ਮਰਹੂਮ ਗਾਇਕ ਸਿੱਧੂ ਮੂਸੇਵਾਲਾ ਨੂੰ ਪਾਕਿਸਤਾਨ ‘ਚ ਮਿਲਿਆ ਸਭ ਤੋਂ ਵੱਡਾ ਅਵਾਰਡ ‘ਵਾਰਿਸ ਸ਼ਾਹ ਅੰਤਰ-ਰਾਸ਼ਟਰੀ ਪੁਰਸਕਾਰ’ ਨਾਲ ਸਨਮਾਨਿਤ

By  Shaminder July 22nd 2022 03:20 PM

ਸਿੱਧੂ ਮੂਸੇਵਾਲਾ (Sidhu Moose wala )  ਇਸ ਜਹਾਨ ਤੋਂ ਹਮੇਸ਼ਾ ਦੇ ਲਈ ਤੁਰ ਗਿਆ ਹੈ । ਪਰ ਲੋਕਾਂ ਦੀਆਂ ਯਾਦਾਂ ‘ਚ ਉਹ ਅੱਜ ਵੀ ਜਿਉਂਦਾ ਹੈ । ਸਿੱਧੂ ਮੂਸੇਵਾਲਾ ਦੀ ਦੇਸ਼ ਦੁਨੀਆ ‘ਚ ਵੱਡੀ ਫੈਨ ਫਾਲਵਿੰਗ ਸੀ । ਗੁਆਂਢੀ ਮੁਲਕ ਪਾਕਿਸਤਾਨ ‘ਚ ਵੀ ਸਿੱਧੂ ਮੂਸੇਵਾਲਾ ਨੂੰ ਯਾਦ ਕੀਤਾ ਜਾ ਰਿਹਾ ਹੈ । ਪਾਕਿਸਤਾਨ ‘ਚ ਹੁਣ ਮਰਹੂਮ ਗਾਇਕ ਨੂੰ ਸਭ ਤਂ ਵੱਡੇ ਅਵਾਰਡ ਨਾਲ ਨਵਾਜ਼ਿਆ ਗਿਆ ਹੈ ।ਸਿੱਧੂ ਮੁਸੇਵਾਲੇ ਨੂੰ ਪਾਕਿਸਤਾਨ ਦੀ ਜਾਨੀਬ ਤੋਂ ਹੁਣ ਤੱਕ ਦਾ ਸਭ ਤੋਂ ਵੱਡਾ ਪੁਰਸਕਾਰ ਮਿਲਿਆ ਹੈ “ਵਾਰਿਸ ਸ਼ਾਹ ਅੰਤਰਰਾਸ਼ਟਰੀ ਅਵਾਰਡ” (Waris Shah International Award)।

sidhu moose wala-

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਪੱਗ ਦਾ ਕਰਦੇ ਸਨ ਬਹੁਤ ਸਤਿਕਾਰ, ਗਿਫਟ ਕੀਤੀ ਪੱਗ ‘ਤੇ ਕੜੇ ਨੂੰ ਮੱਥਾ ਟੇਕ ਕੀਤਾ ਸਤਿਕਾਰ, ਵੇਖੋ ਵਾਇਰਲ ਵੀਡੀਓ

ਇਸ ਦੀ ਜਾਣਕਾਰੀ ਸਿਰਫ ਪੰਜਾਬੀਅਤ ਨਾਂਅ ਦੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਗਈ ਹੈ । ਇਸ ਇੰਸਟਾਗ੍ਰਾਮ ਅਕਾਊਂਟ ‘ਤੇ ਇਲਿਆਸ ਘੁੰਮਣ ਦੀ ਇੱਕ ਪੋਸਟ ਵੀ ਸਾਂਝੀ ਕੀਤੀ ਹੈ । ਜਿਸ ‘ਚ ਇਲਿਆਸ ਘੁੰਮਣ ਨੇ ਇੱਕ ਪੋਸਟ ਵੀ ਲਿਖੀ ਹੈ ਅਤੇ ਅਖੀਰ ‘ਚ ਲਿਖਿਆ ਹੈ ‘ਸਿੱਧੂ ਮੂਸੇਵਾਲਾ ਤੈਨੂੰ ਪਾਕਿਸਤਾਨ ਭੁੱਲਿਆ ਨਹੀਂ’।

Sidhu-Moosewala-1 Image Source: Instagram

ਹੋਰ ਪੜ੍ਹੋ : ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਬੇਇੱਜ਼ਤੀ, ਜੇ ਹਿੰਦ ਨੇ ਆਡੀਓ ਕਲਿੱਪ ਕੀਤਾ ਸਾਂਝਾ

ਸਿੱਧੂ ਮੂਸੇਵਾਲਾ ਦਾ ਕਤਲ ਬੀਤੀ ੨੯ ਮਈ ਨੂੰ ਹਥਿਆਰਬੰਦ ਲੋਕਾਂ ਦੇ ਵੱਲੋਂ ਕਰ ਦਿੱਤਾ ਗਿਆ ਸੀ । ਜਿਸ ਤੋਂ ਬਾਅਦ ਸਿੱਧੂ ਮੂਸੇਵਾਲਾ ਦੇ ਪ੍ਰੰਸ਼ਸਕਾਂ ‘ਚ ਦੁੱਖ ਦੀ ਲਹਿਰ ਹੈ । ਦੁਨੀਆ ਭਰ ‘ਚ ਸਿੱਧੂ ਮੂਸੇਵਾਲਾ ਨੂੰ ਯਾਦ ਕੀਤਾ ਜਾ ਰਿਹਾ ਹੈ ।

image from instagram

ਸਿੱਧੂ ਮੂਸੇਵਾਲਾ ਦਾ ਜੂਨ ਮਹੀਨੇ ‘ਚ ਵਿਆਹ ਵੀ ਹੋਣਾ ਸੀ, ਪਰ ਉਸ ਤੋਂ ਪਹਿਲਾਂ ਹੀ ਉਸ ਦਾ ਕਤਲ ਕਰ ਦਿੱਤਾ ਗਿਆ ਸੀ । ਸਿੱਧੂ ਮੂਸੇਵਾਲਾ ਦੇ ਪਿਤਾ ਅਤੇ ਮਾਤਾ ਇਸ ਅਸਿਹ ਦੁੱਖ ਚੋਂ ਲੰਘ ਰਹੇ ਹਨ । ਜਿਨ੍ਹਾਂ ਹੱਥਾਂ ਦੇ ਨਾਲ ਪੁੱਤਰ ਦੇ ਸਿਰ ‘ਤੇ ਸਿਹਰਾ ਸੱਜਿਆ ਵੇਖਣਾ ਸੀ, ਉਨ੍ਹਾਂ ਮਾਪਿਆਂ ਨੇ ਖੁਦ ਆਪਣੇ ਹੱਥੀਂ ਜਵਾਨ ਪੁੱਤਰ ਦੀ ਅਰਥੀ ਸਜਾਈ ।

 

View this post on Instagram

 

A post shared by Sidhu Moosewala (ਮੂਸੇ ਆਲਾ) (@sidhu_moosewala)

Related Post