ਗਾਇਕਾ ਸਤਵਿੰਦਰ ਬਿੱਟੀ ਨੇ ਸਾਂਝੀ ਕੀਤੀ ਆਪਣੇ ਪੁੱਤਰ ਦੇ ਨਾਲ ਤਸਵੀਰ, ਪ੍ਰਸ਼ੰਸਕਾਂ ਨੂੰ ਆ ਰਹੀ ਪਸੰਦ

By  Shaminder November 15th 2021 01:04 PM -- Updated: November 15th 2021 01:24 PM

ਗਾਇਕਾ ਸਤਵਿੰਦਰ ਬਿੱਟੀ (Satwinder Bitti) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਬੇਟੇ (Son)  ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਉਹ ਆਪਣੇ ਬੇਟੇ ਦੇ ਨਾਲ ਨਜ਼ਰ ਆ ਰਹੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ ਕਿ ‘ਸਾਨੂੰ ਵਿਸ਼ਵਾਸ਼ ਕਰਨ ਦਾ ਕੋਈ ਹੱਕ ਨਹੀਂ ਹੈ, ਇਹ ਆਜ਼ਾਦੀ ਬਿਨਾਂ ਸੰਘਰਸ਼ ਦੇ ਜਿੱਤੀ ਜਾ ਸਕਦੀ ਹੈ’। ਗਾਇਕਾ ਸਤਵਿੰਦਰ ਬਿੱਟੀ ਅਕਸਰ ਆਪਣੇ ਪਰਿਵਾਰ ਦੇ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

Satwinder Bitti Family image From instagram

ਹੋਰ ਪੜ੍ਹੋ : ਬਾਬਾ ਦੀਪ ਸਿੰਘ ਦੇ ਸ਼ਹੀਦੀ ਦਿਹਾੜੇ ’ਤੇ ਦਰਸ਼ਨ ਔਲਖ ਸਮੇਤ ਪੰਜਾਬੀ ਇੰਸਟਰੀ ਦੇ ਸਿਤਾਰਿਆਂ ਨੇ ਦਿੱਤੀ ਸ਼ਰਧਾਂਜਲੀ

ਸਤਵਿੰਦਰ ਬਿੱਟੀ ਅਜਿਹੇ ਗਾਇਕਾ ਹਨ ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਇਨ੍ਹਾਂ ਗੀਤਾਂ 'ਚ ਜਿੱਥੇ ਲੋਕ ਗੀਤ ਸ਼ਾਮਿਲ ਹਨ ਉੱਥੇ ਹੀ ਧਾਰਮਿਕ ਗੀਤ ਵੀ ਸ਼ਾਮਿਲ ਸਨ । ਜਿਨ੍ਹਾਂ ਨੂੰ ਅੱਜ ਵੀ ਪਸੰਦ ਕੀਤਾ ਜਾਂਦਾ ਹੈ । ਉਹ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਆ ਰਹੇ ਹਨ ।

satwinder bitti image From instagram

ਅੱਜ ਤੁਹਾਨੂੰ ਅਸੀਂ ਸਤਵਿੰਦਰ ਬਿੱਟੀ ਦੀ ਜ਼ਿੰਦਗੀ ਨਾਲ ਜੁੜਿਆ ਇੱਕ ਕਿੱਸਾ ਦੱਸਣ ਜਾ ਰਹੇ ਹਾਂ ਕਿ ਕਿਵੇਂ ਉਹ ਇੱਕ ਹਾਕੀ ਦੀ ਪਲੇਅਰ ਤੋਂ ਗਾਇਕਾ ਬਣੀ ।ਸਤਵਿੰਦਰ ਬਿੱਟੀ ਨੇ ਆਪਣੀ ਮੁੱਢਲੀ ਪੜ੍ਹਾਈ ਪਟਿਆਲਾ ਤੋਂ ਹੀ ਪੂਰੀ ਕੀਤੀ । ਇਸ ਤੋਂ ਬਾਅਦ ਉਹ ਚੰਡੀਗੜ੍ਹ ਪੜ੍ਹਨ ਲਈ ਚਲੇ ਗਏ । ਇੱਥੇ ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਦੀ ਰੂਚੀ ਖੇਡਣ 'ਚ ਵੀ ਬਣਨ ਲੱਗੀ ਅਤੇ ਉਹ ਹਾਕੀ ਦੀ ਬਿਹਤਰੀਨ ਖਿਡਾਰਨ ਹਨ ।

 

View this post on Instagram

 

A post shared by Satwinder Bitti (@satwinder_bitti)

ਉਨ੍ਹਾਂ ਦਾ ਵਿਆਹ ਅਮਰੀਕਾ 'ਚ ਰਹਿਣ ਵਾਲੇ ਕੁਲਰਾਜ ਗਰੇਵਾਲ ਨਾਲ ਹੋਇਆ ਹੈ ਅਤੇ ਉਨ੍ਹਾਂ ਦਾ ਇੱਕ ਬੇਟਾ ਵੀ ਹੈ ।ਸਤਵਿੰਦਰ ਬਿੱਟੀ ਕੁਝ ਸਮਾਂ ਵਿਦੇਸ਼ ਅਤੇ ਕੁਝ ਸਮਾਂ ਪੰਜਾਬ 'ਚ ਬਿਤਾਉਂਦੇ ਹਨ । ਪੰਜਾਬ ਦੀ ਇਹ ਹਰਮਨ ਪਿਆਰੀ ਗਾਇਕਾ ਲਗਾਤਾਰ ਪੰਜਾਬੀ ਮਿਊੋਜ਼ਿਕ ਇੰਡਸਟਰੀ ਦੀ ਸੇਵਾ ਕਰ ਰਹੀ ਹੈ ਅਤੇ ਹੁਣ ਕਾਂਗਰਸ ਪਾਰਟੀ 'ਚ ਸ਼ਾਮਿਲ ਹੋ ਕੇ ਸਮਾਜ ਲਈ ਕੰਮ ਕਰ ਰਹੀ ਹੈ ।

Related Post