ਸ਼ੈਰੀ ਮਾਨ ਨੇ ਚਿੜੇ ਨੂੰ ਕੁਝ ਇਸ ਤਰ੍ਹਾਂ ਪਾਈ ਵੰਗਾਰ ਕਿ ਮਨਾ ਨਹੀਂ ਕਰ ਪਾਇਆ ਚਿੜਾ,ਵੇਖੋ ਵੀਡੀਓ 

By  Shaminder February 23rd 2019 01:19 PM

ਸ਼ੈਰੀ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਉਹ ਆਪਣੇ ਦੋਸਤ ਤੋਂ ਕੁਝ ਸਮਾਨ ਮੰਗਵਾਉਂਦੇ ਨੇ । ਪਰ ਉਸ ਦਾ ਦੋਸਤ ਕੁਝ ਵੀ ਲਿਆਉਣ ਲਈ ਰਾਜ਼ੀ ਨਹੀਂ ਹੁੰਦਾ,ਪਰ ਜਦੋਂ ਉਹ ਸਾਰਾ ਗੁਰਪਾਲ ਦਾ ਨਾਂਅ ਲੈ ਕੇ ਸਮਾਨ ਮੰਗਵਾਉਂਦਾ ਹੈ ਤਾਂ ਸ਼ੈਰੀ ਮਾਨ ਦਾ ਦੋਸਤ ਤੁਰੰਤ ਖਾਣ ਪੀਣ ਦਾ ਸਮਾਨ ਲੈ ਕੇ ਆਉਣ ਦੀ ਹਾਮੀ ਭਰ ਦਿੰਦਾ ਹੈ ।

ਹੋਰ ਵੇਖੋ:ਰੋਜ਼ ਫੈਸਟੀਵਲ ‘ਚ ਪੁਲਵਾਮਾ ਦੇ ਸ਼ਹੀਦਾਂ ਨੂੰ ਮੀਕਾ ਸਿੰਘ ਨੇ ਗੀਤਾਂ ਨਾਲ ਕੁਝ ਇਸ ਤਰ੍ਹਾਂ ਦਿੱਤੀ ਸ਼ਰਧਾਂਜਲੀ, ਦੇਖੋ ਵੀਡਿਓ

https://www.instagram.com/p/BuME40VB6Ok/

ਇਸ ਵੀਡੀਓ ਨੂੰ ਸ਼ੈਰੀ ਮਾਨ ਦੇ ਫੈਨਸ  ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਸ਼ੈਰੀ ਮਾਨ ਅਕਸਰ ਆਪਣੇ ਵੀਡੀਓ ਸੋਸ਼ਲ ਮੀਡੀਆ 'ਤੇ ਸਾਂਝੇ ਕਰਦੇ ਰਹਿੰਦੇ ਨੇ। ਭਾਵੇਂ ਉਹ ਉਨ੍ਹਾਂ ਦੀ ਜ਼ਿੰਦਗੀ ਦੇ ਨਾਲ ਸਬੰਧਤ ਹੋਣ ਜਾਂ ਫਿਰ ਉਨ੍ਹਾਂ ਦੇ ਪ੍ਰੋਫੈਸ਼ਨ ਬਾਰੇ ।

ਹੋਰ ਵੇਖੋ: ਰੋਜ਼ ਫੈਸਟੀਵਲ ‘ਚ ਪੁਲਵਾਮਾ ਦੇ ਸ਼ਹੀਦਾਂ ਨੂੰ ਮੀਕਾ ਸਿੰਘ ਨੇ ਗੀਤਾਂ ਨਾਲ ਕੁਝ ਇਸ ਤਰ੍ਹਾਂ ਦਿੱਤੀ ਸ਼ਰਧਾਂਜਲੀ, ਦੇਖੋ ਵੀਡਿਓ

sharry maan sharry maan

ਸ਼ੈਰੀ ਮਾਨ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ । ਜਿਸ 'ਚ 'ਯਾਰ ਅਣਮੁੱਲੇ',ਕਸੂਤੀ ਡਿਗਰੀ,ਲਾਲ ਸੂਹੇ ਲਹਿੰਗੇ ਵਾਲੀਏ ,ਤਿੰਨ ਪੈੱਗ ਸਣੇ ਹੋਰ ਕਈ ਹਿੱਟ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਨੇ ।

Related Post