ਰੇਸ਼ਮ ਸਿੰਘ ਅਨਮੋਲ ਗਾਇਕੀ ਦੇ ਨਾਲ-ਨਾਲ ਬਾਗਵਾਨੀ ਦੇ ਵੀ ਹਨ ਸ਼ੁਕੀਨ, ਇਸ ਤਰ੍ਹਾਂ ਕੀਤੀ ਦਿਨ ਦੀ ਸ਼ੁਰੂਆਤ

By  Shaminder June 13th 2019 10:30 AM

ਰੇਸ਼ਮ ਸਿੰਘ ਅਨਮੋਲ ਗਾਇਕੀ ਦੇ ਨਾਲ-ਨਾਲ ਖੇਤੀ ਵੀ ਕਰਦੇ ਨੇ ਉਨ੍ਹਾਂ ਨੂੰ ਬਾਗਵਾਨੀ ਦਾ ਕਾਫੀ ਸ਼ੌਂਕ ਵੀ ਹੈ । ਉਨ੍ਹਾਂ ਦੀਆਂ ਖੇਤੀਬਾੜੀ ਕਰਦਿਆਂ ਦੀਆਂ ਤਸਵੀਰਾਂ ਅਤੇ ਵੀਡੀਓਜ਼ ਅਕਸਰ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ ।

ਹੋਰ ਵੇਖੋ:ਕਣਕ ਦੀ ਵਾਢੀ ‘ਚ ਰੁੱਝੇ ਗਾਇਕ ਰੇਸ਼ਮ ਸਿੰਘ ਅਨਮੋਲ, ਵੀਡਿਓ ਵਾਇਰਲ

https://www.instagram.com/p/ByodzH4HPap/

ਪਰ ਹੁਣ ਉਨ੍ਹਾਂ ਦੀ ਇੱਕ ਨਵੀਂ ਵੀਡੀਓ ਸਾਹਮਣੇ ਆਈ ਹੈ । ਇਸ 'ਚ ਤੁਸੀਂ ਵੇਖ ਸਕਦੇ ਹੋ ਕਿ ਖੇਤੀ ਦੇ ਨਾਲ-ਨਾਲ ਰੇਸ਼ਮ ਸਿੰਘ ਅਨਮੋਲ ਆਪਣੇ ਗਾਰਡਨ ਅਤੇ ਘਰ 'ਚ  ਪੌਦਿਆਂ ਦੀ ਗੋਡੀ ਕਰਦੇ ਹੋਏ ਨਜ਼ਰ ਆ ਰਹੇ ਨੇ ।

https://www.youtube.com/watch?v=D3s9uHxpCsg

ਰੇਸ਼ਮ ਸਿੰਘ ਅਨਮੋਲ ਨੇ ਆਪਣੇ ਦਿਨ ਦੀ ਸ਼ੁਰੂਆਤ ਪੌਦਿਆਂ ਦੀ ਦੇਖਭਾਲ ਤੋਂ ਕੀਤੀ ਹੈ ਅਤੇ ਉਹ ਪੌਦਿਆਂ ਦੀ ਸੇਵਾ 'ਚ ਏਨੇ ਮਗਨ ਹੋ ਗਏ ਕਿ ਉਨ੍ਹਾਂ ਨੂੰ ਆਪਣੀ ਸਵੇਰ ਦੀ ਚਾਹ ਦਾ ਖ਼ਿਆਲ ਵੀ ਨਹੀਂ ਰਿਹਾ । ਦੱਸ ਦਈਏ ਕਿ ਰੇਸ਼ਮ ਸਿੰਘ ਅਨਮੋਲ ਨੇ ਪੰਜਾਬੀ ਮਿਊੁਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ ।

Related Post