ਗਾਇਕ ਸਾਰਥੀ ਕੇ ਨੇ ਸੱਚਖੰਡ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ੇਅਰ ਕੀਤੀ ਖ਼ਾਸ ਤਸਵੀਰ, ਸਰਬੱਤ ਦੇ ਭਲੇ ਲਈ ਕੀਤੀ ਅਰਦਾਸ

By  Lajwinder kaur March 1st 2021 11:30 AM

ਪੰਜਾਬੀ ਗਾਇਕ ਸਾਰਥੀ ਕੇ ਜੋ ਕਿ ਸ਼ੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਸੱਚਖੰਡ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਤਸਵੀਰ ਸਾਂਝੀ ਕੀਤੀ ਹੈ । ਕੁਝ ਦਿਨ ਪਹਿਲਾਂ ਉਹ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਸਨ।

sarthi k new image from Golden temple amritsar Image Source - instagram.com/sarthi_k

ਹੋਰ ਪੜ੍ਹੋ : ਸ਼ਿਲਪਾ ਸ਼ੈੱਟੀ ਲੈ ਰਹੀ ਹੈ ਛੁੱਟੀਆਂ ਦਾ ਅਨੰਦ, ਦਰਸ਼ਕਾਂ ਦੇ ਨਾਲ ਸ਼ੇਅਰ ਕੀਤਾ ਦਿਲਕਸ਼ ਵੀਡੀਓ, ਵਾਰ-ਵਾਰ ਦੇਖਿਆ ਜਾ ਰਿਹਾ ਹੈ ਇਹ ਵੀਡੀਓ

new image of sarthi k at farmer protest Image Source - instagram.com/sarthi_k

ਉਨ੍ਹਾਂ ਨੇ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ- ‘ਸ਼ੁਕਰ ਜਿੰਨਾ ਕਰਾਂ ਉਨਾ ਘੱਟ ਤੁਹਾਡਾ ਦਾਤਾ ਜੀ..ਤੁਸੀਂ ਬਹੁਤ ਕੁਝ ਦਿੱਤਾ..ਧੰਨਵਾਦ ਦਾਤਾ ਜੀ ਹਰ ਇੱਕ ਚੀਜ਼ ਦੇਣ ਲਈ ..ਦਾਤਾ ਜੀ ਕੁਝ ਚੀਜ਼ਾਂ ਰਹਿ ਗਈਆਂ ਨੇ ਮੈਨੂੰ ਪਤਾ ਤੁਸੀਂ ਉਹ ਵੀ ਜਲਦੀ ਦੇ ਦੇਵੋਗੇ...ਕਿਸਾਨ ਮੋਰਚੇ ਚ ਬੈਠੇ ਕਿਸਾਨ ਵੀਰਾਂ ‘ਤੇ ਮਿਹਰ ਰੱਖਿਓ ਬਾਕੀ ਤੁਸੀਂ ਸਭ ਜਾਨੀ ਜਾਨ ਹੋ..ਸਰਬੱਤ ਦਾ ਭੱਲਾ’ ।

image of sarthi k pic

ਪੰਜਾਬੀ ਕਲਾਕਾਰ ਪਹਿਲੇ ਦਿਨ ਤੋਂ ਹੀ ਕਿਸਾਨਾਂ ਦੇ ਨਾਲ ਮੋਢੇ ਦੇ ਨਾਲ ਮੋਢਾ ਲਾ ਕੇ ਨਾਲ ਖੜ੍ਹੇ ਹੋਏ ਨੇ । ਗਾਇਕ ਤੇ ਐਕਟਰ ਸਾਰਥੀ ਕੇ ਵੀ ਦਿੱਲੀ ਕਿਸਾਨੀ ਮੋਰਚੇ ਚ ਆਪਣੀ ਸੇਵਾਵਾਂ ਨਿਭਾ ਚੁੱਕੇ ਨੇ। ਉਹ ਸ਼ੋਸ਼ਲ ਮੀਡੀਆ ਦੇ ਰਾਹੀਂ ਲੋਕਾਂ ਨੂੰ ਕਿਸਾਨੀ ਅੰਦੋਲਨ ਦੇ ਨਾਲ ਜੋੜਦੇ ਰਹਿੰਦੇ ਨੇ। ਜੇ ਗੱਲ ਕਰੀਏ ਸਾਰਥੀ ਕੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਸੰਗੀਤ ਜਗਤ ਨੂੰ ਕਈ  ਹਿੱਟ ਗੀਤ ਦੇ ਚੁੱਕੇ ਨੇ।

 

 

View this post on Instagram

 

A post shared by Sarthi K (@sarthi_k)

Related Post