ਜਿਹੜੇ ਅਧਿਆਪਕ ਗਾਇਕ ਸਿੰਗਾ ਨੂੰ ਕਲਾਸ ਵਿੱਚੋਂ ਕੱਢਦੇ ਸਨ ਬਾਹਰ ਉਹੀ ਕਰਦੇ ਹਨ ਫੁੱਲਾਂ ਨਾਲ ਸਵਾਗਤ 

By  Shaminder June 28th 2019 01:21 PM

ਗਾਇਕ ਸਿੰਗਾ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ ਅਤੇ ਇਸ ਵੀਡੀਓ 'ਚ ਉਹ ਆਪਣੇ ਸਕੂਲ ਦੀਆਂ ਯਾਦਾਂ ਸਾਂਝੇ ਕਰਦੇ ਹੋਏ ਨਜ਼ਰ ਆ ਰਹੇ ਨੇ । ਉਨ੍ਹਾਂ ਨੇ ਕਿਹਾ ਕਿ "ਉਹ ਸਕੂਲ ਟਾਈਮ 'ਚ ਬੜੇ ਨਲਾਇਕ ਸਨ ਅਤੇ ਮੈਡਮ ਉਨ੍ਹਾਂ ਨੁੰ ਬਾਹਰ ਖੜਾ ਕਰ ਦਿੰਦੀ ਸੀ ਪਰ ਹੁਣ ਤੇ ਅੱਜ ਜਦੋਂ ਉਹ ਸਕੂਲ ਜਾਂਦੇ ਹਨ ਤਾਂ ਉਹ ਸਾਰੇ ਜਣੇ ਹੱਥਾਂ 'ਚ ਫੁੱਲ ਲਈ ਖੜੇ ਹੁੰਦੇ ਹਨ ,ਇਹ ਕਮਾਈ ਹੈ ਖੋਈ ਨਹੀਂ" ਚੜਦੀਕਲਾ 'ਚ ਰਹੋ ।

ਹੋਰ ਵੇਖੋ:#ChandigarhGirls ਨਾਂਅ ਦੀ ਵੈੱਬ ਸੀਰੀਜ਼ ‘ਚ ਸੁਣਨ ਨੂੰ ਮਿਲੇਗੀ ਸਿੰਗਾ, ਗੁਰਜੱਸ ਸਿੱਧੂ ਤੇ ਮਾਇਲ ਦੀ ਆਵਾਜ਼

https://www.instagram.com/p/BzPnMLaFI_O/

ਦੱਸ ਦਈਏ ਕਿ ਸਿੰਗਾ ਇੱਕ ਅਜਿਹੇ ਗਾਇਕ ਨੇ ਜਿਨ੍ਹਾਂ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਗੱਲ ਕੀਤੀ ਜਾਵੇ ਤਾਂ ਵਾਰਦਾਤ,ਫੋਟੋ,ਜੱਟ ਦੀ ਕਲਿੱਪ,ਸ਼ਹਿ,ਵਨ ਮੈਨ,ਹੌਬੀ ਸਣੇ ਕਈ ਹਿੱਟ ਗੀਤ ਦਿੱਤੇ ਨੇ ।

https://www.instagram.com/p/BzKFIuMnGrC/

ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਸਿਰਕੱਢ  ਗਾਇਕਾਂ  ਵਿੱਚੋਂ ਇੱਕ ਹਨ ।  ਸਿੰਗਾ ਦਾ ਅਸਲੀ ਨਾਂਅ ਮਨਪ੍ਰੀਤ ਸਿੰਘ ਹੈ ਅਤੇ ਉਹ ਇੱਕ ਵਧੀਆ ਗਾਇਕ ਹੋਣ ਦੇ ਨਾਲ-ਨਾਲ ਵਧੀਆ ਲੇਖਣੀ ਦੇ ਮਾਲਕ ਵੀ ਹਨ ।ਉਨ੍ਹਾਂ ਦਾ ਜੱਦੀ ਪਿੰਡ ਹੁਸ਼ਿਆਰਪੁਰ ਦੇ ਕੋਲ ਮਾਹਲਪੁਰ ਹੈ ਜਦਕਿ ਉਨ੍ਹਾਂ ਦਾ ਜਨਮ ਲੁਧਿਆਣਾ 'ਚ ਹੋਇਆ ਸੀ ।

https://www.instagram.com/p/BzChOW0nmxq/

Related Post