ਗਾਇਕ ਸਿਮਰ ਦੋਰਾਹਾ ਦਾ ਨਵਾਂ ਗੀਤ ‘ਕਪਲ ਗੋਲਸ’ ਹੋਇਆ ਰਿਲੀਜ਼

By  Shaminder November 9th 2020 01:28 PM

ਗਾਇਕ ਸਿਮਰ ਦੋਰਾਹਾ ਦਾ ਨਵਾਂ ਗੀਤ ‘ਕਪਲ ਗੋਲਸ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ‘ਚ ਇੱਕ ਕੁੜੀ ਦੀਆਂ ਭਾਵਨਾਵਾਂ ਨੂੰ ਦਰਸਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਕਿਸ ਤਰ੍ਹਾਂ ਇੱਕ ਕੁੜੀ ਆਪਣੇ ਦਿਲ ਦੇ ਜਜ਼ਬਾਤਾਂ ਨੂੰ ਮੁੰਡੇ ਦੇ ਸਾਹਮਣੇ ਬਿਆਨ ਕਰਦੀ ਹੈ ਅਤੇ ਹਰ ਸਮੇਂ ਆਪਣੇ ਪਿਆਰ ‘ਚ ਗੱਭਰੂ ਨੂੰ ਰਿਝਾਈ ਰੱਖਣਾ ਚਾਹੁੰਦੀ ਹੈ । ਇਹ ਮੁਟਿਆਰ ਇਸ ਗੱਭਰੂ ਦੇ ਨਾਲ ਵਿਆਹ ਕਰਵਾਉਣ ਦੇ ਸੁਫ਼ਨੇ ਵੇਖਦੀ ਹੈ ਅਤੇ ਆਪਣੇ ਰਿਸ਼ਤੇ ਨੂੰ ਕਿਸੇ ਮੁਕਾਮ ‘ਤੇ ਪਹੁੰਚਾਉਣਾ ਚਾਹੁੰਦੀ ਹੈ ।

Couple Goal Latest Song

ਇਹ ਇੱਕ ਰੋਮਾਂਟਿਕ ਸੌਂਗ ਹੈ । ਜੋ ਕਿ ਸਰੋਤਿਆਂ ਨੂੰ ਪਸੰਦ ਆ ਰਿਹਾ ਹੈ । ਸਿਮਰ ਦੋਰਾਹਾ ਨੇ ਇਸ ਨੂੰ ਕੁੜੀ ਦੇ ਪੱਖ ਤੋਂ ਗਾਇਆ ਹੈ ।ਇਸ ਗੀਤ ਦੇ ਬੋਲ ਖੁਦ ਸਿਮਰ ਦੋਰਾਹਾ ਵੱਲੋਂ ਲਿਖੇ ਗਏ ਹਨ । ਜਦੋਂਕਿ ਗੀਤ ਨੂੰ ਮਿਊਜ਼ਿਕ ਬਲੈਕ ਵਾਇਰਸ ਨੇ ਦਿੱਤਾ ਹੈ ਅਤੇ ਸਪੀਡ ਰਿਕਾਰਡ ਦੇ ਲੇਬਲ ਹੇਠ ਇਸ ਨੂੰ ਰਿਲੀਜ਼ ਕੀਤਾ ਗਿਆ ਹੈ ।

ਹੋਰ ਪੜ੍ਹੋ : ਸੰਗੀਤ ਜਗਤ ਦਾ ਚਮਕਦਾ ਸਿਤਾਰਾ ਬਣ ਰਹੀ ਹੈ ਪੰਜਾਬ ਦੀ ਧੀ ਸਿਮਰਨ ਚੌਧਰੀ, ਅਮਿਤਾਭ ਬੱਚਨ ਤੋਂ ਲੈ ਕੇ ਸ਼ਤਰੂਘਨ ਸਿਨਹਾ ਨਾਲ ਕਰ ਚੁੱਕੀ ਹੈ ਕੰਮ

Couple Goal Latest Song

ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਸਿਮਰ ਦੋਰਾਹਾ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ ।

simar doraha

 

ਜਿਸ ‘ਚ ਤੂਫਾਨ, ਸ਼ਰਾਬੀ, ਪਹਿਲਾਂ ਵਾਲੇ ਸਣੇ ਕਈ ਗੀਤ ਹਨ । ਜਿਨ੍ਹਾਂ ਨੂੰ ਸਰੋਤਿਆਂ ਦਾ ਹੁੰਗਾਰਾ ਮਿਲਦਾ ਰਿਹਾ ਹੈ ਅਤੇ ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦਾ ਨਵਾਂ ਗੀਤ ਵੀ ਸਰੋਤਿਆਂ ਨੂੰ ਪਸੰਦ ਆਏਗਾ।

 

View this post on Instagram

 

We want your attention couples! Here are some major "Couple Goals" for you all! The song is now out, go watch it on our YouTube channel!?‍❤️‍? @simar_doraha @blackvirusmusic @avneeshsaggu @superartistecompany @timesmusichub . . . . #couplegoals #simardoraha #blackvirus #blackvirusmusic #avneeshsaggu #couples #TimesMusic #timesmusichub #speedrecords

A post shared by Speed Records (@speedrecords) on Nov 7, 2020 at 8:59pm PST

Related Post