ਸ਼ਹੀਦ ਭਗਤ ਸਿੰਘ ਨੂੰ ਰੁਪਿੰਦਰ ਹਾਂਡਾ ਨੇ ਇਸ ਅੰਦਾਜ਼ 'ਚ ਕੀਤਾ ਯਾਦ,ਵੀਡੀਓ ਕੀਤਾ ਸਾਂਝਾ

By  Shaminder September 28th 2019 01:49 PM

ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਅੱਜ ਬੜੀ ਹੀ ਸ਼ਰਧਾ ਨਾਲ ਮਨਾਇਆ ਜਾ ਰਿਹਾ ਹੈ । ਇਸ ਮੌਕੇ 'ਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਗਾਇਕਾਂ ਨੇ ਆਪੋ ਆਪਣੇ ਤਰੀਕੇ ਨਾਲ ਵਧਾਈਆਂ ਦਿੱਤੀਆਂ ਨੇ । ਗਾਇਕਾ ਰੁਪਿੰਦਰ ਹਾਂਡਾ ਨੇ ਵੀ ਸ਼ਹੀਦ ਭਗਤ ਸਿੰਘ ਹੋਰਾਂ ਦੇ ਜਨਮ ਦਿਹਾੜੇ 'ਤੇ ਇੱਕ ਗੀਤ ਉਨ੍ਹਾਂ ਨੂੰ ਸਮਰਪਿਤ ਕੀਤਾ ਹੈ ।

ਹੋਰ ਵੇਖੋ:ਰੁਪਿੰਦਰ ਹਾਂਡਾ ਦੇ ਭਤੀਜੇ ਨੇ ਗਾਇਆ ਸਤਿੰਦਰ ਸਰਤਾਜ ਦਾ ਗੀਤ,ਗਾਇਕਾ ਨੇ ਸਾਂਝਾ ਕੀਤਾ ਵੀਡੀਓ

https://www.instagram.com/p/B28H5RWpPHB/

ਇਸ ਗੀਤ 'ਚ ਉਹ ਗੱਲ ਕਰ ਰਹੇ ਨੇ ਅੱਜ ਦੇ ਪੰਜਾਬ ਦੇ,ਕਿ ਅੱਜ ਭਗਤ ਸਿੰਘ ਹੋਰਾਂ ਵਰਗੇ ਦੇਸ਼ ਭਗਤਾਂ ਨੇ ਜਿਸ ਤਰ੍ਹਾਂ ਦੇ ਪੰਜਾਬ ਦਾ ਸੁਫ਼ਨਾ ਵੇਖਿਆ ਸੀ ਅੱਜ ਉਸ ਤਰ੍ਹਾਂ ਦਾ ਪੰਜਾਬ ਕਿਤੇ ਵੀ ਨਜ਼ਰ ਨਹੀਂ ਆਉਂਦਾ ।

https://www.instagram.com/p/B2ytwdQpzMe/

ਇਸ ਗੀਤ ਦੇ ਬੋਲ ਸੁੱਖ ਜਗਰਾਓਂ ਵੱਲੋਂ ਲਿਖੇ ਗਏ ਨੇ।ਜਦਕਿ ਸਾਰੰਗੀ 'ਤੇ ਰੁਪਿੰਦਰ ਹਾਂਡਾ ਦਾ ਸਾਥ ਧੀਰਾ ਜੀ ਦਿੰਦੇ ਹੋਏ ਨਜ਼ਰ ਆ ਰਹੇ ਨੇ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਰੁਪਿੰਦਰ ਹਾਂਡਾ ਨੇ ਗੀਤ ਦੇ ਬੋਲ ਵੀ ਸਾਂਝੇ ਕੀਤੇ ਹਨ ।

https://www.instagram.com/p/B2auH_qJF2q/

ਉਨ੍ਹਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲਿਖਿਆ ਕਿ "ਭਗਤ ਸਿੰਘ ਤੇਰੀ ਫੋਟੋ ਚ ਲੜ ਛੱਡਵੀਂ ਪੱਗ,ਡੱਬ ਚ ਰਿਵਾਲਵਰ ਤੇ ਮੁੱਛ ਖੜੀ ਦਿਖਾਉਣਗੇ ਗੱਡੀਆਂ , ਟਰੈਕਟਰ, ਕਾਰਾਂ ਤੇ ਲਾ ਕੇ ਤਸਵੀਰ ਤੇਰੀ ਆਪਣੇ ਆਪ ਨੂੰ ਅਣਖੀ ਕਹਾਓੁਣਗੇ ਤੇਰੇ ਵਿਚਾਰਾਂ ਨੂੰ ਭੁੱਲ ਕੇ ਬੱਸ ਤੇਰੀ ਫੋਟੋ ਨੂੰ ਚਮਕਾਉਣਗੇ ਭਗਤ ਸਿੰਘ ਜਿੰਦਾਬਾਦ ਦੇ ਨਾਅਰੇ ਉੱਚੀ ਉੱਚੀ ਲਾਉਣਗੇ ਤੇਰੀ ਕਿਤਾਬ ਦੇ ਮੋੜੇ ਪੰਨੇ ਨੂੰ ਦੇਖ ਕਹਿਣਗੇ ਭਗਤ ਸਿੰਘ ਵਾਪਸ ਆਉਗਾ ਓਹੀ ਫਿਰ ਆ ਕੇ ਸਾਨੂੰ ਆ ਗੰਦੇ ਤੇ ਭ੍ਰਿਸ਼ਟ ਸਿਸਟਮ  ਤੋਂ ਆਜ਼ਾਦ ਕਰਾਉਗਾ" ।

Related Post