
ਗਾਇਕਾ ਸਤਵਿੰਦਰ ਬਿੱਟੀ (Satwinder Bitti) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਬੇਟੇ (Son) ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਉਹ ਆਪਣੇ ਬੇਟੇ ਦੇ ਨਾਲ ਨਜ਼ਰ ਆ ਰਹੀ ਹੈ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਗਾਇਕਾ ਨੇ ਲਿਖਿਆ ਕਿ ‘ਸਾਨੂੰ ਵਿਸ਼ਵਾਸ਼ ਕਰਨ ਦਾ ਕੋਈ ਹੱਕ ਨਹੀਂ ਹੈ, ਇਹ ਆਜ਼ਾਦੀ ਬਿਨਾਂ ਸੰਘਰਸ਼ ਦੇ ਜਿੱਤੀ ਜਾ ਸਕਦੀ ਹੈ’। ਗਾਇਕਾ ਸਤਵਿੰਦਰ ਬਿੱਟੀ ਅਕਸਰ ਆਪਣੇ ਪਰਿਵਾਰ ਦੇ ਨਾਲ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।

ਹੋਰ ਪੜ੍ਹੋ : ਬਾਬਾ ਦੀਪ ਸਿੰਘ ਦੇ ਸ਼ਹੀਦੀ ਦਿਹਾੜੇ ’ਤੇ ਦਰਸ਼ਨ ਔਲਖ ਸਮੇਤ ਪੰਜਾਬੀ ਇੰਸਟਰੀ ਦੇ ਸਿਤਾਰਿਆਂ ਨੇ ਦਿੱਤੀ ਸ਼ਰਧਾਂਜਲੀ
ਸਤਵਿੰਦਰ ਬਿੱਟੀ ਅਜਿਹੇ ਗਾਇਕਾ ਹਨ ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਇਨ੍ਹਾਂ ਗੀਤਾਂ 'ਚ ਜਿੱਥੇ ਲੋਕ ਗੀਤ ਸ਼ਾਮਿਲ ਹਨ ਉੱਥੇ ਹੀ ਧਾਰਮਿਕ ਗੀਤ ਵੀ ਸ਼ਾਮਿਲ ਸਨ । ਜਿਨ੍ਹਾਂ ਨੂੰ ਅੱਜ ਵੀ ਪਸੰਦ ਕੀਤਾ ਜਾਂਦਾ ਹੈ । ਉਹ ਪਿਛਲੇ ਲੰਮੇ ਸਮੇਂ ਤੋਂ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦੇ ਆ ਰਹੇ ਹਨ ।

ਅੱਜ ਤੁਹਾਨੂੰ ਅਸੀਂ ਸਤਵਿੰਦਰ ਬਿੱਟੀ ਦੀ ਜ਼ਿੰਦਗੀ ਨਾਲ ਜੁੜਿਆ ਇੱਕ ਕਿੱਸਾ ਦੱਸਣ ਜਾ ਰਹੇ ਹਾਂ ਕਿ ਕਿਵੇਂ ਉਹ ਇੱਕ ਹਾਕੀ ਦੀ ਪਲੇਅਰ ਤੋਂ ਗਾਇਕਾ ਬਣੀ ।ਸਤਵਿੰਦਰ ਬਿੱਟੀ ਨੇ ਆਪਣੀ ਮੁੱਢਲੀ ਪੜ੍ਹਾਈ ਪਟਿਆਲਾ ਤੋਂ ਹੀ ਪੂਰੀ ਕੀਤੀ । ਇਸ ਤੋਂ ਬਾਅਦ ਉਹ ਚੰਡੀਗੜ੍ਹ ਪੜ੍ਹਨ ਲਈ ਚਲੇ ਗਏ । ਇੱਥੇ ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਦੀ ਰੂਚੀ ਖੇਡਣ 'ਚ ਵੀ ਬਣਨ ਲੱਗੀ ਅਤੇ ਉਹ ਹਾਕੀ ਦੀ ਬਿਹਤਰੀਨ ਖਿਡਾਰਨ ਹਨ ।
View this post on Instagram
ਉਨ੍ਹਾਂ ਦਾ ਵਿਆਹ ਅਮਰੀਕਾ 'ਚ ਰਹਿਣ ਵਾਲੇ ਕੁਲਰਾਜ ਗਰੇਵਾਲ ਨਾਲ ਹੋਇਆ ਹੈ ਅਤੇ ਉਨ੍ਹਾਂ ਦਾ ਇੱਕ ਬੇਟਾ ਵੀ ਹੈ ।ਸਤਵਿੰਦਰ ਬਿੱਟੀ ਕੁਝ ਸਮਾਂ ਵਿਦੇਸ਼ ਅਤੇ ਕੁਝ ਸਮਾਂ ਪੰਜਾਬ 'ਚ ਬਿਤਾਉਂਦੇ ਹਨ । ਪੰਜਾਬ ਦੀ ਇਹ ਹਰਮਨ ਪਿਆਰੀ ਗਾਇਕਾ ਲਗਾਤਾਰ ਪੰਜਾਬੀ ਮਿਊੋਜ਼ਿਕ ਇੰਡਸਟਰੀ ਦੀ ਸੇਵਾ ਕਰ ਰਹੀ ਹੈ ਅਤੇ ਹੁਣ ਕਾਂਗਰਸ ਪਾਰਟੀ 'ਚ ਸ਼ਾਮਿਲ ਹੋ ਕੇ ਸਮਾਜ ਲਈ ਕੰਮ ਕਰ ਰਹੀ ਹੈ ।