ਕਿਸ ਦੇ ਇਸ਼ਕ 'ਚ ਪੈ ਗਈ ਹੈ ਰੁਪਿੰਦਰ ਹਾਂਡਾ ,ਵੇਖੋ ਵੀਡਿਓ 

By  Shaminder September 5th 2018 08:10 AM

ਰੁਪਿੰਦਰ ਹਾਂਡਾ Rupinder Handa  ਨੂੰ ਪਤਾ ਨਹੀਂ ਕਿਸ ਨੇ ਪਿਆਰ ਭਰੀਆਂ ਨਿਗਾਹਾਂ ਨਾਲ ਤੱਕ ਲਿਆ ਹੈ ਕਿ ਉਸਦੇ ਵੱਸ 'ਚ ਹੀ ਕੁਝ ਨਹੀਂ ਰਿਹਾ । ਕਿਤੇ ਰੁਪਿੰਦਰ ਨੇ ਵੀ ਇਸ਼ਕ 'ਚ ਪੈਰ ਤਾਂ ਨਹੀਂ ਪਾ ਲਿਆ । ਇਹੀ ਕਾਰਨ ਹੈ ਕਿ ਉਸ ਦੇ ਪੈਰ ਧਰਤੀ ਤੇ ਨਹੀਂ ਲੱਗ ਰਹੇ । ਇਹ ਅਸੀਂ ਨਹੀਂ ਕਹਿ ਰਹੇ । ਉਨ੍ਹਾਂ ਵੱਲੋਂ ਆਪਣੇ ਇੰਸਟਾਗ੍ਰਾਮ 'ਤੇ ਸਾਂਝੇ ਕੀਤੇ ਇੱਕ ਵੀਡਿਓ ਨੂੰ ਵੇਖ ਕੇ ਤਾਂ ਇੰਝ ਹੀ ਲੱਗ ਰਿਹਾ ਹੈ ।

https://www.instagram.com/p/BnU5bS8nlF-/?hl=en&taken-by=rupinderhandaofficial

ਰੁਪਿੰਦਰ ਹਾਂਡਾ ਨੇ ਇਸ ਵੀਡਿਓ ਨੂੰ ਆਪਣੇ ਇੰਸਟਾਗ੍ਰਾਮ 'ਤੇ ਸਾਂਝਾ ਕੀਤਾ ਹੈ ।ਇਸ ਵੀਡਿਓ 'ਚ ਤੁਸੀਂ ਵੇਖ ਸਕਦੇ ਹੋ ਕਿ ਉਹ ਕਿਸੇ ਗੀਤ 'ਤੇ ਆਪਣੀ ਹੀ ਮਸਤੀ 'ਚ ਝੂਮ ਰਹੀ ਹੈ ।ਇਸ ਵੀਡਿਓ 'ਚ ਉਹ ਸਤਿੰਦਰ ਸਰਤਾਜ਼ ਦੇ ਗਾਏ ਗੀਤ 'ਕਿਸੇ ਐਸੀਆਂ ਨਿਗਾਹਾਂ ਮੈਨੂੰ ਤੱਕਿਆ ,ਚਾਹੁੰਦੇ ਹੋਏ ਵੀ ਨਾਂ ਦਿਲ ਮੇਰਾ ਰੁਕਿਆ ,ਗਿਆ ਪੈਰ ਇਸ਼ਕੇ ਦੇ ਵਿੱਚ ਰੱਖਿਆ ਨਾ ਗੱਲ ਮੇਰੇ ਵੱਸ ਦੀ ਰਹੀ' । ਸਤਿੰਦਰ ਸਰਤਾਜ਼ ਦੇ ਗੀਤ 'ਤੇ ਰੁਪਿੰਦਰ ਹਾਂਡਾ ਨੇ ਲਿਖਿਆ ਹੈ ਕਿ ਉਹ ਇਸ ਗੀਤ ਨੂੰ ਬਹੁਤ ਜ਼ਿਆਦਾ ਪਸੰਦ ਕਰਦੀ ਹੈ ।

ਚੱਲੋ ਰੁਪਿੰਦਰ ਠੀਕ ਹੈ ਕਿ ਤੁਹਾਨੂੰ ਸਤਿੰਦਰ ਸਰਤਾਜ਼ ਦਾ ਇਹ ਗੀਤ Song ਬੇਹੱਦ ਪਸੰਦ ਹੈ ਪਰ ਅਜਿਹਾ ਤਾਂ ਨਹੀਂ ਕਿ ਤੁਸੀਂ ਸੱਚੀਂ ਕਿਤੇ ਇਸ਼ਕੇ 'ਚ ਪੈਰ ਤਾਂ ਨਹੀਂ ਪਾ ਲਏ ।ਖੈਰ ਜੋ ਵੀ ਹੋਵੇ ਰੁਪਿੰਦਰ ਹਾਂਡਾ ਇਸ ਵੀਡਿਓ 'ਚ ਬੇਹੱਦ ਖੁਸ਼ ਨਜ਼ਰ ਆ ਰਹੀ ਹੈ ।ਇਸ ਵੀਡਿਓ ਨੂੰ ਰੁਪਿੰਦਰ ਹਾਂਡਾ ਦੇ ਪ੍ਰਸ਼ੰਸਕਾਂ ਵੱਲੋਂ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ ।

Related Post