ਜਦੋਂ ਦੋ ਛਿੰਦਿਆਂ ਨੇ ਮਿਲਾਈ ਤਾਲ ਦੇ ਨਾਲ ਤਾਲ ਤਾਂ ਫਿਰ ਹੋਇਆ ਕਮਾਲ,ਵੇਖੋ ਵੀਡੀਓ 

By  Shaminder March 12th 2019 03:13 PM

ਜਦੋਂ ਸੁਖਸ਼ਿੰਦਰ ਸ਼ਿੰਦਾ ਨੇ ਮਿਲਾਈ ਸੁਰਿੰਦਰ ਦੇ ਸੁਰ ਦੇ ਨਾਲ ਤਾਂ ਹਰ ਕਿਸੇ ਦਾ ਕੀਲਿਆ ਜਾਣਾ ਲਾਜ਼ਮੀ ਹੈ । ਜੀ ਹਾਂ ਸੁਖਸ਼ਿੰਦਰ ਸ਼ਿੰਦਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਸ ਵੀਡੀਓ 'ਚ ਉਹ ਸੁਰਿੰਦਰ ਛਿੰਦਾ ਦੇ ਨਾਲ ਗੀਤ ਗਾ ਰਹੇ ਨੇ ।ਇਸ ਵੀਡੀਓ ਨੂੰ ਦੋਨਾਂ ਦੇ ਫੈਨਸ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਲਗਾਤਾਰ ਇਸ ਵੀਡੀਓ 'ਤੇ ਕਮੈਂਟ ਕਰ ਰਹੇ ਨੇ ।ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਇਹ ਦੋਵੇਂ ਗਾਇਕ ਦੇਸ਼ ਦੇ ਸ਼ਹੀਦਾਂ ਲਈ ਗੀਤ ਗਾ ਰਹੇ ਨੇ। ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਸੁਖਸ਼ਿੰਦਰ ਸ਼ਿੰਦਾ ਨੇ ਲਿਖਿਆ " With living legend Surinder shinda one of my old time favourites always respect everyone be true god bless everyone"

ਹੋਰ ਵੇਖੋ :ਦਿਲਜੀਤ ਦੋਸਾਂਝ ਕੋਲ ਪ੍ਰਾਈਵੇਟ ਜਹਾਜ਼ ਹੈ ਜਾਂ ਨਹੀਂ ਕੀਤਾ ਖੁਲਾਸਾ

https://www.instagram.com/p/Bu5qbzWB31C/

ਸੁਰਿੰਦਰ ਛਿੰਦਾ ਨੱਬੇ ਦੇ ਦਹਾਕੇ 'ਚ ਅਜਿਹੇ ਪ੍ਰਸਿੱਧ ਗਾਇਕ ਨੇ ਜਿਨ੍ਹਾਂ ਦੇ ਗੀਤਾਂ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਜਾਂਦਾ ਹੈ ਅਤੇ ਉਨ੍ਹਾਂ ਦੇ ਫੈਨਸ ਉਨਹਾਂ ਦੇ ਗੀਤਾਂ ਨੂੰ ਓਨੀ ਹੀ ਸ਼ਿੱਦਤ ਨਾਲ ਚਾਹੁੰਦੇ ਨੇ ਜਿਨ੍ਹਾਂ ਕਿ ਪਹਿਲਾਂ ਚਾਹੁੰਦੇ ਸਨ ।

surnider And Sukhshinder shinda surnider And Sukhshinder shinda

ਉਨਹਾਂ ਦਾ ਢੋਲਾ ਵੇ ਢੋਲਾ ਗੀਤ ਲੋਕਾਂ ਵੱਲੋਂ ਅੱਜ ਵੀ ਸੁਣਿਆ ਜਾਂਦਾ ਹੈ ਅਤੇ ਸੁਖਸ਼ਿੰਦਰ ਛਿੰਦਾ ਵੀ ਉਨ੍ਹਾਂ ਦੇ ਫੈਨ ਹਨ । ਉਨ੍ਹਾਂ ਦੀ ਗਾਇਕੀ ਨੂੰ ਸੁਖਸ਼ਿੰਦਰ ਸ਼ਿੰਦਾ ਵੀ ਪਸੰਦ ਕਰਦੇ ਨੇ ।

Related Post