ਕਿਸ ਦੀ ਤਨਹਾਈ ਨੂੰ ਪੀਣ ਦੀ ਗੱਲ ਕਹਿ ਰਹੇ ਨੇ ਸ਼ੈਰੀ ਮਾਨ,ਵੇਖੋ ਵੀਡੀਓ 

By  Shaminder February 27th 2019 06:21 PM

ਸ਼ੈਰੀ ਮਾਨ ਉਦਾਸ ਨੇ ਅਤੇ ਉਹ ਬੇਹੱਦ ਪ੍ਰੇਸ਼ਾਨ ਨੇ ਅਤੇ ਆਪਣੀ ਪ੍ਰੇਸ਼ਾਨੀ ਨੂੰ ਇੱਕ ਵੀਡੀਓ ਰਾਹੀਂ ਸਾਂਝਾ ਕਰ ਰਹੇ ਨੇ । ਸ਼ੈਰੀ ਮਾਨ ਪ੍ਰੇਸ਼ਾਨ ਨੇ ਕਿਸੇ ਦੀ ਬੇਰੁਖੀ ਤੋਂ ਦਰਅਸਲ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਉਹ ਤਨਹਾਈ ਦੀ ਗੱਲ ਕਰ ਰਹੇ ਨੇ ।

ਹੋਰ ਵੇਖੋ :ਵਾਇਸ ਆਫ ਪੰਜਾਬ ‘ਚ ਦੇਖੋ ਬੈਸਟ ਆਫ ਪਾਪੂਲਰ ਸੌਂਗ

https://www.instagram.com/p/BuOBzNMhytQ/

ਸ਼ੈਰੀ ਮਾਨ ਇਸ ਵੀਡੀਓ 'ਚ ਸੈਡ ਸੌਂਗ ਗਾਉਂਦੇ ਹੋਏ ਨਜ਼ਰ ਆ ਰਹੇ ਨੇ । ਸ਼ੈਰੀ ਮਾਨ ਨੇ ਕੁਝ ਦਿਨ ਪਹਿਲਾਂ ਵੀ ਇੱਕ ਵੀਡੀਓ ਸਾਂਝਾ ਕੀਤਾ ਸੀ ,ਜਿਸ 'ਚ ਆਪਣੇ ਦੋਸਤਾਂ ਨਾਲ ਹਾਸਾ ਮਜ਼ਾਕ ਕਰਦੇ ਨਜ਼ਰ ਆਏ ਸਨ ਅਤੇ ਹੁਣ ਮੁੜ ਤੋਂ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ । ਜਿਸ 'ਚ ਉਹ ਤਨਹਾਈ 'ਤੇ ਗੀਤ ਗਾਉਂਦੇ ਹੋਏ ਨਜ਼ਰ ਆ ਰਹੇ ਨੇ । ਤੁਸੀਂ ਵੀ ਵੇਖੋ ਉਨ੍ਹਾਂ ਦਾ ਇਹ ਵੀਡੀਓ, ਜਿਸ 'ਚ ਸ਼ੈਰੀ ਮਾਨ ਆਪਣੇ ਦਿਲ ਦਾ ਗੁਬਾਰ ਕੱਢਦੇ ਹੋਏ ਨਜ਼ਰ ਆ ਰਹੇ ਨੇ ।

Sharry maan latest song Naukar Sharry maan latest song Naukar

 

Related Post