ਪਿਆਰ ਦੇ ਰੰਗਾਂ ਨਾਲ ਭਰਪੂਰ ਗਾਇਕ Saajz ਦਾ ਨਵਾਂ ਗੀਤ ‘ਅੱਲ੍ਹਾ ਖ਼ੈਰ ਕਰੇ’ ਹੋਇਆ ਰਿਲੀਜ਼

By  Shaminder September 15th 2020 12:53 PM -- Updated: September 15th 2020 04:59 PM

ਹਿਮਾਂਸ਼ੀ ਖੁਰਾਣਾ ਆਪਣੇ ਨਵੇਂ ਗੀਤ ‘ਅੱਲ੍ਹਾ ਖ਼ੈਰ ਕਰੇ’ ਦੇ ਨਾਲ ਸਰੋਤਿਆਂ ਦੀ ਕਚਹਿਰੀ ‘ਚ ਹਾਜ਼ਰ ਹੋ ਚੁੱਕੇ ਨੇ । ਇਸ ਗੀਤ ਨੂੰ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ Saajz ਨੇ ਅਤੇ ਫੀਚਰਿੰਗ ‘ਚ ਨਜ਼ਰ ਆ ਰਹੇ ਨੇ ਹਿਮਾਂਸ਼ੀ ਖੁਰਾਣਾ । ਗੀਤ ਦੇ ਬੋਲ ਐੱਮ ਰਵੀ ਨੇ ਲਿਖੇ ਨੇ ਅਤੇ ਮਿਊਜ਼ਿਕ ਦੇ ਨਾਲ ਸ਼ਿੰਗਾਰਿਆ ਹੈ ਗੌਰਵ ਦੇਵ ਅਤੇ ਕਾਰਤਿਕ ਦੇਵ ਨੇ । ਸਪੀਡ ਰਿਕਾਰਡਜ਼ ਦੇ ਲੇਬਲ ਹੇਠ ਇਸ ਗੀਤ ਨੂੰ ਰਿਲੀਜ਼ ਕੀਤਾ ਗਿਆ ਹੈ ।

ਹੋਰ ਪੜ੍ਹੋ:ਕੀ ਹਿਮਾਂਸ਼ੀ ਖੁਰਾਣਾ ਦਾ ਹੋ ਗਿਆ ਬ੍ਰੇਕਅਪ, ਸੋਸ਼ਲ ਮੀਡੀਆ ’ਤੇ ਪਾ ਰਹੀ ਹੈ ਇਸ ਤਰ੍ਹਾਂ ਦੀਆਂ ਪੋਸਟਾਂ !

 

View this post on Instagram

 

Allah khair kare is out now Singer: @saajzofficial Director: @sandeep_director Lyrics: @mravilyrics Music: @kartick_dev @iamgauravdev Label: @speedrecords Produced by: @gurpreetbaidwan01 Styled by: @aliwarofficial HMUA: @saurabhmakeovers Artist managed by: @nidhe_k

A post shared by Himanshi Khurana ? (@iamhimanshikhurana) on Sep 14, 2020 at 10:14pm PDT

ਇਸ ਗੀਤ ‘ਚ ਦੋ ਪ੍ਰੇਮੀਆਂ ਦੇ ਪਿਆਰ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਅਜੋਕੇ ਸਮੇਂ ਦਾ ਪਿਆਰ ਕੁਝ ਹੀ ਦਿਨਾਂ ਦਾ ਹੁੰਦਾ ਹੈ ਅਤੇ ਜਦੋਂ ਇੱਕ ਤੋਂ ਦਿਲ ਭਰ ਜਾਂਦਾ ਹੈ ਤਾਂ ਉਸ ਤੋਂ ਪ੍ਰੇਮੀ ਕਿਵੇਂ ਮੂੰਹ ਫੇਰ ਲੈਂਦਾ ਹੈ ।

ਦਰਅਸਲ ਇਸ਼ਕ ਮਿਜ਼ਾਜ਼ੀ ਨੂੰ ਇਸ ਗੀਤ ‘ਚ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜੋ ਸਿਰਫ਼ ਕੁਝ ਸਮੇਂ ਲਈ ਅਤੇ ਜਿਸਮਾਂ ਤੱਕ ਹੀ ਸੀਮਤ ਹੁੰਦਾ ਹੈ ।

Himanshi Khurana

ਆਖਿਰਕਾਰ ਪ੍ਰੇਮੀ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਜਾਂਦਾ ਹੈ ਅਤੇ ਅਚਾਨਕ ਕਿਸੇ ਦਿਨ ਪ੍ਰੇਮਿਕਾ ਉਸ ਨੂੰ ਦਰਦਨਾਕ ਹਾਲਤ ‘ਚ ਮਿਲਦੀ ਹੈ ਤਾਂ ਉਸ ਨੂੰ ਆਪਣੀ ਗਲਤੀ ਮਹਿਸੂਸ ਹੁੰਦੀ ਹੈ ।ਪਰ ਉਦੋਂ ਤੱਕ ਬਹੁਤ ਦੇਰ ਹੋ ਜਾਂਦੀ ਅਤੇ ਪਿਆਰ ਦਾ ਮਜ਼ਾਕ ਬਨਾਉਣ ਵਾਲੇ ਨਾਲ ਪ੍ਰੇਮਿਕਾ ਜਾਣ ਤੋਂ ਇਨਕਾਰ ਕਰ ਦਿੰਦੀ ਹੈ ।

Saajz New Song

ਇਸ ਗੀਤ ਦੇ ਜ਼ਰੀਏ ਅੱਜ ਕੱਲ੍ਹ ਦੀ ਪੀੜ੍ਹੀ ਨੂੰ ਬਹੁਤ ਹੀ ਸੋਹਣਾ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਪਿਆਰ ਜਿਸਮਾਂ ਨਹੀਂ ਦੋ ਰੂਹਾਂ ਦਾ ਮੇਲ ਹੁੰਦਾ ਹੈ ।

 

Related Post