ਕਿਸਾਨਾਂ ਦੇ ਹੱਕ ਵਿੱਚ ਗਾਇਕਾ ਸਤਵਿੰਦਰ ਬਿੱਟੀ ਨੇ ਕੱਢੀ ਟਰੈਕਟਰ ਰੈਲੀ, ਜਪੁਜੀ ਖਹਿਰਾ ਨੇ ਅੰਮ੍ਰਿਤਸਰ ’ਚ ਰੇਲਵੇ ਲਾਈਨਾਂ ਤੇ ਲਗਾਇਆ ਧਰਨਾ

By  Rupinder Kaler September 28th 2020 01:36 PM -- Updated: September 28th 2020 01:53 PM

ਜਿੱਥੇ ਅਦਾਕਾਰਾ ਜਪੁਜੀ ਖਹਿਰਾ ਅੰਮ੍ਰਿਤਸਰ ਵਿੱਚ ਕਿਸਾਨਾਂ ਦੇ ਹੱਕ ਵਿੱਚ ਧਰਨਾ ਦੇ ਰਹੀ ਹੈ ਉੱਥੇ ਲੁਧਿਆਣਾ ਦੇ ਪਿੰਡ ਗੰਗੂ ਚੱਕ 'ਚ ਸਤਵਿੰਦਰ ਬਿੱਟੀ ਵਲੋਂ ਟਰੈਕਟਰਾਂ 'ਤੇ ਰੈਲੀ ਕੱਢੀ ਗਈ। ਇਸ ਮੌਕੇ ਉਹਨਾਂ ਨੇ ਕਿਹਾ ਕਿ ਉਹ ਕਿਸਾਨ ਦੇ ਹਿੱਤ ਅਤੇ ਕਿਸਾਨ ਦੇ ਨਾਲ ਖੜ੍ਹੀ ਹੈ। ਸਤਵਿੰਦਰ ਬਿੱਟੀ ਨੇ ਕਿਹਾ ਕਿ ਮੋਦੀ ਚਾਹੁੰਦਾ ਹੈ ਕਿ ਬਾਹਰੋਂ ਬਾਹਰ ਵੱਡੇ ਘਰਾਨੇ ਕਿਸਾਨੀ 'ਤੇ ਕਬਜ਼ਾ ਕਰ ਲੈਣ।

japji khaira

ਮੋਦੀ ਸਰਕਾਰ ਔਰੰਗਜੇਬ ਵਾਲੀਆਂ ਨੀਤੀਆਂ ਅਪਣਾ ਰਹੇ ਹਨ ਜੋ ਕਿ ਅਸੀਂ ਕਦੇ ਹੋਣ ਨਹੀਂ ਦੇਵਾਂਗੇ। ਤੁਹਾਨੂੰ ਦੱਸ ਦਿੰਦੇ ਹਾਂ ਕਿ ਪੰਜਾਬ ਦਾ ਹਰ ਗਾਇਕ ਤੇ ਫ਼ਿਲਮੀ ਸਿਤਾਰਾ ਕਿਸਾਨਾਂ ਦੇ ਹੱਕ ਵਿੱਚ ਥਾਂ ਥਾਂ ’ਤੇ ਧਰਨੇ ਪ੍ਰਦਰਸ਼ਨ ਕਰ ਰਿਹਾ ਹੈ ।

ਹੋਰ ਪੜ੍ਹੋ :

ਇਸ ਨੂੰ ਕਹਿੰਦੇ ਹਨ ਕਿਸਮਤ ਬਦਲਣਾ, ਫ਼ਿਲਮੀ ਸਿਤਾਰਿਆਂ ਨਾਲ ਘਿਰਿਆ ਰਹਿਣ ਵਾਲਾ ਡਾਇਰੈਕਟਰ ਠੇਲਾ ਲਗਾਉਣ ਲਈ ਹੋਇਆ ਮਜ਼ਬੂਰ

ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ’ਤੇ ਗਾਇਕਾ ਨੁਪੂਰ ਸਿੱਧੂ ਨਰਾਇਣ ਨੇ ਆਪਣੇ ਗੀਤ ਨਾਲ ਇਸ ਤਰ੍ਹਾਂ ਕੀਤਾ ਯਾਦ

ਇਸ ਬਿੱਲ ਦੇ ਖਿਲਾਫ ਹਰ ਸਿਆਸੀ ਪਾਰਟੀ ਇੱਕ ਮੰਚ ਤੇ ਇੱਕਠੀਆਂ ਹੋ ਗਈਆਂ ਹਨ । ਇਸ ਤੋਂ ਪਹਿਲਾਂ ਪੰਜਾਬ ਦੇ ਕਲਾਕਾਰਾਂ ਵੱਲੋਂ ਗੀਤਾਂ ਰਾਹੀਂ ਵੀ ਆਪਣਾ ਰੋਸ ਪ੍ਰਗਟਾਇਆ ਜਾ ਚੁੱਕਾ ਹੈ।

satwinder bitti

ਗਾਇਕ ਸਿੱਪੀ ਗਿੱਲ ਨੇ 'ਆਸ਼ਿਕ਼ ਮਿੱਟੀ ਦੇ' ਗੀਤ ਰਾਹੀਂ ਕਿਸਾਨਾਂ ਦੇ ਹੱਕਾਂ ਦੀ ਗੱਲ ਕੀਤੀ। ਦੂਜੇ ਪਾਸੇ ਗਾਇਕ ਕੰਵਰ ਗਰੇਵਾਲ ਨੇ 'ਅੱਖਾਂ ਖੋਲ੍ਹ' ਗੀਤ ਨਾਲ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਕੋਸ਼ਿਸ਼ ਕੀਤੀ ਹੈ।

Related Post