰਜਾਬ 'ਚ 80% ਲੋਕ ਖੇਤੀ 'ਤੇ ਨਿਰਭਰ ਹਨ। ਤੁਹਾਡੇ ਖੇਤੀ ਬਿੱਲ ਪੰਜਾਬ ਤੇ ਹਰਿਆਣਾ ਦੇ ਕਿਸਾਨਾਂ ਨੂੰ ਮਾਰ ਦੇਣਗੇ। ਕਿਰਪਾ ਕਰਕੇ ਇਹਨਾਂ ਬਿੱਲਾਂ ਨੂੰ ਵਾਪਸ ਲਿਆ ਜਾਵੇ।

ਕਿਸਾਨਾਂ ਦੇ ਹੱਕ ‘ਚ ਅੱਗੇ ਆਏ ਹਰਜੀਤ ਹਰਮਨ, ਪਟਿਆਲਾ ‘ਚ ਕਿਸਾਨਾਂ ਵੱਲੋਂ ਲਾਏ ਧਰਨੇ ‘ਚ ਹੋਏ ਸ਼ਾਮਿਲ

ਤੁਹਾਡੇ ਵਾਲ ਤੁਹਾਨੂੰ ਦੱਸ ਸਕਦੇ ਹਨ ਤੁਸੀਂ ਤੰਦਰੁਸਤ ਹੋ ਜਾਂ ਨਹੀਂ, ਇਹ ਹਨ ਕੁਝ ਨੁਕਤੇ

ਪੀਟੀਸੀ ਪੰਜਾਬੀ ‘ਤੇ ਵੇਖੋ ‘ਪੀਟੀਸੀ ਪੰਜਾਬੀ ਮਿਊਜ਼ਿਕ ਅਵਾਰਡ 2020’ ਦਾ ਕਰਟਨ ਰੇਜ਼ਰ

ਪੰਜਾਬ ਤੇ ਹਰਿਆਣਾ ਪੂਰੇ ਦੇਸ਼ ਨੂੰ ਅਨਾਜ ਦਿੰਦਾ ਹੈ।ਕਿਸਾਨ ਹੀ ਮਰ ਗਿਆ ਤਾਂ ਭਾਰਤ ਦਾ ਕੀ ਹੋਵੇਗਾ।' ਤੁਹਾਨੂੰ ਦੱਸ ਦਿੰਦੇ ਹਾਂ ਕਿ ਰਣਜੀਤ ਬਾਵਾ ਲਗਾਤਾਰ ਕਿਸਾਨਾਂ ਦੇ ਹੱਕ ਵਿੱਚ ਡਟਿਆ ਹੋਇਆ ਹੈ ਆਪਣੇ ਟਵੀਟ ਤੋਂ ਇਲਾਵਾ ਰਣਜੀਤ ਬਾਵਾ ਆਪਣੇ ਗਾਣਿਆਂ ਨਾਲ ਵੀ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰ ਰਿਹਾ ਹੈ ।

ਪੰਜਾਬੀ ਗਾਇਕ ਤੇ ਅਦਾਕਾਰ ਰਣਜੀਤ ਬਾਵਾ ਵੀ ਲਗਾਤਾਰ ਇਹਨਾਂ ਆਰਡੀਨੈਂਸਾ ਦਾ ਵਿਰੋਧ ਕਰ ਰਹੇ ਹਨ। ਰਣਜੀਤ ਬਾਵਾ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਖੇਤੀ ਬਿੱਲਾਂ ਖਿਲਾਫ ਖੁੱਲ੍ਹ ਕੇ ਗੱਲ ਕਰ ਰਹੇ ਹਨ ਤੇ ਇਹਨਾਂ ਨੂੰ ਹਟਾਉਣ ਦੀ ਗੁਹਾਰ ਲਗਾ ਰਹੇ ਹਨ। ਕੁਝ ਦਿਨ ਪਹਿਲਾਂ ਰਣਜੀਤ ਬਾਵਾ ਨੇ ਆਪਣੇ ਗੀਤ ਦੇ ਕੁਝ ਬੋਲ ਕਿਸਾਨਾਂ ਲਈ ਪੇਸ਼ ਕੀਤੇ ਸਨ ।

ਖੇਤੀ ਆਰਡੀਨੈਂਸਾ ਖਿਲਾਫ ਪੰਜਾਬ 'ਚ ਰੋਜ਼ਾਨਾ ਵੱਡੇ ਪੱਧਰ 'ਤੇ ਰੋਸ ਪ੍ਰਦਰਸ਼ਨ ਹੋ ਰਹੇ ਹਨ। ਕਿਸਾਨਾਂ ਦਾ ਰੋਸ ਹੈ ਕਿ ਇਹ ਆਰਡੀਨੈਂਸ ਉਨ੍ਹਾਂ ਦੀ ਜ਼ਿੰਦਗੀ ਤਬਾਹ ਕਰਨ ਵਾਲੇ ਹਨ।

Related Post